ਸ਼ੋਭਾ ਯਾਤਰਾ 18 ਦਸੰਬਰ ਨੂੰ : ਪਾਸਟਰ ਦਿਓਲ
ਸ਼ੋਭਾ ਯਾਤਰਾ 18 ਦਸੰਬਰ ਨੂੰ -ਪਾਸਟਰ ਦਿਓਲ
Publish Date: Tue, 18 Nov 2025 07:27 PM (IST)
Updated Date: Tue, 18 Nov 2025 07:28 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਵਿਖੇ ਕ੍ਰਿਸ਼ਚਨ ਵੈੱਲਫੇਅਰ ਐਸੋਸੀਏਸ਼ਨ, ਕਪੂਰਥਲਾ ਪਾਸਟਰ ਐਸੋਸੀਏਸ਼ਨ, ਕਪੂਰਥਲਾ ਭੁਲੱਥ ਐਸੋਸੀਏਸ਼ਨ, ਕਪੂਰਥਲਾ ਪੀਸੀਪੀਸੀ ਕ੍ਰਿਸ਼ਚਨ ਪ੍ਰਬੰਧਕ ਕਮੇਟੀ, ਪੰਜਾਬ ਭਾਰਤ ਦੇ ਸਾਰੇ ਮੁਖੀਆਂ ਦੀ ਇਕ ਸਾਂਝੀ ਮੀਟਿੰਗ ਦਬੁਰਜੀ ਚਰਚ ਕਪੂਰਥਲਾ ਵਿਖੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲਾ ਅਤੇ ਪਾਸਟਰ ਸ਼ਮਊਨ ਨਾਇਰ ਦੀ ਪ੍ਰਧਾਨਗੀ ਵਿਚ ਹੋਈ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ’ਤੇ ਕਪੂਰਥਲਾ ਸ਼ਹਿਰ ਵਾਸੀਆਂ ਨੂੰ ਵਧਾਈ ਸੰਦੇਸ਼ ਦਿੱਤਾ ਜਾਵੇਗਾ ਤੇ 18 ਦਸੰਬਰ ਦਿਨ ਵੀਰਵਾਰ ਇਕ ਬਹੁਤ ਹੀ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਹ ਸ਼ੋਭਾ ਯਾਤਰਾ ਪਿੰਡ ਖੋਜੇਵਾਲ ਤੋਂ ਸ਼ੁਰੂ ਹੋ ਕੇ ਡੀਸੀ ਚੌਂਕ, ਕਪੂਰਥਲਾ ਬੱਸ ਸਟੈਂਡ, ਭਗਤ ਸਿੰਘ ਚੌਂਕ, ਜਲੌਖਾਨਾ, ਸ਼ਾਲੀਮਾਰ ਬਾਗ ਤੋਂ ਡੀਸੀ ਚੌਂਕ ਹੁੰਦੀ ਹੋਈ ਸਮਾਪਤ ਹੋਵੇਗੀ। ਇਸ ਮੌਕੇ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਬਲਦੇਵ ਮਸੀਹ, ਪ੍ਰਧਾਨ ਵਿਲੀਅਮ ਬਿੱਟੂ, ਪਾਸਟਰ ਜੌਲੀ ਮਸੀਹ, ਪਾਸਟਰ ਬਲਵਿੰਦਰ ਕੁਮਾਰ, ਪਾਸਟਰ ਪ੍ਰਦੀਪ, ਪਾਸਟਰ ਮੈਨੂਅਲ, ਪਾਸਟਰ ਸਲੀਮ, ਪਾਸਟਰ ਪਰਮਜੀਤ, ਪਾਸਟਰ ਜਰਨੈਲ ਸਿੰਘ, ਪਾਸਟਰ ਰਜੀਵ, ਪਾਸਟਰ ਬਲਵੀਰ ਧੰਮ, ਪਾਸਟਰ ਅਮਰਜੀਤ, ਪਾਸਟਰ ਕਰਤਾਰ, ਪਾਸਟਰ ਵਿਜੇ, ਪਾਸਟਰ ਸੁਖਵਿੰਦਰ, ਪਾਸਟਰ ਮਹਿੰਦਰ, ਪਾਸਟਰ ਮੱਤੀ, ਪਾਸਟਰ ਮਹਿੰਦਰ ਪਾਲ, ਪਾਸਟਰ ਜੋਰਜ, ਪਾਸਟਰ ਜਸਵਿੰਦਰ ਸਿੰਘ, ਚੇਅਰਮੈਨ ਸਟੀਫਨ ਹੰਸ, ਪ੍ਰਧਾਨ ਮਲਕੀਤ ਮਸੀਹ, ਯੂਥ ਲੀਡਰ ਕਪੂਰਥਲਾ ਰਾਜਵਿੰਦਰ ਝੰਡ, ਪ੍ਰਧਾਨ ਸੁਖਦੇਵ ਪਹਾੜੀਪੁਰ, ਸੈਕਟਰੀ ਕਰਮਜੀਤ ਦਾਊਦ ਸੈਨਾ, ਪ੍ਰਧਾਨ ਜਸਵਿੰਦਰ ਬਿੱਟਾ, ਪ੍ਰਧਾਨ ਰਕੇਸ਼ ਮਹਿਤਪੁਰ, ਪਾਸਟਰ ਸੋਨੂ ਮਹਿਤਾਬਪੁਰ, ਪਾਸਟਰ ਕੁਲਦੀਪ ਹਮੀਰਾ, ਪਾਸਟਰ ਸੋਹਣ ਲਾਲ, ਪਾਸਟਰ ਮਹਿੰਦਰ ਪਾਲ ਤੇ ਯੂਥ ਦੇ ਬਹੁਤ ਸਾਰੇ ਨੌਜਵਾਨ ਤੇ ਲੀਡਰ ਸਹਿਬਾਨ ਇਸ ਮੀਟਿੰਗ ਵਿਚ ਪਹੁੰਚੇ । ਕੈਪਸ਼ਨ: 18ਕੇਪੀਟੀ16