ਆਨੰਦ ਪਬਲਿਕ ਸਕੂਲ ’ਚ ਖੇਡ ਈਵੈਂਟ ਸ਼ੁਰੂ
ਆਨੰਦ ਪਬਲਿਕ ਸਕੂਲ ’ਚ ਸਪੋਰਟਸ ਐਕਸਟ੍ਰਾਵੈਗੰਜ਼ਾ 2025 ਦਾ ਸ਼ਾਨਦਾਰ ਆਗਾਜ਼
Publish Date: Thu, 27 Nov 2025 05:41 PM (IST)
Updated Date: Thu, 27 Nov 2025 05:44 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਪ੍ਰਿੰਸੀਪਲ ਡਾ. ਏਐੱਸ ਸੇਖੋਂ ਅਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਦੀ ਅਗਵਾਈ ਹੇਠ ‘ਏਪੀਐੱਸ ਸਪੋਰਟਸ ਐਕਸਟ੍ਰਾਵੈਗੰਜ਼ਾ 2025’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਈਵੈਂਟ ਖੇਡ ਜਜ਼ਬੇ, ਅਨੁਸ਼ਾਸਨ ਅਤੇ ਪ੍ਰਤਿਭਾ ਦਾ ਐਸਾ ਮਿਲਾਪ ਸਾਬਤ ਹੋਇਆ ਜਿਸ ਨੇ ਪੂਰੇ ਸਕੂਲ ਕੈਂਪਸ ਨੂੰ ਉਤਸ਼ਾਹ, ਜੋਸ਼ ਅਤੇ ਰੋਚਕਤਾ ਨਾਲ ਗੂੰਜਾ ਦਿੱਤਾ। ਅੰਡਰ-14 ਅਤੇ ਅੰਡਰ-17 ਕ੍ਰਿਕਟ ਅਤੇ ਬੈਡਮਿੰਟਨ ਮੈਚਾਂ ਨੇ ਖੇਡ ਦੇ ਮੈਦਾਨ ਨੂੰ ਊਰਜਾ, ਉਤਸ਼ਾਹ ਅਤੇ ਮੁਕਾਬਲੇ ਦੇ ਇਕ ਜੀਵੰਤ ਮਾਹੌਲ ਵਿਚ ਬਦਲ ਦਿੱਤਾ। ਕੋਆਰਡੀਨੇਟਰ ਲਵਲੀਨ ਕੌਰ ਮਾਨ, ਸਪੋਰਟਸ ਅਧਿਆਪਕ ਪ੍ਰਦੀਪ ਕੁਮਾਰ, ਕਿਰਨ ਨੰਦਾ ਤੇ ਸਹਾਇਕ ਅਧਿਆਪਕਾਂ ਗੁਰਪ੍ਰੀਤ ਕੌਰ ਅਤੇ ਅਮਨਦੀਪ ਕੌਰ ਦੀ ਸ਼ਾਨਦਾਰ ਯੋਜਨਾਬੰਦੀ, ਸਖ਼ਤ ਮਿਹਨਤ ਅਤੇ ਸਮਰਪਣ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ। ਬੈਡਮਿੰਟਨ ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਸਨ- ਅੰਡਰ-14 ਕੁੜੀਆਂ ਦੇ ਵਰਗ ’ਚ ਭਾਵਿਕਾ ਨੇ ਪਹਿਲਾ ਜਦੋਂਕਿ ਮਹਿਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ ਵਰਗ ’ਚ ਜਗਦੀਪ ਨੇ ਪਹਿਲਾ ਜਦੋਂਕਿ ਟਿੰਕੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ ਵਰਗ ’ਚਸ਼ੁਭਰੀਤ ਕੌਰ ਨੇ ਪਹਿਲਾ ਜਦੋਂਕਿ ਮਹਿਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ ਵਰਗ ’ਚ ਸੁਖਮਨਪ੍ਰੀਤ ਸਿੰਘ ਨੇ ਪਹਿਲਾ ਜਦੋਂਕਿ ਸੋਹਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕ੍ਰਿਕਟ ਦੇ ਮੈਦਾਨ ’ਚ ਅੰਡਰ-14 ਵਰਗ ’ਚ ਪੈਂਥਰਜ਼ ਟੀਮ ਸ਼ਾਨਦਾਰ ਬੱਲੇਬਾਜ਼ੀ ਅਤੇ ਸਹੀ ਗੇਂਦਬਾਜ਼ੀ ਨਾਲ ਜੇਤੂ ਰਹੀ। ਟੀਮ ਦੇ ਕਪਤਾਨ ਮਨਰਾਜ ਸਿੰਘ ਦੇ ਲੀਡਰਸ਼ਿਪ ਹੁਨਰ ਪੂਰੇ ਮੈਚ ਦੌਰਾਨ ਸਪੱਸ਼ਟ ਸਨ । ਅੰਡਰ-17 ਲੜਕਿਆਂ ਦੇ ਵਰਗ ’ਚ ਰਾਇਲਜ਼ ਟੀਮ ਨੇ ਸ਼ੁਰੂ ਤੋਂ ਹੀ ਮਜ਼ਬੂਤ ਪਕੜ ਬਣਾਈ ਰੱਖੀ, ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜੇਤੂ ਬਣ ਕੇ ਉਭਰਿਆ। ਕਪਤਾਨ ਨਵਰਾਜ ਸਿੰਘ ਦੀ ਰਣਨੀਤਕ ਸੋਚ ਅਤੇ ਟੀਮ ਤਾਲਮੇਲ ਉਨ੍ਹਾਂ ਦੀ ਜਿੱਤ ਦੇ ਮੁੱਖ ਕਾਰਕ ਸਨ। ਅੰਡਰ-17 ਲੜਕੀਆਂ ਦੇ ਵਰਗ ’ਚ ਸਟ੍ਰਾਈਕਰਜ਼ ਟੀਮ ਨੇ ਜਿੱਤ ਪ੍ਰਾਪਤ ਕੀਤੀ। ਟੀਮ ਦੀ ਕਪਤਾਨ ਸ੍ਰਿਸ਼ਟੀ ਦੀ ਸਟੀਕ ਅਗਵਾਈ ਨੇ ਟੀਮ ਨੂੰ ਜਿੱਤ ਦਿਵਾਈ। ਇਨਾਮ ਵੰਡ ਸਮਾਰੋਹ ’ਚ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਪ੍ਰਿੰ. ਡਾ. ਅਰਵਿੰਦਰ ਸਿੰਘ ਸੇਖੋਂ ਅਤੇ ਵਾਈਸ ਪ੍ਰਿੰ. ਡਾ. ਦੀਪਕ ਅਰੋੜਾ ਨੇ ਜੇਤੂਆਂ ਨੂੰ ਟਰਾਫੀਆਂ ਵੰਡੀਆਂ। ਇਸ ਮੌਕੇ ਪ੍ਰਿੰ. ਡਾ. ਸੇਖੋਂ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸ਼ਖਸੀਅਤਾਂ ਨੂੰ ਵਿਕਸਤ ਕਰਨ ਦੀ ਨੀਂਹ ਹਨ। ਕੈਪਸ਼ਨ : 27ਕੇਪੀਟੀ14,15