ਖੇਤੀਬਾੜੀ ਸਭਾ ਦੇ ਸੇਲਜ਼ਮੈਨ ਨੇ ਕੀਤਾ 57 ਹਜ਼ਾਰ ਦਾ ਗਬਨ, ਸਸਪੈਂਡ
ਥਾਣਾ ਢਿੱਲਵਾਂ ’ਚ
Publish Date: Sat, 15 Nov 2025 10:25 PM (IST)
Updated Date: Sat, 15 Nov 2025 10:29 PM (IST)

ਥਾਣਾ ਢਿੱਲਵਾਂ ’ਚ ਕੇਸ ਦਰਜ ਪੁਲਿਸ ਟੀਮਾਂ ਕਰ ਰਹੀਆਂ ਛਾਪੇਮਾਰੀ ਜਾਂਸ, ਕਪੂਰਥਲਾ : ਢਿੱਲਵਾਂ ਹਲਕੇ ਦੇ ਸਹਿਕਾਰੀ ਮਲਟੀਪਰਪਜ਼ ਖੇਤੀਬਾੜੀ ਸਭਾ ਦੇ ਸੇਲਜ਼ਮੈਨ ਨੂੰ 57 ਹਜ਼ਾਰ ਰੁਪਏ ਦੇ ਗਬਨ ਦੇ ਦੋਸ਼ ’ਚ ਸਸਪੈਂਡ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਭਾ ਦੇ ਸਹਾਇਕ ਰਜਿਸਟਰਾਰ ਦੀ ਸ਼ਿਕਾਇਤ ’ਤੇ ਥਾਣਾ ਢਿੱਲਵਾਂ ’ਚ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਢਿੱਲਵਾਂ ਦੇ ਐੱਸਐੱਚਓ ਦਲਵਿੰਦਰਬੀਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ। ਐੱਸਐੱਚਓ ਅਨੁਸਾਰ ਗੁਰਯਾਦਵਿੰਦਰ ਸਿੰਘ ਸਹਾਇਕ ਡਾਇਰੈਕਟਰ ਸਹਿਕਾਰੀ ਸਭਾ ਕਪੂਰਥਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਹਲਕਾ ਇੰਸਪੈਕਟਰ ਅਤਿੰਦਰਪਾਲ ਸਿੰਘ ਦੇ ਦਫਤਰ ਨੂੰ 23 ਜੁਲਾਈ 2025 ਨੂੰ ਜਾਣਕਾਰੀ ਮਿਲੀ ਸੀ ਕਿ ਸੇਲਜ਼ਮੈਨ ਸੁਖਜਿੰਦਰ ਸਿੰਘ ਵਾਸੀ ਦਿਆਲਪੁਰ ਨੇ 57,722 ਰੁਪਏ ਦਾ ਗਬਨ ਕੀਤਾ ਹੈ। ਅਤਿੰਦਰਪਾਲ ਸਿੰਘ ਇੰਸਪੈਕਟਰ ਹਲਕਾ ਧਾਲੀਵਾਲ ਬੇਟ ਨੇ ਸੇਲਜ਼ਮੈਨ ਸੁਖਜਿੰਦਰ ਸਿੰਘ ਨੂੰ ਸਸਪੈਂਡ ਕਰਕੇ ਉਸ ’ਤੇ ਗਬਨ ਦੇ ਦੋਸ਼ ’ਚ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ। ਵਿਭਾਗੀ ਜਾਂਚ ਤੋਂ ਬਾਅਦ ਮੁਲਜ਼ਮ ’ਤੇ ਲੱਗੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਢਿੱਲਵਾਂ ਪੁਲਿਸ ਨੇ ਗੁਰਯਾਦਵਿੰਦਰ ਸਿੰਘ ਸਹਾਇਕ ਡਾਇਰੈਕਟਰ ਸਹਿਕਾਰੀ ਸਭਾ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਸੇਲਜ਼ਮੈਨ ਸੁਖਜਿੰਦਰ ਸਿੰਘ ਵਿਰੁੱਧ 57,722 ਰੁਪਏ ਦੇ ਗਬਨ ਦਾ ਮਾਮਲਾ ਦਰਜ ਕਰ ਲਿਆ। ਐੱਸਐੱਚਓ ਅਨੁਸਾਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀ ਹੈ।