ਮਨੁੱਖਤਾ ਦੀ ਸੇਵਾ ਨੇ ਵੰਡੇ 20 ਲੋੜਵੰਦਾਂ ਨੂੰ ਕੰਬਲ
ਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ ਨੇ 20 ਲੋੜਵੰਦਾਂ ਨੂੰ ਵੰਡੇ ਕੰਬਲ
Publish Date: Mon, 19 Jan 2026 09:06 PM (IST)
Updated Date: Mon, 19 Jan 2026 09:09 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਮਾਜ ਸੇਵਾ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਸੁਸਾਇਟੀ ਆਰਸੀਐੱਫ (ਕਪੂਰਥਲਾ) ਵੱਲੋਂ ਅੱਜ ਕਲੱਸਟਰ ਭਾਣੋ ਲੰਗਾ (ਕਪੂਰਥਲਾ-1) ਵਿਖੇ ਕਲੱਸਟਰ ਇੰਚਾਰਜ ਸੰਤੋਖ ਸਿੰਘ ਮੱਲ੍ਹੀ ਦੀ ਦੇਖ-ਰੇਖ ਹੇਠ 20 ਲੋੜਵੰਦਾਂ ਨੂੰ ਕੰਬਲ ਵੰਡੇ ਗਏ। ਇਹ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਅਵਤਾਰ ਸਿੰਘ ਝੰਮਟ ਨੇ ਦੱਸਿਆ ਕਿ ਸਮਾਜ ਸੇਵਾ ਦੇ ਕੰਮਾਂ ਵਿਚ ਨਿਰੰਤਰ ਸਰਗਰਮ ਰਹਿਣ ਵਾਲ਼ੀ ਮਨੁੱਖਤਾ ਦੀ ਸੇਵਾ ਸੁਸਾਇਟੀ ਆਰਸੀਐੱਫ (ਕਪੂਰਥਲਾ) ਵੱਲੋਂ ਅੱਜ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਵੱਖ-ਵੱਖ ਪਿੰਡਾਂ ਦੇ 20 ਲੋੜ੍ਹਵੰਦ ਮਹਿਲਾਵਾਂ ਤੇ ਪੁਰਸ਼ਾਂ ਨੂੰ ਡਬਲ ਬੈੱਡ ਦੇ ਕੰਬਲ ਵੰਡੇ। ਉਨ੍ਹਾਂ ਆਖਿਆ ਕਿ ਕੰਬਲ ਵੰਡ ਸਮਾਗਮ ਦੌਰਾਨ ਮਨੁੱਖਤਾ ਦੀ ਸੇਵਾ ਸੁਸਾਇਟੀ ਆਰਸੀਐੱਫ (ਕਪੂਰਥਲਾ) ਵੱਲੋਂ ਬਾਬਾ ਪਰਮਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਬਾਬਾ ਅਵਤਾਰ ਸਿੰਘ ਤੇ ਹਰਮਨਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਕਲੱਸਟਰ ਭਾਣੋ ਲੰਗਾ (ਕਪੂਰਥਲਾ -1) ਵਿਖੇ ਲੋੜਵੰਦਾਂ ਲਈ 20 ਕੰਬਲ ਲੈ ਕੇ ਪਹੁੰਚੇ ਤੇ ਟੀਮ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਖਾਣ ਲਈ ਲੱਡੂ ਵੀ ਵੰਡੇ। ਸਕੂਲ ਦੇ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਨੇ ਮਨੁੱਖਤਾ ਦੀ ਸੇਵਾ ਸੁਸਾਇਟੀ ਆਰਸੀਐੱਫ ਦੀ ਟੀਮ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਵੱਲੋਂ ਵੱਖ ਵੱਖ ਪਿੰਡਾਂ ਦੇ ਲੋੜਵੰਦ ਵਿਅਕਤੀਆਂ ਨੂੰ ਡਬਲ ਬੈੱਡ ਦੇ ਕੰਬਲ ਮੁਹਈਆ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਤੋਂ ਇਲਾਵਾ ਦਾਨੀ ਸੱਜਣਾਂ ਵੱਲੋਂ ਦਿੱਤੇ ਜਾ ਰਹੇ ਆਰਥਿਕ ਸਹਿਯੋਗ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਰਪੰਚ ਜਸਵੰਤ ਸਿੰਘ ਚਾਹਲ, ਮੰਚ ਬਲਦੇਵ ਸਿੰਘ ਦੇਬਾ, ਮੈਡਮ ਸੰਤੋਸ਼ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਨਵਜੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ, ਆਂਗਨਵਾੜੀ ਵਰਕਰ ਮੈਡਮ ਰਾਣੀ, ਮਿਡ ਡੇ ਮੀਲ ਕੁੱਕ ਬੀਬੀ ਸੁਰਜੀਤ ਕੌਰ ਅਤੇ ਬੀਬੀ ਮਨਜੀਤ ਕੌਰ ਆਦਿ ਵਿਸ਼ੇਸ਼ ਤੌਰ ਉੱਤੇ ਹਾਜਰ ਸਨ।