ਸ਼ਿਵ ਸੈਨਾ ਨੇ ਬਾਲਾ ਸਾਹਿਬ ਦਾ ਜਨਮਦਿਨ ਮਨਾਇਆ
ਸਿਟੀ ਪ੍ਰਧਾਨ ਰਮਨ ਸ਼ਰਮਾ ਦੀ ਅਗਵਾਈ ਹੇਠ ਸ਼ਿਵ ਸੇਨਾ ਵੱਲੋਂ ਬਾਲਾਸਾਹਿਬ ਠਾਕਰੇ ਦਾ ਜਨਮਦਿਨ ਮਨਾਇਆ
Publish Date: Fri, 23 Jan 2026 07:13 PM (IST)
Updated Date: Fri, 23 Jan 2026 07:15 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਿਵ ਸੈਨਾ (ਯੂਬੀਟੀ) ਵੱਲੋਂ ਅੱਜ ਸਿਟੀ ਪ੍ਰਧਾਨ ਰਮਨ ਸ਼ਰਮਾ ਦੀ ਅਗਵਾਈ ਹੇਠ ਸ਼ਿਵ ਸੈਨਾ ਦੇ ਸੰਸਥਾਪਕ ਸਵ. ਬਾਲਾਸਾਹਿਬ ਠਾਕਰੇ ਦਾ 100ਵਾਂ ਜਨਮ ਦਿਨ ਸਥਾਨਕ ਪ੍ਰਾਚੀਨ ਸ਼੍ਰੀ ਹਨੁਮਾਨਗੜ੍ਹੀ ਮੰਦਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੇਕ ਕੱਟ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸੂਬਾ ਜਨਰਲ ਸਕੱਤਰ ਗੁਰਦੀਪ ਸੈਨੀ ਨੇ ਕਿਹਾ ਕਿ ਬਾਲਾ ਸਾਹਿਬ ਠਾਕਰੇ ਦਾ ਜੀਵਨ ਸਦਾ ਸਮਾਜ ਸੇਵਾ ਤੇ ਦੇਸ਼ ਭਗਤੀ ਦੀ ਪ੍ਰੇਰਣਾ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਆਪਣੀ ਵਿਲੱਖਣ ਸੋਚ ਤੇ ਸੰਗਠਨ ਕਾਬਲੀਅਤ ਦੇ ਬਲ ’ਤੇ ਬਾਲਾ ਸਾਹਿਬ ਠਾਕਰੇ ਨੇ ਸਿਰਫ਼ ਮਹਾਰਾਸ਼ਟਰ ਹੀ ਨਹੀਂ, ਸਗੋਂ ਪੂਰੇ ਦੇਸ਼ ਵਿਚ ਅਮਿੱਟ ਛਾਪ ਛੱਡੀ। ਗੁਰਦੀਪ ਸੈਨੀ ਨੇ ਦੱਸਿਆ ਕਿ ਬਾਲਾਸਾਹਿਬ ਠਾਕਰੇ ਨੇ ਹਮੇਸ਼ਾ ਸਮਾਜ ਦੇ ਕਮਜ਼ੋਰ ਵਰਗਾਂ ਦੇ ਸੁਧਾਰ ਅਤੇ ਰਾਸ਼ਟਰਹਿਤ ਨੂੰ ਪਹਿਲ ਦਿੱਤੀ। ਉਨ੍ਹਾਂ ਦੇ ਵਿਚਾਰਾਂ ਵਿਚ ਹਿੰਦੂ ਏਕਤਾ, ਰਾਸ਼ਟਰ ਪ੍ਰੇਮ ਤੇ ਸੇਵਾ ਭਾਵਨਾ ਸਪਸ਼ਟ ਝਲਕਦੀ ਹੈ। ਅੱਜ ਦੇ ਸਮੇਂ ਵਿਚ ਜਦੋਂ ਨੌਜਵਾਨ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੇ ਆਦਰਸ਼ ਸਾਨੂੰ ਸਮਾਜ ਤੇ ਦੇਸ਼ ਲਈ ਸਮਰਪਿਤ ਰਹਿਣ ਦੀ ਸਿਖਿਆ ਦਿੰਦੇ ਹਨ। ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਸਵ. ਬਾਲਾ ਸਾਹਿਬ ਠਾਕਰੇ ਨੂੰ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਤੇ ਦਿਖਾਇਆ ਰਾਹ ਨੌਜਵਾਨਾਂ ਲਈ ਪ੍ਰੇਰਣਾਸਰੋਤ ਹੈ। ਉਨ੍ਹਾਂ ਸ਼ਿਵ ਸੈਨਾ ਦੇ ਕਾਰਕੈਂਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਦੇਸ਼ ਪ੍ਰਤੀ ਸਮਰਪਣ ਤੇ ਹਿੰਦੂ ਏਕਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਮੌਜੂਦ ਸਾਰੇ ਸ਼ਿਵ ਸੈਨਿਕਾਂ ਨੇ ਬਾਲਾਸਾਹਿਬ ਠਾਕਰੇ ਦੇ ਜੀਵਨ ਮੂਲਿਆਂ ਨੂੰ ਅਪਣਾਉਣ ਅਤੇ ਉਨ੍ਹਾਂ ਦੇ ਦੱਸੇ ਮਾਰਗ ’ਤੇ ਚਲਣ ਦਾ ਸੰਕਲਪ ਲਿਆ। ਇਸ ਸਮਾਗਮ ਵਿਚ ਪ੍ਰੋ. ਅਸ਼ੋਕ ਜਸਵਾਲ, ਬਲਜੀਤ ਸਿੰਘ ਭੁੱਲਾਰਾਈ, ਐਡ. ਨਿਸ਼ਾਂਤ ਸ਼ਰਮਾ, ਤੇਜਿੰਦਰ ਸੈਂਡੀ, ਪੁਨੀਤ ਓਂਕਾਰ ਨਗਰ, ਕਮਲ ਗੰਗੜ, ਸ਼ਾਲੂ ਹਦਿਆਬਾਦ, ਚੈਰੀ ਹਦਿਆਬਾਦ, ਗੈਰੀ, ਧਰਮਿੰਦਰ, ਰਿਸ਼ਭ ਸ਼ਰਮਾ, ਦਲੀਪ ਕੁਮਾਰ, ਅਜੈ ਕੁਮਾਰ, ਅਮਿਤ, ਸੰਦੀਪ, ਦੀਪਾ, ਦਿਨੇਸ਼, ਨੀਰਜ, ਮਨੂ, ਮੰਜੀਤ, ਲਛਮਣ, ਲੱਕੀ, ਰਵੀ, ਵਿਕਾਸ, ਡਾ. ਪੱਪੂ, ਵਿੱਕੀ, ਸੁਦੇਵ, ਪਦਮੀ, ਬਾਬਾ ਬੱਲੀ, ਬੂਟਾ ਚਾਚੋਕੀ, ਬਿੱਲਾ ਚਾਚੋਕੀ ਸਮੇਤ ਹੋਰ ਕਈ ਸ਼ਿਵ ਸੈਨਾ ਕਾਰਕੁੰਨ ਹਾਜ਼ਰ ਸਨ।