ਨਡਾਲਾ ’ਚ ਦੂਜਾ ਸਲਾਨਾ ਧਾਰਮਿਕ ਸਮਾਗਮ 24 ਨੂੰ
ਨਡਾਲਾ ਵਿੱਚ ਸ਼੍ਰੀ ਸ਼ਿਆਮ ਪਰਿਵਾਰ ਵੱਲੋਂ 24 ਜਨਵਰੀ ਨੂੰ ਦੂਜਾ ਸਲਾਨਾ ਧਾਰਮਿਕ ਸਮਾਗਮ
Publish Date: Sun, 18 Jan 2026 08:44 PM (IST)
Updated Date: Sun, 18 Jan 2026 08:46 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਇਥੇ ਨਡਾਲਾ ਵਿਖੇ ਸ਼੍ਰੀ ਸ਼ਿਆਮ ਪਰਿਵਾਰ ਵੱਲੋਂ ਇਲਾਕੇ ਦੇ ਨਿਵਾਸੀਆਂ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼੍ਰੀ ਖਾਟੂ ਸ਼ਿਆਮ ਜੀ ਦੀ ਯਾਦ ਨੂੰ ਸਮਰਪਿਤ ਦੂਜਾ ਸਲਾਨਾ ਧਾਰਮਿਕ ਸਮਾਗਮ 24 ਜਨਵਰੀ, ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਦੇ ਨੇੜੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਭਜਨ ਗਾਇਕਾ ਪਰਵਿੰਦਰ ਪਲਕ ਅਤੇ ਯਦੁਵੰਸ਼ੀ ਬ੍ਰਦਰਜ਼ ਸੰਗਤ ਨੂੰ ਆਪਣੇ ਭਜਨਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਦੌਰਾਨ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਸਮਾਗਮ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਧਾਰਮਿਕ ਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਸ਼੍ਰੀ ਸ਼ਿਆਮ ਪਰਿਵਾਰ ਨਡਾਲਾ ਦੇ ਪ੍ਰਧਾਨ ਵਿਨੋਦ ਸੱਭਰਵਾਲ, ਜਤਿਨ ਅਹੂਜਾ, ਲਵ ਅਰੋੜਾ, ਕੁਸ਼ ਅਰੋੜਾ, ਮੋਤੀ ਲਾਲ, ਦਿਵਾਕਰ, ਰਾਹੁਲ ਕਪੂਰ, ਰਾਹੁਲ ਸੱਭਰਵਾਲ, ਅੰਸ਼, ਵੰਸ਼, ਹਿਮਾਂਸ਼ੂ, ਗੌਰਵ ਅਰੋੜਾ, ਅਸ਼ਵਨੀ ਕੁਮਾਰ ਅੱਛੀ, ਸ਼ਿਵ ਕੁਮਾਰ ਸ਼ਰਮਾ, ਰਾਹੁਲ ਨਰੂਲਾ ਸਮੇਤ ਹੋਰ ਕਈ ਮੈਂਬਰ ਹਾਜ਼ਰ ਸਨ।