ਪਿੰਡ ਆਰੀਆਂਵਾਲ ’ਚ ਨਸ਼ੇ ਵਿਰੁੱਧ ਕੱਢੀ ਰੈਲੀ
ਪਿੰਡ ਆਰੀਆਂਵਾਲ ਵਿਖੇ ਨਸ਼ੇ ਦੇ ਸਬੰਧ ਵਿੱਚ ਰੈਲੀ ਕੱਢੀ
Publish Date: Sat, 17 Jan 2026 07:12 PM (IST)
Updated Date: Sat, 17 Jan 2026 07:15 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪਿੰਡ ਆਰੀਆਂਵਾਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਕ ਰੈਲੀ ਕੱਢੀ ਗਈ, ਜਿਸ ਵਿਚ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ ਤੇ ਨਸ਼ੇ ਦੇ ਖਿਲਾਫ ਪਿੰਡਾਂ ਦੇ ਪਹਿਰੇਦਾਰ ਬਣਨ ਲਈ ਕਿਹਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਸ਼੍ਰੀਮਤੀ ਮਨਪ੍ਰੀਤ ਕੌਰ ਅਤੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ, ਆਂਗਨਵਾੜੀ ਵਰਕਰ ਸ਼੍ਰੀਮਤੀ ਜੀਨਤ, ਕਿਰਪਾਲ ਸਿੰਘ, ਮੁਖਤਿਆਰ ਸਿੰਘ, ਮੋਹਣ ਸਿੰਘ, ਲਖਵਿੰਦਰ ਕੌਰ, ਦਰਸ਼ਨਾ ਕੌਰ, ਕੁਲਵੰਤ ਕੌਰ, ਰੇਨੂ ਤੇ ਪੰਚਾਇਤ ਮੈਂਬਰ ਰਾਣੀ, ਸਰਦੂਲ ਸਿੰਘ, ਮਨਜੀਤ ਕੌਰ, ਸਤਨਾਮ ਕੌਰ ਆਦਿ ਹਾਜ਼ਰ ਸਨ।