ਸ਼ਿਵ ਸੈਨਾ (ਯੂਬੀਟੀ) ਨੇ ਮਨਾਇਆ 77ਵਾਂ ਗਣਤੰਤਰ ਦਿਵਸ
ਸ਼ਿਵ ਸੈਨਾ (ਯੂਬੀਟੀ) ਨੇ ਸਿਟੀ ਪ੍ਰਧਾਨ ਰਮਨ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਦੇਸ਼ ਦਾ 77ਵਾਂ ਗਣਤੰਤਰ ਦਿਵਸ
Publish Date: Tue, 27 Jan 2026 08:05 PM (IST)
Updated Date: Tue, 27 Jan 2026 08:07 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਿਵ ਸੈਨਾ (ਯੂਬੀਟੀ) ਨੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਹਮੇਸ਼ਾ ਦੀ ਤਰ੍ਹਾਂ ਪ੍ਰਾਚੀਨ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਵਿਖੇ ਕੌਮੀ ਝੰਡਾ ਲਹਿਰਾ ਕੇ ਮਨਾਇਆ। ਸਿਟੀ ਪ੍ਰਧਾਨ ਰਮਨ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਮੰਦਰ ਕਮੇਟੀ ਦੇ ਚੇਅਰਮੈਨ ਬਲਦੇਵ ਰਾਜ ਸ਼ਰਮਾ ਤੇ ਸ਼ਿਵ ਸੈਨਾ (ਯੂਬੀਟੀ) ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸੈਣੀ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਤਿਰੰਗੇ ਨੂੰ ਸਲਾਮੀ ਦਿੱਤੀ ਗਈ ਤੇ ਰਾਸ਼ਟਰੀ ਗੀਤ ਗਾਇਆ ਗਿਆ। ਉਪਰੰਤ ਸ਼ਿਵ ਸੈਨਿਕਾਂ ਨੇ ਵੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਦੇ ਜੈਕਾਰਿਆਂ ਨਾਲ ਮਾਹੌਲ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਗੁਰਦੀਪ ਸੈਣੀ ਨੇ ਹਾਜ਼ਰੀਨ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਇਹ ਦਿਨ ਭਾਰਤ ਦੀ ਸੰਪੂਰਨ ਆਜ਼ਾਦੀ ਦੀ ਯਾਦ ਦਿਵਾਉਂਦਾ ਹੈ ਤੇ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਭਗਤ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਵੀ ਹੈ। ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਰੱਖਿਆ ਕਰਨ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨਾ ਵੀ ਜ਼ਰੂਰੀ ਹੈ, ਇਹ ਇਕ ਅਜਿਹਾ ਫਰਜ਼ ਜਿਸ ਲਈ ਹਰ ਸ਼ਿਵ ਸੈਨਾ ਵਰਕਰ ਹਮੇਸ਼ਾ ਤਿਆਰ ਰਹਿੰਦਾ ਹੈ। ਜਿਸ ਤਰ੍ਹਾਂ ਸਾਡੇ ਬਹਾਦਰ ਸੈਨਿਕ ਬਾਹਰੀ ਦੁਸ਼ਮਣਾਂ ਤੋਂ ਸਰਹੱਦ ਦੀ ਰੱਖਿਆ ਲਈ ਆਪਣੀਆਂ ਜਾਨਾਂ ਦਾਅ ’ਤੇ ਲਗਾਉਣ ਲਈ ਤਿਆਰ ਰਹਿੰਦੇ ਹਨ, ਉਸੇ ਤਰ੍ਹਾਂ ਅੰਦਰੂਨੀ ਦੁਸ਼ਮਣਾਂ ਨੂੰ ਕਾਨੂੰਨ ਦੇ ਹਵਾਲੇ ਕਰਨਾ ਨਾ ਸਿਰਫ਼ ਸ਼ਿਵ ਸੈਨਿਕਾਂ ਦਾ ਸਗੋਂ ਹਰੇਕ ਨਾਗਰਿਕ ਦਾ ਫਰਜ਼ ਹੈ। ਸ਼ਿਵ ਸੈਨਿਕਾਂ ਨੇ ਗਣਤੰਤਰ ਦਿਵਸ ਦੀ ਖੁਸ਼ੀ ਵਿਚ ਮਠਿਆਈਆਂ ਵੀ ਵੰਡੀਆਂ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਰੁਪੇਸ਼ ਧੀਰ, ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਦੇ ਪ੍ਰਧਾਨ ਪੰਡਿਤ ਵਿਜੇ ਸ਼ਾਸਤਰੀ, ਪੰਡਤ ਕੈਲਾਸ਼ ਨਾਥ ਪਾਂਡੇ, ਪੰਡਿਤ ਭੋਲਾ ਸ਼ਾਸਤਰੀ, ਪੰਡਿਤ ਮਯੰਕ ਵਿਆਸ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸ਼ਰਮਾ ਐਡਵੋਕੇਟ, ਪ੍ਰੋ. ਅਸ਼ੋਕ ਜਸਵਾਲ, ਬਲਜੀਤ ਭੁੱਲਾਰਾਈ, ਰਾਜਪਾਲ ਤੋਂ ਇਲਾਵਾ ਪੁਨੀਤ ਓਮਕਾਰ ਨਗਰ, ਡੈਨੀ ਧੀਰ, ਬੂਟਾ, ਇੰਟਕ ਪ੍ਰਧਾਨ ਧਰਮਿੰਦਰ ਜੇਸੀਟੀ, ਹੈਰੀ, ਚਰਨਜੀਤ ਸਿੰਘ ਸੈਣੀ, ਸੁਖਦੇਵ ਸਿੰਘ, ਪਾਰਸ ਭਾਰਦਵਾਜ, ਮਨੀਸ਼ ਤਿਵਾੜੀ, ਅਜੈ, ਰਿਸ਼ਭ ਸ਼ਰਮਾ, ਦਿਨੇਸ਼, ਦਲੀਪ ਕੁਮਾਰ, ਸੁਰਜੀਤ ਕੁਮਾਰ, ਮੁਕੇਸ਼ ਕੁਮਾਰ, ਸੁਨੀਲ, ਗੋਰੇਲਾਲ, ਚੈਰੀ, ਸ਼ਾਲੂ, ਦੀਪਕ ਆਯੂਸ਼ ਬਾਲੀ, ਕਰਨ, ਆਰਿਅਨ, ਭਾਨੂੰ, ਹੈਰੀ, ਅਭੀ, ਹਰਮਨ, ਹਰਜੀ, ਅਨੂਪ, ਲਾਡੀ, ਪੁਸ਼ਪ, ਜਸ਼ਨ, ਪ੍ਰਿੰਸ, ਪਾਰਾ, ਅਮਨ ਚੌਹਾਨ, ਭਰਤ ਫਗਵਾੜਾ, ਇਰਫਾਨ, ਘੁੱਗੀ, ਘੁਮਨਾ, ਅਜੇ ਮਿੱਤਰਾ, ਲਖਨ, ਗੋਪੀ, ਵਿਸ਼ਾਲ ਆਦਿ ਹਾਜ਼ਰ ਸਨ।