22ਵੇਂ ਕਬੱਡੀ ਕੱਪ ’ਤੇ ਸ਼ੇਰ-ਏ-ਪੰਜਾਬ ਦਾ ਕਬਜ਼ਾ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ 22 ਵਾਂ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ
Publish Date: Sun, 25 Jan 2026 09:25 PM (IST)
Updated Date: Sun, 25 Jan 2026 09:28 PM (IST)

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਦੀ ਅਗਵਾਈ ਹੇਠ ਇਤਿਹਾਸਕ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ 22ਵਾਂ ਕਬੱਡੀ ਟੂਰਨਾਮੈਂਟ ਯਾਦਗਾਰੀ ਯਾਦਾਂ ਛੱਡਦਿਆਂ ਧੂਮ-ਧੜੱਕੇ ਨਾਲ ਸੰਪਨ ਹੋਇਆ। ਕਬੱਡੀ ਕੱਪ ਦੀ ਅਰੰਭਤਾ ਅਰਦਾਸ ਕਰਨ ਮਗਰੋਂ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਤੇ ਗਿਆਨੀ ਜਰਨੈਲ ਸਿੰਘ ਨੇ ਕਰਵਾਈ। ਟੂਰਨਾਮੈਂਟ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਉਪਰੰਤ ਪ੍ਰਧਾਨ ਬਲਕਾਰ ਸਿੰਘ ਨੇ ਟੂਰਨਾਮੈਂਟ ਕਮੇਟੀ, ਸਮੂਹ ਨਗਰ ਨਿਵਾਸੀਆਂ ਤੇ ਐੱਨਆਰਆਈ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਪਿਆਰ ਵਧਾਇਆ ਜਾਵੇ ਤਾਂ ਜੋ ਸਾਡੇ ਬੱਚੇ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜਨ ਅਤੇ ਤਰੱਕੀਆਂ ਕਰਨ। ਕਬੱਡੀ ਟੂਰਨਾਮੈਂਟ ਵਿਚ ਸੂਬੇ ਦੀਆਂ 4 ਨਾਮਵਰ ਕਬੱਡੀ ਕਲੱਬ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੇ ਰੋਮਾਂਚਕ ਤੇ ਜ਼ਬਰਦਸਤ ਫਾਈਨਲ ਮੁਕਾਬਲੇ ਵਿਚ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਧਰਮ ਸਿੰਘ ਖਿੰਡਾ ਮੇਰੀਪੂਰ ਯੂਐੱਸਏ ਤੇ ਬਲਵੀਰ ਸਿੰਘ ਥਿੰਦ ਡੇਰਾ ਨੰਦ ਸਿੰਘ ਯੂਐੱਸਏ ਵੱਲੋਂ ਦਿੱਤੇ ਗਏ 2 ਲੱਖ ਰੁਪਏ ਵਿਚੋਂ ਤੇ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਹਰਨੇਕ ਸਿੰਘ ਨੇਕਾ ਯੂਕੇ ਮੈਰੀਪੁਰ ਵੱਲੋਂ ਇਕ ਲੱਖ ਰੁਪਏ ਨਕਦ ਇਨਾਮ ਤੇ ਟਰਾਫੀ ਦਿੱਤੀ ਗਈ। ਇਸ ਮੌਕੇ ਬੈਸਟ ਰੇਡਰ ਨੂੰ ਹਰਕਮਲ ਸਿੰਘ ਕੈਨੇਡਾ ਵੱਲੋਂ 21 ਹਜ਼ਾਰ ਰੁਪਏ ਤੇ ਬੈਸਟ ਜਾਫੀ ਨੂੰ 21 ਹਜ਼ਾਰ ਰੁਪਏ ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ ਤੇ ਬਲਦੇਵ ਸਿੰਘ ਮੰਗਾ ਫੱਤੋਵਾਲ ਵੱਲੋਂ ਦਿੱਤੇ ਗਏ। ਕਬੱਡੀ ਦੇ ਫਾਈਨਲ ਮੈਚ ਵਿਚ ਅਕਾਲ ਕਬੱਡੀ ਕਲੱਬ ਸੈਦੋਵਾਲ ਦੀ ਟੀਮ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਦੀ ਟੀਮ ਨੂੰ 36-34.5 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਬੈਸਟ ਧਾਵੀ ਦਾ ਇਨਾਮ ਰਾਂਝਾ ਗੁੱਜਰ ਤੇ ਬੈਸਟ ਜਾਫੀ ਦਾ ਇਨਾਮ ਕਾਕਾ ਸ਼ਕਰਪੁਰ ਨੂੰ ਹਰਕਮਲ ਸਿੰਘ ਕੈਨੇਡਾ ਤੇ ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ ਤੇ ਬਲਦੇਵ ਸਿੰਘ ਮੰਗਾ ਫੱਤੋਵਾਲ ਵੱਲੋਂ ਦਿੱਤਾ ਗਿਆ। ਪਿੰਡ ਪੱਧਰ ਦੀ ਕਬੱਡੀ ਵਿਚ ਤਾਸ਼ਪੁਰ ਦੀ ਟੀਮ ਨੇ ਤੋਤਾ ਸਿੰਘ ਵਾਲਾ ਦੀ ਟੀਮ ਨੂੰ 37.5-10 ਦੇ ਫਰਕ ਨਾਲ ਹਰਾਇਆ। ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਤੇ ਪ੍ਰਵਾਸੀ ਭਾਰਤੀ ਸੰਤੋਖ ਸਿੰਘ ਸਫਰੀ ਪਾਸੋਂ ਇਨਾਮ ਹਾਸਲ ਕੀਤਾ। ਇਸ ਮੌਕੇ ਵਾਲੀਬਾਲ ਦੇ ਮੈਚ ਵੀ ਕਰਵਾਏ ਗਏ। ਟੂਰਨਾਮੈਂਟ ਦੌਰਾਨ ਡੀਐੱਸਪੀ ਹਰਗੁਰਦੇਵ ਸਿੰਘ ਤੇ ਐੱਸਐੱਚਓ ਹਰਿੰਦਰ ਸਿੰਘ ਵੀ ਪੁੱਜੇ, ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ, ਜਿਸ ਵਿਚ 5 ਐੱਲਸੀਡੀ 32 ਇੰਚ, 5 ਸਾਈਕਲ ਤੇ 5 ਐਂਡਰਾਇਡ ਮੋਬਾਈਲ ਸ਼ਾਮਲ ਸਨ। ਕਬੱਡੀ ਕੱਪ ਦੇ ਮੈਚਾਂ ਵਿਚ ਰੈਫਰੀ ਦੀ ਭੂਮਿਕਾ ਪ੍ਰਸਿੱਧ ਇੰਟਰਨੈਸ਼ਨਲ ਖਿਡਾਰੀ ਕਬੱਡੀ ਕੋਚ ਤਰਲੋਕ ਸਿੰਘ ਮੱਲੀ, ਨਿਰਮਲ ਸਿੰਘ ਹੁੰਦਲ, ਰਣਜੀਤ ਸਿੰਘ ਸੈਦਪੁਰ, ਸਤਨਾਮ ਨਾਮੀ ਡਡਵਿੰਡੀ ਆਦਿ ਨੇ ਬਾਖੂਬੀ ਨਿਭਾਈ। ਸਟੇਜ ਸਕੱਤਰ ਦੀ ਭੂਮਿਕਾ ਬਲਦੇਵ ਸਿੰਘ ਟੀਟਾ, ਇੰਟਰਨੈਸ਼ਨਲ ਕਮੈਂਟਰ ਸ਼ਰਨਾ ਮੰਗੂਪੁਰੀਆ ਤੇ ਸੋਢੀ ਟਿੱਬਾ ਨੇ ਅਦਾ ਕੀਤੀ। ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਪ੍ਰਧਾਨ ਬਲਕਾਰ ਸਿੰਘ ਨੇ ਸਮੂਹ ਕਲੱਬ ਮੈਂਬਰਾਂ ਵੱਲੋਂ ਦਿੱਤੇ ਭਰਪੂਰ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਬਲਕਾਰ ਸਿੰਘ, ਗਿਆਨੀ ਜਰਨੈਲ ਸਿੰਘ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਡਡਵਿੰਡੀ, ਸੰਤੋਖ ਸਿੰਘ ਸਫ਼ਰੀ ਯੂਕੇ, ਬਲਜੀਤ ਸਿੰਘ ਬੱਲੀ, ਪਰਵਿੰਦਰ ਪੱਪਾ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਤੁੜ, ਅੰਗਰੇਜ਼ ਸਿੰਘ ਢਿੱਲੋਂ, ਪ੍ਰਮੋਦ ਸ਼ਾਹ ਪੱਪੂ, ਬਲਦੇਵ ਸਿੰਘ ਟੀਟਾ, ਨਿਰਮਲ ਸਿੰਘ ਹੁੰਦਲ, ਰਾਜ ਬਹਾਦਰ ਸਿੰਘ ਡਡਵਿੰਡੀ, ਲਾਡੀ ਖਿੰਡਾ, ਸੁਖਵਿੰਦਰ ਸਿੰਘ ਘਿਨਾ ਡਡਵਿੰਡੀ, ਕਮਲਜੀਤ ਸਿੰਘ ਬੱਬੂ, ਰੇਸ਼ਮ ਸਿੰਘ ਰੌਣਕੀ, ਅਮਰੀਕ ਸਿੰਘ ਯੂਐੱਸਏ ਡਡਵਿੰਡੀ, ਰਣਜੀਤ ਸਿੰਘ ਰਾਣਾ ਡਡਵਿੰਡੀ, ਰਣਜੀਤ ਸਿੰਘ ਨੰਡਾ, ਰਜਿੰਦਰ ਸਿੰਘ ਜੈਨਪੁਰ, ਬਲਦੇਵ ਸਿੰਘ ਮੰਗਾ ਫੱਤੋਵਾਲ, ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ, ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਗੋਲਡੀ, ਪ੍ਰੋ. ਮਦਨ ਲਾਲ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਵਿਰਕ, ਲਾਭ ਸਿੰਘ ਢਿੱਲੋਂ, ਸੇਵਾ ਸਿੰਘ ਰੰਧਾਵਾ ਕੈਨੇਡਾ, ਗੁਰਪ੍ਰੀਤ ਸਿੰਘ ਗੋਪੀ ਡੱਲਾ, ਬਾਵਾ ਸਿੰਘ, ਸਰਪੰਚ ਬਹਾਦੁਰ ਸਿੰਘ ਲੋਧੀਵਾਲ, ਚਾਚਾ ਸੁਰਿੰਦਰਜੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਕਮਾਲਪੁਰ ਆਦਿ ਵੀ ਹਾਜ਼ਰ ਸਨ।