ਸਵ. ਮੋਹਨ ਲਾਲ ਕੁਲਥਮ ਦੀਆਂ ਅਸਥੀਆਂ ਵਿਸਰਜਿਤ
ਸਵਰਗੀ ਮੋਹਨ ਲਾਲ ਕੁਲਥਮ ਦੀਆਂ ਅਸਥੀਆਂ ਵਿਸਰਜਿਤ
Publish Date: Sat, 06 Dec 2025 09:57 PM (IST)
Updated Date: Sat, 06 Dec 2025 10:00 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਦੇ ਉੱਘੇ ਸਮਾਜ ਸੇਵਕ, ਵਪਾਰ ਜਗਤ ਦੇ ਬਾਬਾ ਬੋਹੜ, ਫਗਵਾੜਾ ਸ਼ਹਿਰ ਦੀ ਸਤਿਕਾਰਤ ਹਸਤੀ ਕੁਲਥਮ ਗਰੁੱਪ ਫਗਵਾੜਾ ਦੇ ਫਾਉਂਡਰ ਮੋਹਨ ਲਾਲ ਕੁਲਥਮ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਲੀਨ ਹੋ ਗਏ ਸਨ। ਉਨ੍ਹਾਂ ਦੀਆਂ ਅਸਥੀਆਂ ਦਾ ਵਿਸਰਜਨ ਉਨ੍ਹਾਂ ਦੇ ਸਪੁੱਤਰ ਦਵਿੰਦਰ ਕੁਲਥਮ ਪ੍ਰਧਾਨ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ, ਅਸ਼ੋਕ ਕੁਲਥਮ ਪ੍ਰਧਾਨ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਅਤੇ ਸਮੂਹ ਰਿਸ਼ਤੇਦਾਰਾਂ ਸਕੇ ਸਬੰਧੀਆਂ ਨੇ ਇਕੱਠੇ ਹੋ ਕੇ ਬਿਆਸ ਵਿਖੇ ਕੀਤਾ। ਇਸ ਸਬੰਧੀ ਦਵਿੰਦਰ ਕੁਲਥਾਮ ਅਤੇ ਅਸ਼ੋਕ ਕੁਲਥਮ ਨੇ ਦੱਸਿਆ ਕਿ ਉਨ੍ਹਾਂ ਦੇ ਪੂਜਨੀਕ ਪਿਤਾ ਮੋਹਨ ਲਾਲ ਕੁਲਥਮ ਕੁਲਥਮ ਅੰਪਾਇਰ ਗਰੁੱਪ ਦੇ ਫਾਊਂਡਰ, ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਸਮੂਹ ਕੁਲਥਮ ਪਰਿਵਾਰ ਨੇ ਇਕੱਤਰ ਹੋ ਕੇ ਬਿਆਸ ਵਿਖੇ ਉਨ੍ਹਾਂ ਦੀਆਂ ਅਸਥੀਆਂ ਦਾ ਵਿਸਰਜਨ ਕੀਤਾ। ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਵ. ਮੋਹਨ ਲਾਲ ਕੁਲਥਮ ਜੀ ਦੀ ਰਸਮ ਪਗੜੀ ਮਿਤੀ 9 ਦਸੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਮਹਾਰਾਜਾ ਪੈਲੇਸ ਬੰਗਾ ਰੋਡ ਫਗਵਾੜਾ ਵਿਖੇ ਹੋਵੇਗੀ।