ਸਕਿਓਰਿਟੀ ਹਾਸਲ ਕਰਨ ਲਈ ਢਕਵੰਜ ਕਰ ਰਹੇ ਹਿੰਦੂ ਨੇਤਾ
ਦਲਿਤ ਜਥੇਬੰਦੀਆਂ ਵੱਲੋਂ ਵਿਸ਼ੇਸ਼ ਮੀਟਿੰਗ
Publish Date: Thu, 20 Nov 2025 08:28 PM (IST)
Updated Date: Thu, 20 Nov 2025 08:28 PM (IST)

ਦਲਿਤ ਜਥੇਬੰਦੀਆਂ ਨੇ ਵਿਸ਼ੇਸ਼ ਮੀਟਿੰਗ ’ਚ ਮੌਜੂਦ ਹਾਲਾਤ ’ਤੇ ਕੀਤੀ ਚਰਚਾ ਦਲਿਤ ਨੌਜਵਾਨਾਂ ’ਤੇ ਦਰਜ ਝੂਠਾ ਮਾਮਲਾ ਰੱਦ ਕਰਨ ਦੀ ਕੀਤੀ ਮੰਗ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਫਗਵਾੜਾ ਦੇ ਰੈਸਟ ਹਾਊਸ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ, ਅੰਬੇਡਕਰ ਸੈਨਾ ਮੂਲ ਨਿਵਾਸੀ, ਗੁਰੂ ਰਵਿਦਾਸ ਟਾਈਗਰ ਫੋਰਸ ਅਤੇ ਸਮੂਹ ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕ ਸਭਾਵਾਂ, ਸ੍ਰੀ ਗੁਰੂ ਰਵਿਦਾਸ ਸਭਾਵਾਂ ਦੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਬੀਤੇ ਦਿਨੀ ਇਕ ਹਿੰਦੂ ਲੀਡਰ ਦੇ ਬੇਟੇ ਵੱਲੋਂ ਪਹਿਲਾਂ ਦਲਿਤ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਮੁੜ ਉਨ੍ਹਾਂ ਉੱਪਰ ਹੀ 307 ਦੀ ਧਾਰਾ ਲਗਵਾਕੇ ਪਰਚਾ ਕਰਵਾ ਦਿੱਤਾ ਜਾਂਦਾ ਹੈ ਅਤੇ ਸ਼ਹਿਰ ਦੇ ਬਾਜ਼ਾਰਾਂ ਨੂੰ ਬੰਦ ਕਰਵਾ ਕੇ ਮਾਹੌਲ ਖਰਾਬ ਕੀਤਾ ਗਿਆ। ਅਜਿਹੇ ਸ਼ਰਾਰਤੀ ਅੰਸਰਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਢਕਵੰਜ ਸਿਰਫ ਸਕਿਓਰਟੀ ਹਾਸਿਲ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੀਡੀਓ ਵਿਚ ਸਾਫ ਤੇ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਹਿੰਦੂ ਲੀਡਰ ਦਾ ਬੇਟਾ ਐਕਟਿਵਾ ’ਤੇ ਜਾ ਰਹੇ ਦਲਿਤ ਭਾਈਚਾਰੇ ਦੇ ਨੌਜਵਾਨਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਸੱਟਾਂ ਮਾਰ ਰਿਹਾ ਹੈ। ਇਸਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਨੇ ਦਲਿਤ ਨੌਜਵਾਨਾਂ ’ਤੇ 307 ਦੀ ਧਾਰਾ ਦਰਜ ਕੀਤੀ ਹੈ ਜਦਕਿ ਸਾਰਾ ਮਾਮਲਾ ਇਸ ਦੇ ਉਲਟ ਹੈ ਅਤੇ ਇਸ ਵਿਚ ਦੋਸ਼ੀ ਹਿੰਦੂ ਲੀਡਰ ਦੇ ਬੇਟੇ ਨੂੰ ਸ਼ਹਿਰ ਦਾ ਮਾਹੌਲ ਖਰਾਬ ਕਰਨ ਅਤੇ ਝੂਠੀਆਂ ਅਫਵਾਹਾਂ ਫੈਲਾਉਣ ’ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ ਅਤੇ ਜੋ ਦਲਿਤ ਨੌਜਵਾਨਾਂ ’ਤੇ ਝੂਠਾ 307 ਦਾ ਪਰਚਾ ਦਰਜ ਕੀਤਾ ਗਿਆ ਹੈ ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਜੇਕਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਸਾਰੀਆਂ ਜਥੇਬੰਦੀਆਂ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੀਆਂ। ਇਸ ਮੌਕੇ ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਕਰਮਜੀਤ ਬਿੱਟੂ, ਅਨੂ ਸਹੋਤਾ, ਕ੍ਰਿਸ਼ਨ ਕੁਮਾਰ ਹੀਰੋ, ਅਸ਼ਵਨੀ ਸਹੋਤਾ ਆਦਿ ਵੱਡੀ ਗਿਣਤੀ ਵਿਚ ਐੱਸਸੀ ਤੇ ਦਲਿਤ ਭਾਈਚਾਰੇ ਦੇ ਲੋਕ ਸ਼ਾਮਿਲ ਸਨ। ਕੈਪਸ਼ਨ-20ਪੀਐਚਜੀ10