ਨਡਾਲਾ ’ਚ ਸ਼੍ਰੀ ਖਾਟੂ ਸ਼ਿਆਮ ਜੀ ਦਾ ਧਾਰਮਿਕ ਸਮਾਗਮ ਕਰਵਾਇਆ
ਨਡਾਲਾ ’ਚ ਸ਼੍ਰੀ ਖਾਟੂ ਸ਼ਿਆਮ ਜੀ ਦਾ ਧਾਰਮਿਕ ਸਮਾਗਮ ਕਰਵਾਇਆ
Publish Date: Sun, 25 Jan 2026 09:44 PM (IST)
Updated Date: Sun, 25 Jan 2026 09:46 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਕਸਬਾ ਨਡਾਲਾ ਵਿਖੇ ਸ਼ਿਆਮ ਪਰਿਵਾਰ ਵੱਲੋਂ ਪੂਰੀ ਸ਼ਰਧਾ ਤੇ ਭਗਤੀ ਭਾਵਨਾ ਨਾਲ ਸ਼੍ਰੀ ਬਾਬਾ ਖਾਟੂ ਸ਼ਿਆਮ ਜੀ ਦਾ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਲਾਕੇ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਾਗਮ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਮਸ਼ਹੂਰ ਭਜਨ ਗਾਇਕਾ ਪਰਵਿੰਦਰ ਪਲਕ ਤੇ ਜਦੁਵੰਸ਼ੀ ਬ੍ਰਦਰਜ਼ ਵੱਲੋਂ ਭਜਨਾਂ ਅਤੇ ਕੀਰਤਨਾਂ ਰਾਹੀਂ ਖਾਟੂ ਸ਼ਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪਵਿੱਤਰ ਜੋਤ ਪ੍ਰਜਵਲਿਤ ਕਰਕੇ ਕੀਤੀ ਗਈ, ਜਿਸ ਤੋਂ ਬਾਅਦ ਭਗਤਾਂ ਵੱਲੋਂ ਭਜਨ ਗਾਇਕੀ ਕੀਤੀ ਗਈ। ਪੂਰੇ ਪੰਡਾਲ ਵਿਚ ਧਾਰਮਿਕ ਮਾਹੌਲ ਬਣਿਆ ਰਿਹਾ ਤੇ “ਜੈ ਸ਼੍ਰੀ ਖਾਟੂ ਸ਼ਿਆਮ” ਦੇ ਜੈਕਾਰਿਆਂ ਨਾਲ ਸਾਰਾ ਇਲਾਕਾ ਗੂੰਜ ਉਠਿਆ। ਇਸ ਮੌਕੇ ਸ਼ਿਆਮ ਪਰਿਵਾਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਣ ਮਾਸਟਰ ਪ੍ਰਮੋਦ ਕੁਮਾਰ ਸ਼ਰਮਾ ਵੱਲੋਂ ਬਾਖੂਬੀ ਨਿਭਾਇਆ ਗਿਆ। ਸਮਾਗਮ ਦੌਰਾਨ ਸੰਗਤ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੰਜੀਵ ਕੁਮਾਰ ਜੋਸ਼ੀ, ਕੌਂਸਲਰ ਸੰਦੀਪ ਸੈਣੀ, ਡਾ. ਸੰਦੀਪ ਪਸ਼ਰੀਚਾ, ਨੰਬਰਦਾਰ ਬਲਰਾਮ ਸਿੰਘ ਮਾਨ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ, ਸਰਪੰਚ ਵਰਿੰਦਰ ਕੁਮਾਰ ਪਰਾਸ਼ਰ, ਸਰਪੰਚ ਪਰਮੋਦ ਸ਼ਰਮਾ, ਅਵਤਾਰ ਸਿੰਘ ਤਾਰੀ, ਮਨਜਿੰਦਰ ਸਿੰਘ ਲਾਡੀ, ਪ੍ਰੀਤਮ ਲਾਲ ਪਹਿਲਵਾਲ, ਹਰਜਿੰਦਰ ਸਿੰਘ ਸਾਬੀ, ਬਲਬੀਰ ਸਿੰਘ ਬਾਊ, ਅਮਰਜੀਤ ਸਿੰਘ ਸਾਬ, ਯਸ਼ਪਾਲ ਅਹੂਜ਼ਾ, ਕੁਲਵਿੰਦਰ ਸਿੰਘ ਕਾਨੂੰਗੋ, ਬਾਬਾ ਮਸਤੂ ਸ਼ਾਹ, ਰਕੇਸ਼ ਕੇਸ਼ਾ, ਬਲਾਕ ਪ੍ਰਧਾਨ ਸੰਨੀ ਨਡਾਲਾ, ਪੰਡਤ ਰਮੇਸ਼ ਕੁਮਾਰ, ਪੰਡਤ ਧਨੂੰ ਅਵਸਥੀ, ਅਜੇ ਬਾਲੀ, ਜੇਐਮਡੀ ਸੇਵਾਦਾਰ ਭੁਲੱਥ, ਵਿਨੋਦ ਸੱਭਰਵਾਲ, ਜਿੰਮੀ ਅਹੂਜਾ, ਲਵ ਅਰੋੜਾ, ਕੁਸ਼ ਅਰੋੜਾ, ਦੇਵਾਕਰ, ਮੋਤੀ ਲਾਲ, ਅੰਸ਼, ਵੰਸ਼, ਹਿਮਾਂਸ਼ੂ, ਰਾਹੁਲ ਸੱਭਰਵਾਲ, ਅਸ਼ਨਵੀ ਅੱਸ਼ੀ, ਨਿਖਿਲ ਮਨਚੰਦਾ, ਗੁਰਦੀਪ ਕਾਕੂ, ਹੈਰੀ ਅਰੋੜਾ, ਗੇਨੂ ਸਚਦੇਵਾ, ਜੱਜ ਸਚਦੇਵਾ, ਰਾਹੁਲ ਕੁਮਾਰ, ਰਾਹੁਲ ਨਰੂਲਾ, ਆਸ਼ੂ ਸੱਭਰਵਾਲ, ਬਨਾਰਸੀ ਦਾਸ, ਸੁਨੀਲ, ਮਨੋਜ ਕੁਮਾਰ ਨੀਟਾ, ਸੂਰਜ ਪ੍ਰਕਾਸ਼ ਸਮੇਤ ਹੋਰ ਕਈ ਸੰਗਤਾਂ ਹਾਜ਼ਰ ਸਨ।