ਐਸਪੀ ਤੇ ਨਿਗਮ ਕਮਿਸ਼ਨਰ ਨੇ ਕੀਤਾ ਕੁਲਥਮ ਪਰਿਵਾਰ ਨਾਲ ਦੁੱਖ ਸਾਂਝਾ
ਐਸਪੀ ਤੇ ਨਿਗਮ ਕਮਿਸ਼ਨਰ ਨੇ ਕੀਤਾ ਕੁਲਥਮ ਪਰਿਵਾਰ ਨਾਲ ਦੁੱਖ ਸਾਂਝਾ
Publish Date: Fri, 12 Dec 2025 07:05 PM (IST)
Updated Date: Fri, 12 Dec 2025 07:06 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬੀਤੇ ਦਿਨੀਂ ਕੁਲਥਮ ਗਰੁੱਪ ਦੇ ਫਾਊਂਡਰ ਮੋਹਨ ਲਾਲ ਕੁਲਥਮ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਲੀਨ ਹੋ ਗਏ ਸਨ। ਉਨ੍ਹਾਂ ਦੇ ਬੇਵਕਤੀ ਅਕਾਲ ਚਲਾਣੇ ਤੋਂ ਬਾਅਦ ਜਿਥੇ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰਧਾਨ ਅਸ਼ੋਕ ਕੁਲਥਮ ਦੇ ਗ੍ਰਹਿ ਨਿਵਾਸ ਵਿਖੇ ਪਹੁੰਚਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਉਥੇ ਹੀ ਫਗਵਾੜਾ ਨਗਰ ਨਿਗਮ ਦੇ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਅਤੇ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਕੁਲਥਮ ਪਰਿਵਾਰ ਨੂੰ ਮਿਲੇ ਅਤੇ ਦੁੱਖ ਸਾਂਝਾ ਕੀਤਾ। ਇਸ ਮੌਕੇ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਤੇ ਸਵ. ਮੋਹਨ ਲਾਲ ਕੁਲਥਮ ਦੇ ਸਪੁੱਤਰ ਅਸ਼ੋਕ ਕੁਲਥਮ ਨੇ ਦੱਸਿਆ ਕਿ ਕੁਲਥਮ ਗਰੁੱਪ ਦੀ ਨੀਂਹ ਉਨ੍ਹਾਂ ਦੇ ਪੂਜਨੀਕ ਪਿਤਾ ਸਵਰਗੀ ਮੋਹਣ ਲਾਲ ਕੁਲਥਮ ਜੀ ਵੱਲੋਂ ਰੱਖੀ ਗਈ ਸੀ। ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚੱਲਦੇ ਹੋਏ ਹੀ ਕੁਲਥਮ ਅੰਪਾਇਰ ਖੜਾ ਹੋ ਸਕਿਆ ਹੈ ਤੇ ਅੱਜ ਉਹ ਕਾਮਯਾਬੀ ਨਾਲ ਜਿੰਦਗੀ ਜੀਅ ਰਹੇ ਹਨ। ਉਨ੍ਹਾਂ ਡਾ. ਅਕਸ਼ਿਤਾ ਗੁਪਤਾ ਅਤੇ ਮਾਧਵੀ ਸ਼ਰਮਾ ਦਾ ਧੰਨਵਾਦ ਕੀਤਾ। ਇਸ ਮੌਕੇ ਮਾਤਾ ਭਾਗਵੰਤੀ ਕੁਲਥਮ, ਸੋਨਾਲੀ ਕੁਲਥਮ, ਅਸੀਮ ਕੁਲਥਮ, ਸਮੇਤ ਸਮੂਹ ਕੁਲਥਮ ਪਰਿਵਾਰ ਮੌਜੂਦ ਸੀ।