ਜ਼ਿਲ੍ਹੇ ’ਚ 56 ਫੀਸਦੀ ਘੱਟ ਸੜੀ ਪਰਾਲੀ
ਪੀਪੀਐੱਫ ਦੀ ਸਖਥੀ ਤੇ
Publish Date: Mon, 01 Dec 2025 10:26 PM (IST)
Updated Date: Mon, 01 Dec 2025 10:29 PM (IST)

ਪੀਪੀਐੱਫ ਦੀ ਸਖਥੀ ਤੇ ਖੇਤੀ ਵਿਭਾਗ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਫਗਵਾੜਾ ’ਚ ਇਸ ਸਾਲ ਸਿਰਫ ਦੋ ਜਗ੍ਹਾ ਹੀ ਸੜੀ ਪਰਾਲੀ ਮਹੇਸ਼ ਕੁਮਾਰ/ਇੰਦਰਜੀਤ ਸਿੰਘ ਚਾਹਲ ਕਪੂਰਥਲਾ : ਇਸ ਸਮੇਂ ਸੂਬੇ ’ਚ ਝੋਨੇ ਦੀ ਕਟਾਈ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਬੇਹੱਦ ਕਮੀ ਦੇਖਣ ਨੂੰ ਮਿਲੀ। ਜ਼ਿਲ੍ਹਾ ਕਪੂਰਥਲਾ ’ਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ’ਚ ਲਗਪਗ 56 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਖੇਤੀ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ 2024 ’ਚ ਜ਼ਿਲ੍ਹੇ ’ਚ 357 ਜਗ੍ਹਾ ’ਤੇ ਪਰਾਲੀ ਸੜੀ ਸੀ ਪਰ ਸਾਲ 2025 ’ਚ ਜ਼ਿਲ੍ਹੇ ’ਚ ਪਰਾਲੀ ਸਾੜਨ ਦੇ ਸਿਰਫ 137 ਮਾਮਲੇ ਹੀ ਸਾਹਮਣੇ ਆਏ ਹਨ। ਇਸ ਸਾਲ ਬਲਾਕ ਸੁਲਤਾਨਪੁਰ ਲੋਧੀ ’ਚ 43, ਕਪੂਰਥਲਾ/ ਢਿੱਲਵਾਂ ਬਲਾਕ ’ਚ 50, ਭੁਲੱਥ ’ਚ 42 ਤੇ ਬਲਾਕ ਫਗਵਾੜਾ ’ਚ ਸਿਰਫ 2 ਮਾਮਲੇ ਸਾਹਮਣੇ ਆਏ। ਜ਼ਿਲ੍ਹੇ ’ਚ ਇਕ ਲੱਖ 17 ਹਜ਼ਾਰ ਹੈਕਟੇਅਰ ਖੇਤਰ ’ਚ ਝੋਨੇ ਤੇ ਬਾਸਮਤੀ ਦੀ ਬਿਜਾਈ ਹੋਈ ਸੀ। ਮੁੱਖ ਖੇਤੀ ਅਧਿਕਾਰੀ ਡਾ. ਐੱਚਐੱਸ ਭਰੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਖੇਤੀ ਵਿਭਾਗ ਵੱਲੋਂ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਦੇ ਕਾਰਨ ਜ਼ਿਲ੍ਹੇ ’ਚ ਝੋਨੇ ਦੀ ਪਰਾਲੀ ਸਾੜਨ ਦੇ ਮਾਮਲਿਆਂ ’ਚ ਭਾਰੀ ਕਮੀ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਜ਼ਿਲ੍ਹੇ ’ਚ ਪਰਾਲੀ ਪ੍ਰੋਡਕਸ਼ਨ ਫੋਰਸ (ਪੀਪੀਐੱਫ) ਦਾ ਗਠਨ ਕੀਤਾ ਗਿਆ, ਜਿਸ ’ਚ ਐੱਸਡੀਐੱਮ, ਡੀਐੱਸਪੀ ਤੇ ਬਲਾਕ ਖੇਤੀ ਅਧਿਕਾਰੀ ਸ਼ਾਮਲ ਸਨ। ਜ਼ਿਲ੍ਹੇ ’ਚ 227 ਨੋਡਲ ਅਧਿਕਾਰੀ ਤੇ 64 ਕਲੱਸਟਰ ਅਧਿਕਾਰੀ ਤਾਇਨਾਤ ਕੀਤੇ ਗਏ। ਇਹ ਟੀਮ ਲਗਾਤਾਰ ਹਾਲਾਤ ’ਤੇ ਨਜ਼ਰ ਰੱਖਦੀ ਰਹੀ, ਉਥੇ ਹੀ ਖੇਤੀ ਵਿਭਾਗ ਨੇ ਆਈਈਸੀ ਗਤੀਵਿਧੀਆਂ ਤਹਿਤ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ 123 ਪੇਂਡੂ ਜਾਗਰੂਕਤਾ ਕੈਂਪ, ਨੌਂ ਬਲਾਕ ਪੱਧਰੀ ਜਾਗਰੂਕਤਾ ਕੈਂਪ ਤੇ ਇਕ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ। ਇਸ ਤੋਂ ਇਲਾਵਾ ਦੋ ਮੋਬਾਈਲ ਵੈਨ 80 ਦਿਨਾਂ ਤੱਕ ਲਗਾਤਾਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ’ਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ 20 ਪ੍ਰਦਰਸ਼ਨੀਆਂ, ਕੰਧਾਂ ’ਤੇ 463 ਪੇਂਟਿੰਗ, 12 ਸਕੂਲਾਂ ’ਚ ਜਾਗਰੂਕਤਾ ਕੈਂਪ ਤੇ 6 ਨੁੱਕੜ ਨਾਟਕ ਵੀ ਕਰਵਾਏ ਗਏ। ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੋਂ ਰੋਕਨ ਲਈ ਜਾਗਰੂਕ ਕੀਤਾ ਗਿਆ। ਸਬਸਿਡੀ ’ਤੇ ਮਿਲੀਆਂ ਮਸ਼ੀਨਾਂ ਨੇ ਕੀਤਾ ਪਰਾਲੀ ਦਾ ਲੋੜੀਂਦਾ ਨਿਪਟਾਰਾ ਇਸ ਸਮੇਂ ਜ਼ਿਲ੍ਹਾ ਕਪੂਰਥਲਾ ’ਚ 5400 ਪਰਾਲੀ ਨਿਪਟਾਰਾ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ’ਚ 63 ਬੇਲਰ, 369 ਜ਼ੀਰੋ ਟ੍ਰੇਲ ਡਰਿੱਲ, ਛੇ ਟਰਾਲੀਆਂ, 81 ਟ੍ਰੈਕਟਰ, 24 ਸਰਫ ਪਲੱਸ ਸੀਡਰ, 123 ਸੁਪਰ ਐੱਸਐੱਮਐੱਸ, 2066 ਸੁਪਰ ਸੀਡਰ, 58 ਰੈਂਕ, 12 ਸਮਾਰਟ ਸੀਡਰ, 142 ਰੋਟਰੀ ਸੀਡਰ, 33 ਰੋਟਾਵੇਟਰ, 884 ਆਰਐੱਮਬੀ ਪਲਾਊ, 1124 ਮਲਚਰ, 110 ਪੈਡੀ ਸਟ੍ਰਾਅ ਚੌਪਰ, 300 ਹੈਪੀ ਸੀਡਰ, 18 ਕ੍ਰੀਪ ਰੀਪਰ, 21 ਕਟਰ ਕਾਮ ਸਪ੍ਰੈੱਡਰ ਤੇ ਕਈ ਹੋਰ ਮਸ਼ੀਨਾਂ ਸ਼ਾਮਲ ਹਨ। ਇਹ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਨਾਲ ਜ਼ਿਲ੍ਹੇ ’ਚ ਕਿਸਾਨਾਂ ਨੂੰ ਪਰਾਲੀ ਨਿਪਟਾਉਣ ’ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰਾਲੀ ਸਾੜਨ ਦੇ ਨੁਕਸਾਨ ਮੁੱਖ ਖੇਤੀ ਅਧਿਕਾਰੀ ਅਨੁਸਾਰ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਹਵਾ ’ਚ ਪ੍ਰਦੂਸ਼ਣ ਦੇ ਨਾਲ-ਨਾਲ ਜ਼ਮੀਨ ’ਚ ਰਹਿੰਦੇ ਬਹੁਤ ਸਾਰੇ ਸੂਖਮ ਜੀਵ, ਜੋ ਫਸਲਾਂ ਲਈ ਲਾਭਦਾਇਕ ਹੁੰਦੇ ਹਨ, ਨਸ਼ਟ ਹੋ ਜਾਂਦੇ ਹਨ, ਉਥੇ ਪਰਾਲੀ ’ਚ ਮੌਜੂਦ ਨਾਈਟ੍ਰੋਜਨ, ਪੋਟਾਸ਼ ਤੇ ਫਾਸਫੋਰਸ ਵੀ ਅੱਗ ਨਾਲ ਨਸ਼ਟ ਹੋ ਜਾਂਦੇ ਹਨ।