ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਸਕੂਲ ਨੂੰ ਈ-ਲਰਨਿੰਗ ਪ੍ਰੋਜੈਕਟਰ ਦਿੱਤਾ
ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਸਕੂਲ ਨੂੰ ਈ ਲਰਨਿੰਗ ਪ੍ਰੋਜੈਕਟਰ ਦਿੱਤਾ
Publish Date: Fri, 30 Jan 2026 09:42 PM (IST)
Updated Date: Fri, 30 Jan 2026 09:46 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਕਪੂਰਥਲਾ : ਰੋਟਰੀ ਕਲੱਬ ਬੇਗੋਵਾਲ ਗ੍ਰੇਟਰ ਨੇ ਆਪਣੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਿਆਰ ਵਿਖੇ ਈ-ਲਰਨਿੰਗ ਪ੍ਰੋਜੈਕਟਰ ਪ੍ਰਧਾਨ ਸੁਖਵਿੰਦਰ ਸਿੰਘ ਤੇ ਸਕੱਤਰ ਰੂਪ ਖਾਸਰੀਆ ਦੀ ਅਗਵਾਈ ਵਿਚ ਸਕੂਲ ਨੂੰ ਭੇਟ ਕੀਤਾ। ਇਸ ਮੌਕੇ ਕਲੱਬ ਦੇ ਸੀਨੀਅਰ ਰੋਟੇਰੀਅਨ ਵਿਦਿਆ ਸਾਗਰ ਨੇ ਰੋਟਰੀ ਦੇ ਇਤਿਹਾਸ ਤੇ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਲੈਕਚਰਾਰ ਜਨਕ ਸਿੰਘ ਨੇ ਈ-ਲਰਨਿੰਗ ਪ੍ਰੋਜੈਕਟਰ ਉੱਪਰ ਪੜ੍ਹਾਈ ਨੂੰ ਕੇਂਦਰਿਤ ਕਰਨ ਲਈ ਬੱਚਿਆਂ ਨੂੰ ਪ੍ਰੇਰਤ ਕੀਤਾ। ਸਟੇਜ ਦਾ ਸੰਚਾਲਨ ਮਾਸਟਰ ਲਖਵੀਰ ਸਿੰਘ ਨੇ ਕੀਤਾ। ਮੈਡਮ ਯੋਗਤਾ ਪਾਸੀ ਲੈਕਚਰਾਰ ਹਿਸਟਰੀ ਨੇ ਰੋਟਰੀ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਕੱਤਰ, ਰੂਪ ਸਿੰਘ ਖਾਸਰੀਆ, ਸੀਨੀਅਰ ਰੋਟੇਰੀਅਨ ਵਿਦਿਆ ਸਾਗਰ, ਬਲਵਿੰਦਰ ਸਿੰਘ ਬਰਿਆਰ, ਚੇਤਨ ਢੀਂਗਰਾ, ਤੀਰਥ ਚੰਦ, ਲਖਵਿੰਦਰ ਸਿੰਘ ਫੌਜੀ, ਮਾਸਟਰ ਜਗਤਾਰ ਸਿੰਘ, ਦਲਵਿੰਦਰ ਸਿੰਘ, ਲੈਕਚਰਾਰ ਦਵਿੰਦਰ ਕੌਰ, ਨਰਿੰਦਰ ਪਾਲ ਸਿੰਘ ਹੈਪੀ, ਮੈਡਮ ਰਜਨੀ ਅਮਰਪਾਲ ਸਿੰਘ, ਮਾਸਟਰ ਅਮਰੀਕ ਸਿੰਘ, ਮੈਡਮ ਵਰਿੰਦਰ ਕੌਰ, ਸੰਦੀਪ ਸਿੰਘ, ਸੂਬੇਦਾਰ ਲਖਵਿੰਦਰ ਸਿੰਘ ਕੈਂਪਸ ਮੈਨੇਜਰ ਆਦਿ ਹਾਜ਼ਰ ਸਨ।