ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ
ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 23ਵਾਂ ਮਹਾਨ ਨਗਰ ਕੀਰਤਨ ਪਿੰਡ ਦੇਵਲਾਂਵਾਲਾ ਤੋਂ ਸਜਾਇਆ
Publish Date: Wed, 31 Dec 2025 08:44 PM (IST)
Updated Date: Thu, 01 Jan 2026 04:09 AM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ, ਕਪੂਰਥਲਾ: ਗੁਰਦੁਆਰਾ ਸਾਹਿਬ ਪਿੰਡ ਦੇਵਲਾਂਵਾਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 23ਵਾਂ ਮਹਾਨ ਨਗਰ ਕੀਰਤਨ ਪਿੰਡ ਦੇਵਲਾਂਵਾਲਾ ਤੋਂ ਉਤਸਾਹ ਨਾਲ ਕੱਢਿਆ ਗਿਆ । ਇਸ ਨਗਰ ਕੀਰਤਨ ਮੌਕੇ ਸੰਤ ਬਾਬਾ ਲੀਡਰ ਸਿੰਘ ਜੀ ਗੁਰਸਰ ਸਾਹਿਬ ਵਾਲੇ ਅਤੇ ਜੱਥੇਦਾਰ ਜਰਨੈਲ ਸਿੰਘ ਡੋਗਰਾਂਵਾਲ (ਮੈਂਬਰ ਐਸ.ਜੀ.ਪੀ.ਸੀ.) ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਨਗਰ ਕੀਰਤਨ ਦੋਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸਜੀ ਪਾਲਕੀ ਸੰਗਤਾਂ ਲਈ ਵਿਸ਼ੇਸ਼ ਖੀਚ ਦਾ ਕੇਂਦਰ ਬਣੀ ਅਤੇ ਨਗਰ ਕੀਰਤਨ ਦੀ ਅਗੁਵਾਈ ਗੁਰੂ ਦੇ ਪੰਚ ਪਿਆਰੇ ਨੇ ਕੀਤੀ। ਨਗਰ ਕੀਰਤਨ ਦੋਰਾਨ ਵੱਡੀ ਗਿਣਤੀ ਵਿੱਚ ਇਲਾਨਾ ਨਿਵਾਸੀਆਂ ਨੇ ਭਾਗ ਲਿਆ ਅਤੇ ਪਾਲਕੀ ਸਾਹਿਬ ਵਾਲੀ ਗੱਡੀ ਦੇ ਨਾਲ-ਨਾਲ ਵਾਹਿਗੁਰੂ ਨਾਮ ਦਾ ਜਾਪ ਕਰਦੇ ਹੋਏ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਝੁੱਗੀਆ ਗੁਲਾਮ, ਮਜ਼ਾਦਪੁਰ, ਰੱਤਾ ਕਦੀਮ, ਗੋਪੀਪੁਰ, ਅਡਵਾਵਾਲੀ, ਪ੍ਰਵੇਜ ਨਗਰ, ਭਵਾਨੀਪੁਰ ਤੋਂ ਹੁੰਦੇ ਹੋਏ ਵਾਪਿਸ ਪਿੰਡ ਦੇਵਾਲਾਂਵਾਲ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਦਾ ਵੱਖ-ਵੱਖ ਜਗ੍ਹਾਂ ਤੇ ਸੰਗਤਾਂ ਵੱਲੋ ਨਿਘਾ ਸਵਾਗਤ ਕੀਤਾ ਗਿਆ ਅਤੇ ਕਈ ਜਗ੍ਹਾਂ ਤੇ ਸੰਗਤਾਂ ਵੱਲੋ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਨਗਰ ਕੀਰਤਨ ਦੋਰਾਨ ਵੱਖ-ਵੱਖ ਗ੍ਰੰਥੀ ਸਿੰਘਾਂ ਵੱਲੋ ਗੁਰੂ ਸ਼ਬਦਾਂ ਦਾ ਗਾਇਨ ਕਰਕੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੋਰਾਨ ਕਮੇਟੀ ਦੇ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਉਤਸਵ ਮੋਕੇ ਗੁਰਦੁਆਰਾ ਸਾਹਿਬ ਵਿਖੇ 2 ਜਨਵਰੀ ਦਿਨ ਸ਼ੁਕਰਵਾਰ ਦੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਕੀਤੇ ਜਾਣਗੇ। ਇਨ੍ਹਾ ਪਾਠ ਦਾ ਭੋਗ 4 ਜਨਵਰੀ ਦਿਨ ਐਤਵਾਰ ਦੀ ਸਵੇਰੇ 10 ਵਜੇ ਪਾਇਆ ਜਾਵੇਗਾ। ਇਸਤੋਂ ਕੀਰਤਨ ਦਰਬਾਰ ਵੀ ਸਜਾਇਆ ਜਾਵੇਗਾ। ਸਮਾਗਮ ਦੋਰਾਨ ਸੰਗਤਾਂ ਲਈ ਪੂਰਾ ਦਿਨ ਅਤੁੱਟ ਲੰਗਰ ਲਗਾਏ ਜਾਣਗੇ। ਇਸ ਮੋਕੇ ਤੇ ਜਸਬੀਰ ਸਿੰਘ, ਨਿਰਮਲ ਸਿੰਘ, ਜੋਗਿੰਦਰ ਸਿੰਘ, ਬਲਰਾਜ ਕੁਮਾਰ ਨੰਬਰਦਾਰ, ਇੰਦਰਜੀਤ ਸਿੰਘ, ਪਿਆਰਾ ਸਿੰਘ, ਅਮਰੀਕ ਸਿੰਘ, ਸੁਰਜਨ ਸਿੰਘ, ਕਰਨੈਲ ਸਿੰਘ, ਧਰਮ ਸਿੰਘ, ਸ਼ਮਸ਼ੇਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।