ਕੌਮੀ ਨਦੀ ਸੰਗਮ-2025’ ਸਮਾਗਮ ’ਚ ਸੰਤ ਸੀਚੇਵਾਲ ਦਾ ਸਨਮਾਨ
ਕੌਮੀ ਨਦੀ ਸੰਗਮ-2025’ ਸਮਾਗਮ ਵਿਚ ਸੰਤ ਸੀਚੇਵਾਲ ਦਾ ਸਨਮਾਨ
Publish Date: Sat, 15 Nov 2025 09:42 PM (IST)
Updated Date: Sat, 15 Nov 2025 09:44 PM (IST)

--ਨਦੀਆਂ ‘ਤੇ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਲਿਆਂਦਾ ਗਿਆ ਇਕ ਮੰਚ ‘ਤੇ --‘ਵਾਟਰ ਵਿਜ਼ਨ-2047’ ਅਧੀਨ ਦੇਸ਼ ਭਰ ’ਚ ਕਰਵਾਏ ਜਾ ਰਹੇ ਹਨ ਸਮਾਗਮ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਰਤ ਮੰਡਪਮ ਵਿਚ ਕਰਵਾਏ ਗਏ ‘ਕੌਮੀ ਨਦੀ ਸੰਗਮ-2025’ ਦੇ ਸਮਾਗਮ ਵਿਚ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ ਗਿਆ। ਨਵੀਂ ਦਿੱਲੀ ਪ੍ਰਗਤੀ ਮੈਦਾਨ ਵਿਚ ਕਰਵਾਏ ਇਸ ਕੌਮੀ ਪੱਧਰ ਦੇ ਸਮਾਗਮ ਵਿਚ ਦੇਸ਼ ਭਰ ਵਿਚ ਨਦੀਆਂ ‘ਤੇ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਇਕ ਮੰਚ ‘ਤੇ ਇੱਕਠਿਆ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਸਮਾਗਮ ਵਿਚ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਸਾਫ਼ ਕਰਨ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ 165 ਕਿਲੋਮੀਟਰ ਲੰਮੀ ਨਦੀ ਦੀ ਸਫਾਈ ਦਾ ਕਾਰਜ ਜੁਲਾਈ 2000 ਵਿਚ ਸ਼ੁਰੂ ਕੀਤਾ ਗਿਆ ਸੀ ਤੇ 25 ਸਾਲਾਂ ਦੇ ਅਰਸੇ ਦੌਰਾਨ ਇਸ ਨਦੀ ਦਾ ਪਾਣੀ ਏਨਾ ਸਾਫ਼ ਹੋ ਗਿਆ ਹੈ ਕਿ ਇਸ ਦਾ ਪਾਣੀ ਪੀਤਾ ਜਾ ਸਕਦਾ। ਇਸ ਪਵਿੱਤਰ ਵੇਈਂ ਬਾਰੇ ਦੇਸ਼ ਦੇ ਰਾਸ਼ਟਰਪਤੀ ਰਹੇ ਡਾ. ਏਪੀਜੇ ਅਬਦੁਲ ਕਲਾਮ ਇਕ ਤਰ੍ਹਾਂ ਨਾਲ ਵੇਈਂ ਦੇ ਦੂਤ ਬਣ ਕੇ ਵਿਚਰੇ ਸਨ। ਇਸ ਮੌਕੇ ਦੇਸ਼ ਭਰ ਤੋਂ ਆਏ ਲੋਕਾਂ ਨੂੰ ਪਵਿੱਤਰ ਵੇਈਂ ਬਾਰੇ ਬਣਾਈ ਦਸਤਾਵੇਜੀ ਫਿਲਮ ਦਿਖਾਈ ਗਈ, ਜਿਸ ਵਿਚ ਇਸ ’ਚ ਪਿੰਡਾਂ-ਸ਼ਹਿਰਾਂ ਦੀ ਪੈ ਰਹੀ ਗੰਦਗੀ ਨੂੰ ਕਿਵੇਂ ਸਮੁੱਚੇ ਪ੍ਰਬੰਧ ਕਰਕੇ ਰੋਕਿਆ ਗਿਆ। ਭਾਰਤੀ ਨਦੀ ਪ੍ਰੀਸ਼ਦ ਵੱਲੋਂ ਅਯੋਜਿਤ ਕਰਵਾਏ ਗਏ ਇਸ ਸਮਾਗਮ ਵਿਚ ਬੁਲਾਰਿਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਉਸ ਬਿਆਨ ਦਾ ਸਮਰਥਨ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਦੇਸ਼ ਦੀਆਂ ਨਦੀਆਂ ਲੋਕਾਂ ਦੀ ਭਾਈਵਾਲੀ ਤੋਂ ਬਿਨ੍ਹਾਂ ਸਾਫ ਨਹੀਂ ਹੋ ਸਕਦੀਆਂ। ਬਾਬੇ ਨਾਨਕ ਦੀ ਨਦੀ ਨੂੰ ਵੀ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਸਾਫ ਕਰਨ ਵਿਚ ਕਾਮਯਾਬੀ ਮਿਲੀ ਹੈ। ਨਦੀਆਂ ‘ਤੇ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਵਿਚ ਕੰਵਲ ਸਿੰਘ ਚੌਹਾਨ, ਸੇਤਪਾਲ ਸਿੰਘ, ਭਾਰਤ ਭੂਸ਼ਨ ਤਿਆਗੀ, ਉਮਾ ਸ਼ੰਕਰ ਪਾਂਡੀਆ ਅਤੇ ਪੋਪਟ ਰਾਏ ਪੰਵਾਰ (ਸਾਰੇ ਪਦਮਸ਼੍ਰੀ) ਸ਼ਾਮਿਲ ਸਨ। ਇਸ ਮੌਕੇ ਪਤੰਜਲੀ ਜੈਵਿਕ ਖੋਜ ਸੰਸਥਾ ਦੇ ਬਾਨੀ ਅਚਾਰੀਆ ਸ਼੍ਰੀ ਬਾਲਕ੍ਰਿਸ਼ਨ, ਯੂਪੀ ਸਰਕਾਰ ਵੱਲੋਂ ਸ਼੍ਰੀਮਤੀ ਸੁਪ੍ਰੀਆ ਸ਼ੁਕਲਾ, ਵਾਈਸ ਚਾਂਸਲਰ ਕੁੰਵਰ ਸ਼ੇਖਰ ਵਿਜੇਂਦਰ ਤੇ ਡਾ. ਗੌਰਾਂਗ ਦਾਸ ਤੇ ਟੀਵੀ ਸੀਰੀਅਲਾਂ ਵਿਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਈਸ਼ਕਾ ਤਨੇਜਾ ਸਮੇਤ ਹੋਰ ਬਹੁਤ ਸਾਰੀਆਂ ਸਖ਼ਸ਼ੀਅਤਾਂ ਹਾਜ਼ਰ ਸਨ। ਕੈਪਸ਼ਨ: 15ਕੇਪੀਟੀ44