ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਹੋਈ
ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਹੋਈ
Publish Date: Fri, 30 Jan 2026 09:54 PM (IST)
Updated Date: Fri, 30 Jan 2026 09:55 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੱਜ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿਚ ਬਲਦੇਵ ਸਿੰਘ ਮਨਿਆਲਾ ਜਨਰਲ ਸਕੱਤਰ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਨੇ ਵਰਕਰਾਂ ਨੂੰ ਹਦਾਇਤ ਕੀਤੀ ਕਿ ਇਹ ਵਰ੍ਹਾ ਇਲੈਕਸ਼ਨ ਦਾ ਵਰ੍ਹਾ ਹੈ ਤੇ 2027 ਦੇ ਇਲੈਕਸ਼ਨਾਂ ਦੀ ਤਿਆਰੀ ਲਈ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਤੇ ਪਿੰਡ ਪੱਧਰ ’ਤੇ ਪਾਰਟੀ ਵਰਕਰਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਾਉਣ ਲਈ ਜਿਵੇਂ ਵਿੱਚ ਨੌਕਰੀ, ਬੀਬੀਆਂ ਨੂੰ ਹਜ਼ਾਰ ਰੁਪਿਆ ਦੇਣ, ਬੁਢਾਪਾ ਤੇ ਵਿਧਵਾ ਪੈਨਸ਼ਨ 2500 ਕਰਨ ਤੇ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਕਾਰਡ ਲਾਗੂ ਕਰਾਉਣ ਲਈ ਤੇ ਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਕੰਮ ਦਿਵਾਉਣ ਵਾਲੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਮਨਿਆਲਾ ਤੇ ਡਾ. ਸਰਬਜੀਤ ਥਾਪਰ ਉਪ ਪ੍ਰਧਾਨ ਯੂਥ ਵਿੰਗ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁੱਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿਚ ਰਵੀ ਗਿੱਲ ਨੂੰ ਯੂਥ ਵਿੰਗ ਉਪ ਪ੍ਰਧਾਨ ਸੁਲਤਾਨਪੁਰ ਲੋਧੀ ਤੇ ਅਜੇ ਕੁਮਾਰ ਮਨਿਆਲਾ ਸੈਕਟਰੀ ਸੁਲਤਾਨਪੁਰ ਲੋਧੀ, ਲਵ ਕੁਮਾਰ ਸਰਕਲ ਪ੍ਰਧਾਨ ਸ਼ੇਰਪੁਰ ਦੋਨਾਂ ਨਿਯੁਕਤ ਕੀਤਾ ਗਿਆ ਤੇ ਦਰਸ਼ਨ ਸਿੰਘ ਨੂੰ ਜੱਬੋਵਾਲ ਯੂਨਿਟ ਦਾ ਪ੍ਰਧਾਨ ਲਾਇਆ ਗਿਆ। ਇਸ ਸਮੇਂ ਹਰਬੰਸ ਸਿੰਘ ਜੱਬੋਵਾਲ, ਹਰਦੀਪ ਸਿੰਘ, ਰੇਸ਼ਮ ਸਿੰਘ, ਗੁਰਮੇਜ ਸਿੰਘ, ਬਿਨੀ ਕੁਮਾਰ, ਗੋਪੀ ਮਨਿਆਲਾ, ਰੋਹਿਤ ਡਮਾਣਾ, ਗੋਪੀ ਲੋਹੀਆਂ, ਸਾਜਨ ਡੱਲਾ ਆਦਿ ਹਾਜ਼ਰ ਸਨ।