ਜੀਟੀਬੀ ਇੰਟਰਨੈਸ਼ਨਲ ਸਕੂਲ ਨੇ ਮਨਾਇਆ ਗਣਤੰਤਰ ਦਿਵਸ
ਜੀ.ਟੀ.ਬੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ ਗਣਤੰਤਰ ਦਿਵਸ
Publish Date: Tue, 27 Jan 2026 08:13 PM (IST)
Updated Date: Tue, 27 Jan 2026 08:16 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜੀਟੀਬੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਚ ਗਣਤੰਤਰ ਦਿਵਸ ਸਕੂਲ ਦੇ ਸੰਸਥਾਪਕ ਸ਼੍ਰੀਮਤੀ ਕਮਲਾ ਸੈਨੀ (ਪਤਨੀ ਸਵ. ਬਲਦੇਵ ਰਾਜ ਸੈਨੀ) ਮੈਨੇਜਿੰਗ ਡਾਇਰੈਕਟਰ ਸੁਰੇਸ਼ ਸੈਣੀ, ਨੀਰੁ ਸੈਣੀ, ਸਾਰਾਂਸ਼ ਸੈਣੀ, ਸਕੂਲ ਦੇ ਪ੍ਰਿੰਸੀਪਲ ਪ੍ਰਿਅੰਕਾ ਸੇਠੀ, ਕੋਆਰਡੀਨੇਟਰ ਪੰਕਜ ਬੇਰੀ, ਹਰਪ੍ਰੀਤ ਕੌਰ ਦੀ ਅਗਵਾਈ ਵਿਚ ਸਕੂਲ ਦੇ ਵਿਹੜੇ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਸ਼ੁਭ ਆਰੰਭ ਸਕੂਲ ਦੇ ਡਾਇਰੈਕਟਰ ਸੁਰੇਸ਼ ਸੈਣੀ ਨੇ ਤਿਰੰਗਾ ਲਹਿਰਾ ਕੇ ਕੀਤਾ। ਤਿਰੰਗੇ ਦੇ ਸਨਮਾਨ ਵਿਚ ਵਿਦਿਆਰਥੀਆਂ ਨੇ ਰਾਸ਼ਟਰਗਾਨ ਗਾਇਆ। ਇਸ ਮੌਕੇ ਦੇਸ਼ ਭਗਤੀ ਦੇ ਵੱਖ-ਵੱਖ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਕਿੰਡਰਗਾਰਟਨ ਵਿਚ ਤਿਰੰਗਾ ਬਣਾਉਣ ਦੇ ਮੁਕਾਬਲੇ, ਪਹਿਲੀ ਤੋਂ ਚੌਥੀ ਜਮਾਤ ਤੱਕ ਦੇ ਡਰਾਇੰਗ ਮੁਕਾਬਲੇ, ਪੰਜਵੀਂ ਤੋਂ ਅਠਵੀਂ ਜਮਾਤ ਤੱਕ ਦੇ ਕਰਾਫਟ ਮੇਕਿੰਗ ਮੁਕਾਬਲੇ, ਨੌਂਵੀ ਤੋਂ ਬਾਰਵੀਂ ਜਮਾਤ ਤੱਕ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਸਾਰਿਆਂ ਨੇ ਇਸ ਮੁਕਾਬਲੇ ਦਾ ਖੂਬ ਆਨੰਦ ਲਿਆ। ਇਸਦੇ ਇਲਾਵਾ ਨਾਚ ਤੇ ਸੰਗੀਤ ਆਦਿ ਪ੍ਰੋਗਰਾਮ ਵੀ ਪੇਸ਼ ਕੀਤੇ ਗਏ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ-ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਤ ਵਿਚ ਸਕੂਲ ਦੇ ਡਾਇਰੈਕਟਰ ਸੁਰੇਸ਼ ਸੈਣੀ ਨੇ ਸਮੂਹ ਸਟਾਫ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਉਣ ਲਈ ਸਕੂਲ ਵਿਚ ਅਜਿਹੇ ਸੰਸਕ੍ਰਿਤੀਕ ਕਾਰਜਾਂ ਦਾ ਪ੍ਰਬੰਧ ਕਰਵਾਉਂਦੇ ਰਹਿਣਾ ਚਾਹੀਦਾ ਹੈ।