ਸਪੇਨ ਦੀ ਸੰਗਤ ਨੇ ਭੇਜੀ ਹੜ੍ਹ ਪੀੜ੍ਹਤਾਂ ਨੂੰ ਆਰਥਿਕ ਮਦਦ
ਸਪੇਨ ਦੀ ਸੰਗਤ ਵੱਲੋਂ ਹੜ੍ਹ ਪੀੜ੍ਹਤਾਂ, 84 ਦੇ ਦੰਗਿਆਂ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ
Publish Date: Sat, 15 Nov 2025 10:45 PM (IST)
Updated Date: Sat, 15 Nov 2025 10:47 PM (IST)

ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਜ਼ਿਲ੍ਹਾ ਕਪੂਰਥਲਾ ਦੇ ਇਤਹਾਸਕ ਕਸਬਾ ਕਾਲਾ ਸੰਘਿਆਂ ਦੇ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਵਿਖੇ ਤੀਰਥ ਸਿੰਘ ਸਪੇਨ ਪ੍ਰਧਾਨ ਗੁਰਦੁਆਰਾ ਬਾਰਸੀਲੋਨਾ ਤੇ ਬਲਵੀਰ ਸਿੰਘ ਸੈਦੋਵਾਲ ਸਪੇਨ ਵਾਲੇ ਸਪੇਨ ਦੀ ਸਮੂਹ ਸਾਧ ਸੰਗਤ ਵੱਲੋਂ ਭੇਜੀ ਲੋੜਵੰਦਾਂ ਲਈ ਆਰਥਿਕ ਮਦਦ ਲੈ ਕੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਤੀਰਥ ਸਿੰਘ ਸਪੇਨ ਨੇ ਕਿਹਾ ਕਿ ਸਪੇਨ ਦੀ ਸੰਗਤ ਵੱਲੋਂ ਇਹ ਮਦਦ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਆਏ ਹੜ੍ਹਾਂ ਨਾਲ਼ ਪ੍ਰਭਾਵਿਤ ਪਰਿਵਾਰਾਂ, 84 ਦੇ ਦੰਗਿਆਂ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਲਈ ਵਿਸ਼ੇਸ਼ ਤੌਰ ’ਤੇ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਅਸੀਂ ਭਾਈ ਅਵਤਾਰ ਸਿੰਘ ਸਿੱਧਵਾਂ ਦੋਨਾਂ ਵਾਲੇ ਮੁੱਖ ਸੰਚਾਲਕ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਵੱਲੋਂ ਵੱਖ-ਵੱਖ ਲੋੜਵੰਦ ਪਰਿਵਾਰਾਂ ਸਬੰਧੀ ਜਾਣੂ ਕਰਵਾਉਣ ’ਤੇ ਅਸੀਂ ਇਥੇ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਸਾਡੇ ਵੱਲੋਂ ਇਹ ਸੇਵਾ ਨਿਰੰਤਰ ਜਾਰੀ ਰੱਖੀ ਜਾਵੇਗੀ। ਇਸ ਮੌਕੇ ਭਾਈ ਅਵਤਾਰ ਸਿੰਘ ਸਿੱਧਵਾਂ ਦੋਨਾਂ ਵਾਲੇ ਮੁੱਖ ਸੰਚਾਲਕ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਨੇ ਪ੍ਰਧਾਨ ਤੀਰਥ ਸਿੰਘ ਤੇ ਸਪੇਨ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਇਥੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗਿਆਨੀ ਲਾਲ ਸਿੰਘ ਗੁਰਦਾਸਪੁਰ ਪੁਰ ਨੂੰ 35 ਹਜ਼ਾਰ ਰੁਪਏ, ਗਿਆਨੀ ਗੁਰਵਿੰਦਰ ਸਿੰਘ ਮੱਖੂ ਨੂੰ 35 ਹਜ਼ਾਰ ਰੁਪਏ, ਗਿਆਨੀ ਗੁਰਬਚਨ ਸਿੰਘ ਕਪੂਰਥਲਾ ਨੂੰ 35 ਹਜ਼ਾਰ ਰੁਪਏ, ਬੀਬੀ ਬਚਨੀ ਪਿੰਡ ਉੱਗੀ ਨੂੰ 35 ਹਜ਼ਾਰ ਰੁਪਏ, ਬੀਬੀ ਮਨਜੀਤ ਕੌਰ ਅੰਮ੍ਰਿਤਸਰ ਨੂੰ 20 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ। ਇਸ ਨਿਸ਼ਕਾਮ ਸੇਵਾ ਲਈ ਪ੍ਰਧਾਨ ਤੀਰਥ ਸਿੰਘ ਸਪੇਨ ਤੇ ਭਾਈ ਬਲਵੀਰ ਸਿੰਘ ਸਪੇਨ ਨੂੰ ਗੁਰਦੁਆਰਾ ਬਾਬਾ ਕਾਹਨ ਦਾਸ ਦੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸੋਹਲ ਤੇ ਸੇਵਾਦਾਰਾਂ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਅਵਤਾਰ ਸਿੰਘ ਸਿੱਧਵਾਂ ਦੋਨਾਂ ਵਾਲੇ, ਦਿਲਪ੍ਰੀਤ ਸਿੰਘ ਖੇਮਕਰਨ, ਆਤਮਾ ਸਿੰਘ ਬਨਵਾਲੀਪੁਰ ਪੁਰ ਵਾਲੇ ਆਦਿ ਹਾਜ਼ਰ ਸਨ। ਕੈਪਸ਼ਨ : 15ਕੇਪੀਟੀ45