ਜ਼ਿਲ੍ਹਾ ਪ੍ਰਸ਼ਾਸਨ ਦਾ ਰੂਟ ਡਾਇਵਰਜ਼ਨ ਪਲਾਨ
ਰੂਟ ਡਾਇਵਰਜ਼ਨ1.ਸੁਲਤਾਨਪੁਰ ਲੋਧੀ ਤੋਂ
Publish Date: Thu, 20 Nov 2025 10:15 PM (IST)
Updated Date: Thu, 20 Nov 2025 10:16 PM (IST)
ਰੂਟ ਡਾਇਵਰਜ਼ਨ 1.ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵੱਲ ਆਉਣ ਵਾਲੇ ਭਾਰੀ ਵਾਹਨ ਰੇਲਵੇ ਕ੍ਰਾਸਿੰਗ ਡਡਵਿੰਡੀ ਤੋਂ ਤਾਸ਼ਪੁਰ ਵੱਲ ਡਾਇਵਰਟ ਕੀਤੇ ਜਾਣਗੇ। 2.ਸੁਲਤਾਨਪੁਰ ਲੋਧੀ ਰੇਲ ਕੋਚ ਫੈਕਟਰੀ ਤੋਂ ਕਪੂਰਥਲਾ ਵੱਲ ਆਉਣ ਵਾਲੇ ਭਾਰੀ ਵਾਹਨ ਸੈਦੋਵਾਲ ਮੋੜ ਸੁਲਤਾਨਪੁਰ ਰੋਡ ਤੋਂ ਸਿੱਧਵਾਂ, ਰਜਾਪੁਰ ਵੱਲ ਡਾਇਵਰਟ ਕੀਤੇ ਜਾਣਗੇ। 3.ਨਕੋਦਰ ਤੋਂ ਕਪੂਰਥਲਾ ਜਾਣ ਵਾਲਾ ਟਰੈਫਿਕ ਵਾਇਆ ਅੰਮ੍ਰਿਤਸਰ ਤੇ ਕਰਤਾਰਪੁਰ-ਕਾਲਾ ਸੰਘਿਆਂ ਤੋਂ ਵਾਇਆ ਨਿੱਝਰਾਂ, ਕੋਹਾਲਾ, ਅਠੌਲਾ, ਅੱਧੀ ਖੂਹੀ ਤੋਂ ਜਲੰਧਰ ਵੱਲ ਡਾਇਵਰਟ ਕੀਤਾ ਜਾਵੇਗਾ। 4.ਜਲੰਧਰ ਤੋਂ ਕਪੂਰਥਲਾ ਵਾਇਆ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ ਜਾਣ ਵਾਲਾ ਟਰੈਫਿਕ ਸਮਾਧ ਬਾਬਾ ਝੋਟੇ ਸ਼ਾਹ ਬਾਈਪਾਸ ਸਰਕੁਲਰ ਰੋਡ, ਰਮਣੀਕ ਚੌਕ ਤੋਂ ਭੇਜਿਆ ਜਾਵੇਗਾ। 5.ਕਰਤਾਰਪੁਰ ਤੋਂ ਕਪੂਰਥਲਾ ਬਰਾਸਤਾ ਸੁਲਤਾਨਪੁਰ ਲੋਧੀ, ਗੋਇੰਦਵਾਲ ਜਾਣ ਵਾਲਾ ਟਰੈਫਿਕ ਪਿੰਡ ਫਾਜਲਪੁਰ (ਜ਼ਿਲ੍ਹਾ ਜਲੰਧਰ), ਪੱਤੜ ਕਲਾਂ, ਖੈਰਾ ਮਾਝਾ ਤੋਂ ਸਾਇੰਸ ਸਿਟੀ ਜਲੰਧਰ ਰੋਡ, ਸਮਾਧ ਬਾਬਾ ਝੋਟੇ ਸ਼ਾਹ ਨੂੰ ਬਾਈਪਾਸ ਸਰਕੁਲਰ ਰੋਡ, ਰਮਣੀਕ ਚੌਕ ਤੋਂ ਭੇਜਿਆ ਜਾਵੇਗਾ। 6.ਸੁਭਾਨਪੁਰ ਤੋਂ ਕਪੂਰਥਲਾ ਆਉਣ ਵਾਲਾ ਭਾਰੀ ਟਰੈਫਿਕ ਪੂਰੀ ਤਰ੍ਹਾਂ ਬੰਦ ਰਹੇਗਾ। 7. ਸੁਭਾਨਪੁਰ ਤੋਂ ਕਪੂਰਥਲਾ ਆਉਣ ਵਾਲਾ ਹਲਕਾ ਟਰੈਫਿਕ ਵਾਈ ਪੁਆਇੰਟ ਕਾਂਜਲੀ ਚੂਹੜਵਾਲ ਚੁੰਗੀ ਤੋਂ ਸ਼ਹਿਰ ਭੇਜਿਆ ਜਾਵੇਗਾ।