ਵਡਾਲਾ ਕਲਾਂ ਕਲੋਨੀ ਵਾਸੀਆਂ ਨੇ ਕੂੜਾ ਡੰਪਿੰਗ ਪਵਾਂਇੰਟ ਸ਼ਿਫਟ ਕਰਨ ਦੀ ਮੰਗ ਨੂੰ ਲੇ ਕੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਡੰਪਿੰਗ ਪੁਆਇੰਟ ਸ਼ਿਫਟ ਕਰਨ ਦੀ ਮੰਗ ਨੂੰ ਲੇ ਕੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਵਡਾਲਾ ਕਲਾਂ ਕਾਲੋਨੀ ਦੇ ਵਾਸੀਆਂ ਵੱਲੋਂ ਕਾਲੋਨੀ ਦੇ ਨੇੜੇ ਬਣੀ ਮੰਡੀ ਨੂੰ ਬਣਾਏ ਜਾ ਰਹੇ ਕੂੜਾ ਡੰਪਿੰਗ ਪੁਆਇੰਟ ਨੂੰ ਰੋਕਣ ਅਤੇ ਕਿਸੇ ਹੋਰ ਜਗ੍ਹਾ ‘ਤੇ ਇਸਨੂੰ ਸ਼ਿਫਟ ਕਰਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਨਾਮ ਏਡੀਸੀ ਡਾ. ਸ਼ਿਖਾ ਭਗਤ ਨੂੰ ਮੰਗ ਪੱਤਰ ਸੌਂਪਿਆ ਗਿਆ। ਕਾਲੋਨੀ ਵਾਸੀਆਂ ਦੇ ਪ੍ਰਤੀਨਿਧੀ ਮੰਡਲ ਨੇ ਮੰਗ ਪੱਤਰ ਸੌਂਪਦੇ ਹੋਏ ਕਿਹਾ ਕਿ ਪਿੰਡ ਦੀ ਖਾਲੀ ਪਈ ਜ਼ਮੀਨ ਨੂੰ ਕੂੜੇ ਦਾ ਡੰਪਿੰਗ ਪੁਆਇੰਟ ਬਣਾਉਣ ਲਈ ਉਸਦੇ ਨਿਰਮਾਣ ਕਾਰਜ ਨੂੰ ਸ਼ੁਰੂ ਕਰਵਾ ਦਿੱਤਾ ਗਿਆਹੈ, ਜੋ ਕਿ ਗਲਤ ਹੈ। ਸਾਬਕਾ ਸਰਪੰਚ ਸ਼ਸ਼ੀ ਪਾਲ, ਬਲਬੀਰ ਸਿੰਘ ਅਤੇ ਸਤਨਾਮ ਵਡਾਲਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਵਡਾਲਾ ਕਲਾਂ ਕਾਲੋਨੀ ਵਿਚ ਸਭ ਤੋਂ ਜ਼ਿਆਦਾ ਵੋਟ ਐੱਸਸੀ ਭਾਈਚਾਰੇ ਦੀਆਂ ਹਨ ਤੇ ਕਾਲੋਨੀ ਵਿਚ ਜਿਸ ਸਥਾਨ ’ਤੇ ਕੂੜੇ ਦਾ ਡੰਪ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਉਸ ਜਗ੍ਹਾ ਦੇ ਕੋਲ ਸਭ ਤੋਂ ਵੱਧ ਰਿਹਾਇਸ਼ ਐੱਸਸੀ ਭਾਈਚਾਰੇ ਦੀ ਹੈ। ਬਾਵਜੂਦ ਇਸ ਦੇ ਭਾਈਚਾਰੇ ਦੀ ਮੰਜ਼ੂਰੀ ਲਏ ਬਿਨ੍ਹਾਂ ਹੀ ਇਸ ਡੰਪ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਬਕਾ ਸਰਪੰਚ ਸ਼ਸ਼ੀ ਪਾਲ, ਬਲਬੀਰ ਸਿੰਘ ਤੇ ਸਤਨਾਮ ਵਡਾਲਾ ਨੇ ਇਹ ਵੀ ਦੱਸਿਆ ਕਿ ਉਕਤ ਜਗ੍ਹਾ ਦੇ ਨੇੜੇ ਇਕ ਡਿਸਪੈਂਸਰੀ ਬਣੀ ਹੋਈ ਹੈ। ਇਸਤੋਂ ਇਲਾਵਾ ਬੱਚਿਆ ਦੀ ਗਰਾਂਉਂਡ, ਬਾਬਾ ਤੜ੍ਹਾਰੀਆ ਦੀ ਜਗ੍ਹਾ ਅਤੇ ਇਕ ਸਰਕਾਰੀ ਸੀਨੀਅਰ ਸਕੂਲ ਵੀ ਮੌਜੂਦ ਹੈ, ਜਿਸ ਕਰਕੇ ਉਥੇ ਦੇ ਲੋਕਾਂ ਤੇ ਛੋਟੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕੇ ‘ਚ ਕੂੜਾ ਡੰਪ ਕਰਨਾ ਨਿਯਮਾਂ ਦੇ ਖਿਲਾਫ਼ ਹੈ ਅਤੇ ਇਸ ਨਾਲ ਵਾਤਾਵਰਣ ਨੂੰ ਵੀ ਭਾਰੀ ਨੁਕਸਾਨ ਪਹੁੰਚੇਗਾ। ਕਾਲੋਨੀ ਵਾਸੀਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਕੂੜਾ ਡੰਪਿੰਗ ਪੁਆਇੰਟ ਦਾ ਕੰਮ ਤੁਰੰਤ ਰੋਕਿਆ ਜਾਵੇ ਅਤੇ ਇਸਨੂੰ ਕਿਸੇ ਹੋਰ ਜਗ੍ਹਾ ‘ਤੇ ਸ਼ਿਫਟ ਕਰਵਾਇਆ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਸਮੂਹ ਐੱਸਸੀ ਸਮਾਜ ਵੱਲੋ ਵੱਡੇ ਪੱਧਰ ’ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਕੁਮਾਰ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਸੱਤਪਾਲ ਸਿੰਘ, ਅਰਸ਼, ਬਲਜੀਤ ਕੌਰ, ਮਨਜੀਤ ਕੌਰ, ਬਲਦੇਵ ਸਿੰਘ, ਰਾਜਵੀਰ, ਪਿੰਕੀ, ਬਲਵੀਰ ਸਿੰਘ, ਅਰਸ਼ਦੀਪ, ਅਕਾਸ਼, ਕਮਲਜੀਤ, ਸੰਤੋਸ਼, ਹਰਬੰਸ ਲਾਲ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਹਰਪ੍ਰੀਤ ਕੌਰ, ਤਰਲੋਕ ਲਾਲ, ਹਰਪਿੰਦਰ ਕੌਰ, ਲਲਿਤਾ ਦੇਵੀ, ਹਰਿਕੇਸ਼, ਸ਼ਹਿਨਾਜਪ੍ਰੀਤ ਕੌਰ, ਸੁਨੀਤਾ ਰਾਣੀ, ਜਸਵਿੰਦਰ ਕੌਰ, ਜਗਜੀਤ ਕੌਰ, ਮਨਿੰਦਰ ਕੌਰ, ਸੁਰਿੰਦਰ ਕੌਰ, ਰਜਿੰਦਰ ਸਿੰਘ, ਸਤਨਾਮ ਸਿੰਘ, ਸਿਮਰਨ, ਗੌਰਵ, ਪਰਮਜੀਤ ਕੌਰ, ਸ਼ਸ਼ੀ ਪਾਲ, ਮਨਜੀਤ ਸਿੰਘ, ਟੋਨੀ, ਰਾਣੀ, ਨਿਸ਼ਾ, ਅਮਨਦੀਪ ਕੌਰ, ਬਲਵਿੰਦਰ ਕੌਰ, ਮਾਨਸੀ, ਰਜਵੰਤ ਕੌਰ, ਅਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਲਾਲੀ, ਬਲਵੀਰ ਕੌਰ, ਸੁਰਜੀਤ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ, ਸਨਦੀਪ ਸਿੰਘ, ਸੁਰਜੀਤ ਕੌਰ, ਪ੍ਰਭਜੀਤ ਕੋਰ ਅਤੇ ਵੱਡੀ ਗਿਣਤੀ ਵਿਚ ਕਾਲੋਨੀ ਨਿਵਾਸੀ ਮੌਜੂਦ ਸਨ।