ਸਾਬਕਾ ਸੈਨਿਕਾਂ ਤੇ ਆਸ਼ਰਿਤਾਂ ਲਈ ਵਿਸ਼ੇਸ਼ ਕੈਂਪ 13,14 ਨੂੰ
ਸਾਬਕਾ ਸੈਨਿਕਾਂ ਤੇ ਆਸ਼ਰਿਤਾਂ ਦੀ ਸਹਾਇਤਾ ਲਈ 13 ਤੇ 14 ਜਨਵਰੀ ਤੱਕ ਲੱਗੇਗਾ ਵਿਸ਼ੇਸ਼ ਕੈਂਪ
Publish Date: Mon, 12 Jan 2026 06:55 PM (IST)
Updated Date: Mon, 12 Jan 2026 06:57 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸਾਬਕਾ ਸੈਨਿਕਾਂ, ਪੈਨਸ਼ਨਰਾਂ, ਸਾਬਕਾ ਸੈਨਿਕਾਂ ਦੀਆਂ ਵਿਧਵਾ ਅਤੇ ਆਸ਼ਰਿਤ ਦੀ ਫੌਜ ਦੀ ਪੈਨਸ਼ਨ/ਫੈਮਲੀ ਪੈਨਸ਼ਨ ਦੀ ਸਪਰਸ਼ ਪੋਰਟਲ ’ਤੇ ਲਾਈਫ ਸਰਟੀਫਿਕੇਟ (ਹਾਜ਼ਰੀ ਲਾਉਣ) ਸਬੰਧੀ ਜ਼ਿਲ੍ਹਾ ਰੱਖਿਆ ਭਲਾਈ ਦਫਤਰ ਕਪੂਰਥਲਾ ਵਿਖੇ ਵਿਸ਼ੇਸ਼ ਕੈਂਪ 13 ਤੇ 14 ਜਨਵਰੀ ਨੂੰ ਲਗਾਏ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਰਿਟਾ. ਲੈਫ ਕਰਨਲ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਸਪਰਸ਼ ਤੋਂ ਪੈਨਸ਼ਨ ਲੈ ਰਹੇ ਰੱਖਿਆ ਪੈਨਸ਼ਨ ਧਾਰਕ, ਜਿਨ੍ਹਾਂ ਨੂੰ ਪੈਨਸ਼ਨ ਸਬੰਧੀ ਕੋਈ ਸਮੱਸਿਆ ਆ ਰਹੀ ਹੈ, ਉਹ ਇਸ ਕੈਂਪ ਵਿਚ ਆ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ। ਉਨ੍ਹਾਂ ਪੈਨਸ਼ਨ ਲੈਣ ਵਾਲੇ ਸਾਰੇ ਪੈਨਸ਼ਨਰਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਪੀਪੀਓ ਨੰਬਰ, ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਬੈਂਕ ਦੀ ਪਾਸ ਬੁੱਕ ਜ਼ਰੂਰ ਲੈ ਕੇ ਆਉਣ।