ਐੱਸਡੀਐੱਮ ਜਸ਼ਨਜੀਤ ਸਿੰਘ ਨੇ ਈਜ਼ੀ ਰਜਿਸਟਰੇਸ਼ਨ ਦਾ ਲਿਆ ਜਾਇਜ਼ਾ
ਐਸ ਡੀ ਐਮ ਜਸ਼ਨਜੀਤ ਸਿੰਘ ਨੇ ਈਜੀ ਰਜਿਸਟਰੇਸ਼ਨ ਵਰਕ ਦਾ ਲਿਆ ਜਾਇਜਾ
Publish Date: Thu, 27 Nov 2025 06:03 PM (IST)
Updated Date: Thu, 27 Nov 2025 06:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੂਬਾ ਸਰਕਾਰ ਵੱਲੋਂ ਪੂਰੇ ਪੰਜਾਬ ਵਿਚ ਰਜਿਸਟਰੀਆਂ ਦੇ ਕੰਮ ਨੂੰ ਸੌਖਾ ਕਰਨ ਲਈ ਚਲਾਈ ਗਈ ਸਕੀਮ ਤਹਿਤ ਤਹਿਸੀਲ ਦਫਤਰ ਫਗਵਾੜਾ ਵਿਖੇ ਈਜ਼ੀ ਰਜਿਸਟਰੇਸ਼ਨ ਦੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਡੀਐੱਮ ਫਗਵਾੜਾ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਇਸ ਨਾਲ ਰਜਿਸਟਰੇਸ਼ਨ ਦੇ ਕੰਮ ਵਿਚ ਪਾਰਦਰਸ਼ਤਾ ਵਧੇਗੀ ਤੇ ਰਜਿਸਟਰੀ ਦਾ ਕੰਮ 45 ਮਿੰਟਾਂ ਵਿਚ ਹੋ ਜਾਵੇਗਾ। ਰਜਿਸਟਰੀ ਵਿਚ ਨਾ ਦੇਰੀ ਅਤੇ ਨਾ ਹੀ ਰਿਸ਼ਵਤਖੋਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਵਸੀਕਾ ਸਹਾਇਤਾ ਲਈ ਖੁੱਲਾ ਹੈ। ਇਸ ਦੇ ਬਾਹਰ ਫੀਸ ਦਾ ਸ਼ਡਿਊਲ ਲਗਾਇਆ ਗਿਆ ਹੈ ਤਾਂ ਕਿ ਰਜਿਸਟਰੇਸ਼ਨ ਕਰਾਉਣ ਆਈ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ। ਈਜ਼ੀ ਰਜਿਸਟਰੇਸ਼ਨ ਦੀ ਸ਼ੁਰੂਆਤ ਦੌਰਾਨ ਐੱਸਡੀਐੱਮ ਜਸ਼ਨਜੀਤ ਸਿੰਘ ਫਗਵਾੜਾ ਵੱਲੋਂ ਮੌਕੇ ’ਤੇ ਹੋ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਕੈਪਸ਼ਨ-27ਪੀਐਚਜੀ20