ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੱਡਾ ਹਿੱਸਾ ਪਾ ਰਿਹਾ ਸ਼ਾਹ ਸੁਲਤਾਨ ਕ੍ਰਿਕਟ ਕਲੱਬ : ਨਾਇਬ ਤਹਿਸੀਲਦਾਰ ਗੌਰਵ ਬਾਂਸਲ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੱਡਾ ਹਿੱਸਾ ਪਾ ਰਿਹਾ ਸ਼ਾਹ ਸੁਲਤਾਨ ਕ੍ਰਿਕਟ ਕਲੱਬ : ਨਾਇਬ ਤਹਿਸੀਲਦਾਰ ਗੌਰਵ ਬਾਂਸਲ
Publish Date: Sun, 07 Dec 2025 06:52 PM (IST)
Updated Date: Sun, 07 Dec 2025 06:54 PM (IST)

ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਕਰਵਾਉਣਾ ਸਲਾਘਾਯੋਗ ਉਪਰਾਲਾ : ਬਾਂਸਲ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਕ੍ਰਿਕਟ ਟੂਰਨਾਮੈਂਟ ਕਰਵਾ ਕੇ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਵੱਡਮੁੱਲਾ ਯੋਗਦਾਨ ਪਾ ਰਿਹਾ ਸ਼ਾਹ ਸੁਲਤਾਨ ਕ੍ਰਿਕਟ ਕਲੱਬ, ਇਹ ਸ਼ਬਦ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ 22ਵੇਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਦੇ ਮੈਚ ਦੇ ਉਦਘਾਟਨ ਸਮੇਂ ਨਾਇਬ ਤਹਿਸੀਲਦਾਰ ਗੌਰਵ ਬਾਂਸਲ ਨੇ ਕਹੇ। ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜੀ ਖੇਡਾਂ ਵੱਲ ਜੁੜਦੀ ਹੋਈ ਨਸ਼ਿਆਂ ਵੱਲ ਝੁਕਾਅ ਨਾ ਕਰੇ। ਉਨ੍ਹਾਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ ਵੱਲੋਂ ਬਹੁਤ ਵੱਡਾ ਉਪਰਾਲਾ ਹਰ ਸਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਹੌਸਲਾ ਅਫਜ਼ਾਈ ਲਈ 11 ਹਜ਼ਾਰ ਰੁਪਏ ਕਲੱਬ ਨੂੰ ਦਿੱਤੇ। ਅੱਜ ਦੇ ਪਹਿਲੇ ਮੁਕਾਬਲੇ ਵਿਚ ਪੰਜਾਬ ਪੇਸਰ ਕ੍ਰਿਕਟ ਕਲੱਬ ਟੀਮ ਨੇ 20 ਓਵਰਾਂ ਵਿਚ 200 ਸਕੋਰ ਬਣਾਇਆ, ਜਿਸ ਦੇ ਜੁਆਬ ਵਿਚ ਬੁੱਟਰ ਇਲੈਵਨ ਕਰਤਾਰਪੁਰ ਦੀ ਟੀਮ 190 ਸਕੋਰ ਹੀ ਬਣਾ ਸਕੀ। ਇਸ ਮੁਕਾਬਲੇ ਵਿਚ ਪੰਜਾਬ ਪੇਸਰ ਜਲੰਧਰ ਦੀ ਟੀਮ ਜੇਤੂ ਰਹੀ। ਸੌਰਵ ਧਾਰੀਵਾਲ ਨੂੰ ਮੈਨ ਆਫ ਦਿ ਮੈਚ ਦਿੱਤਾ ਗਿਆ। ਸੌਰਵ ਧਾਰੀਵਾਲ ਨੇ 56 ਸਕੋਰ ਬਣਾਏ ਅਤੇ 2 ਵਿਕਟਾਂ ਵੀ ਲਈਆਂ। ਟੂਰਨਾਮੈਂਟ ਦਾ ਦੂਜਾ ਮੁਕਾਬਲਾ ਰਣਜੀਤ ਇਲੈਵਨ ਭੀਮ ਕਦੀਮ ਅਤੇ ਐੱਫਸੀਸੀ ਕਲੱਬ ਲੁਧਿਆਣਾ ਵਿਚਕਾਰ ਹੋਇਆ। ਇਸ ਮੈਚ ਵਿਚ ਐੱਫਸੀਸੀ ਲੁਧਿਆਣਾ ਦੀ ਟੀਮ ਨੇ 20 ਓਵਰਾਂ ਵਿਚ 136 ਸਕੋਰ ਬਣਾਇਆ, ਜਿਸ ਦੇ ਜਵਾਬ ਵਿਚ ਰਣਜੀਤ ਇਲੈਵਨ ਟੀਮ ਭੀਮ ਕਦੀਮ ਨੇ 11 ਓਵਰਾਂ ਵਿਚ ਹੀ 136 ਸਕੋਰ ਬਣਾ ਲਿਆ। ਮੈਨ ਆਫ ਦਿ ਮੈਚ ਆਰਿਅਨ ਨੂੰ ਦਿੱਤਾ ਗਿਆ। ਇਸ ਮੌਕੇ ਇਸ ਟੂਰਨਾਮੈਂਟ ਨੂੰ ਗਗਨਦੀਪ ਸਿੰਘ ਨਵਪ੍ਰੀਤ ਸਿੰਘ ਐੱਮਡੀ ਵਾਹਿਗੁਰੂ ਅਕੈਡਮੀ ਸਪਾਂਸਰ ਕਰ ਰਹੇ ਹਨ। ਇਸ ਟੂਰਨਾਮੈਂਟ ਦੀ ਅੰਪਾਇਰਿੰਗ ਸੋਢੀ ਲੋਹੀਆ, ਅਮਰਦੀਪ ਸਿੰਘ ਕੋਚ ਨੇ ਬਾਖੂਬੀ ਕੀਤੀ। ਇਸ ਟੂਰਨਾਮੈਂਟ ਦੀ ਕੁਮੈਂਟਰੀ ਮਾਸਟਰ ਨਰੇਸ਼ ਕੋਹਲੀ, ਸੁਖੀ ਡੇਰਾ ਸੈਯਦਾਂ, ਪ੍ਰਦੀਪ ਭਾਰਦਵਾਜ ਨੇ ਕੀਤੀ। ਇਸ ਮੌਕੇ ਕਲੱਬ ਮੈਂਬਰ ਚੇਅਰਮੈਨ ਸੁਖਦੇਵ ਸਿੰਘ ਜੱਜ, ਚੇਅਰਪਰਸਨ ਕੁਲਵਿੰਦਰ ਸਿੰਘ ਜੱਜ, ਪ੍ਰਗਟ ਸਿੰਘ ਜੱਜ, ਮੀਤ ਪ੍ਰਧਾਨ ਅੰਗਰੇਜ਼ ਸਿੰਘ ਢਿੱਲੋਂ, ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਬਲਕਾਰ ਸਿੰਘ ਕਨਵੀਨਰ, ਰਣਜੀਤ ਸਿੰਘ ਸੈਣੀ, ਜਰਨੈਲ ਸਿੰਘ ਬਲੂ ਸਟੋਨ ਅਕੈਡਮੀ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਨਿਰਮਲ ਸਿੰਘ, ਯਸ਼ ਥਿੰਦ, ਰਜੇਸ਼ ਰਾਜੂ, ਜਗਜੀਤ ਸਿੰਘ ਪੰਛੀ, ਚਤਰ ਸਿੰਘ, ਨਿਰਮਲਜੀਤ ਸਿੰਘ ਸੈਕਟਰੀ, ਕੁਲਜੀਤ ਸਿੰਘ ਡਡਵਿੰਡੀ, ਦਲਜੀਤ ਸਿੰਘ ਜੈਨਪੁਰ, ਕਰਨ ਵੀਰ ਚੌਹਾਨ, ਵਿਪੁਲ ਚੌਹਾਨ, ਸੋਨਾ ਸਿੰਘ, ਕਰਨਪੁਰੀ, ਮੁਕੇਸ਼ ਚੌਹਾਨ, ਹਰਜੀਤ ਸਿੰਘ ਯੂਏਈ, ਜਸਜੀਤ ਸਿੰਘ, ਲਵੀ ਵਧਵਾ, ਅਮਨ ਗਿੱਲ ਕੈਨੇਡਾ, ਸੁਰਿੰਦਰ ਸਿੰਘ, ਹਰਮੀਤ ਸਿੰਘ, ਜਰਨੈਲ ਸਿੰਘ, ਪ੍ਰੋ. ਬਲਦੇਵ ਸਿੰਘ ਟੀਟਾ, ਬਾਵਾ ਸਿੰਘ, ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਅਜੇ ਅਸਲਾ ਆਦਿ ਹਾਜ਼ਰ ਸਨ।