ਆਰਸੀਐੱਫ ਵਰਕਸ਼ਾਪ ’ਚ ਕਰੰਟ ਲੱਗਣ ਨਾਲ ਕਰਮਚਾਰੀ ਝੁਲਸਿਆ
ਹਾਦਸੇ ਦੀ ਜਾਂਚ ਲਈ
Publish Date: Tue, 09 Dec 2025 09:46 PM (IST)
Updated Date: Tue, 09 Dec 2025 09:48 PM (IST)
ਹਾਦਸੇ ਦੀ ਜਾਂਚ ਲਈ ਕਮੇਟੀ ਗਠਿਤ, ਕਰਮਚਾਰੀ ਜਲੰਧਰ ਰੈਫਰ
ਜਾਸੰ, ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਦੀ ਵਰਕਸ਼ਾਪ ’ਚ ਇਕ ਕਰਮਚਾਰੀ ਨੂੰ ਸ਼ੱਕੀ ਹਾਲਤ ’ਚ ਜ਼ੋਰਦਾਰ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੰਟ ਲੱਗਣ ’ਤੇ ਹੋਰ ਕਰਮਚਾਰੀਆਂ ਦੀ ਮਦਦ ਨਾਲ ਜ਼ਖ਼ਮੀ ਨੂੰ ਆਰਸੀਐੱਫ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੋਂ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਆਰਸੀਐੱਫ ਵਰਕਸ਼ਾਪ ’ਚ ਐੱਮਆਰਐੱਸ ਸ਼ਾਪ ’ਚ ਡੀਜੀ ਸੈੱਟ ਦੇ ਸੰਚਾਲਨ ਲਈ ਡਰਾਈਵਰ ਨਾ ਹੋਣ ਦੇ ਕਾਰਨ ਸੀਨੀਅਰ ਟੈਕਨੀਸ਼ੀਅਨ ਇੰਦਰਮਣੀ ਡੀਜੀ ਸੈੱਟ ਨੂੰ ਸਟਾਰਟ ਕਰਨ ਲੱਗਾ ਤਾਂ ਅਚਾਨਕ ਉਸ ਨੂੰ ਜ਼ੋਰਦਾਰ ਕਰੰਟ ਲੱਗ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹੋਰ ਕਰਮਚਾਰੀਆਂ ਦੀ ਮਦਦ ਨਾਲ ਆਰਸੀਐੱਫ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇੰਦਰਮਣੀ ਦਾ ਪੂਰਾ ਹੱਥ ਝੁਲਸ ਗਿਆ। ਆਰਸੀਐੱਫ ਹਸਪਤਾਲ ’ਚ ਤਾਇਨਾਤ ਡਾਕਟਰ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਆਰਸੀਐੱਫ ਇੰਪਲਾਈਜ਼ ਯੂਨੀਅਨ ਨੇ ਐੱਮਆਰ ਐੱਸ ਸ਼ਾਪ ’ਚ ਡੀਜੀ ਸੈੱਟ ਆਪ੍ਰੇਟਰ ਦੀ ਕਮੀ ਸਬੰਧੀ ਪ੍ਰਬੰਧਨ ਨੂੰ ਇਕ ਪੱਤਰ ਵੀ ਲਿਖਿਆ ਸੀ। ਉੱਧਰ ਆਰਸੀਐੱਫ ਦੀ ਸੀਪੀਆਰਓ ਸੁਮਿਤ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਉਨ੍ਹਾਂ ਦੇ ਧਿਆਨ ’ਚ ਹੈ। ਇਸ ਦੀ ਜਾਂਚ ਲਈ ਇਕ ਕਮੇਟੀ ਵੀ ਗਠਿਤ ਕਰ ਦਿੱਤੀ ਗਈ ਹੈ, ਜੋ ਕਿ ਇਸ ਘਟਨਾ ਦੇ ਸਾਰੇ ਤੱਥਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ।