ਜੰਤਰ ਮੰਤਰ ਜਾਣ ਵਾਲੇ ਪੰਜਾਬੀਆਂ ਨੂੰ ਸ਼ੰਭੂ ਬੈਰੀਅਰ 'ਤੇ ਰੋਕਿਆ
ਕੌਮੀ ਇਨਸਾਫ ਮੋਰਚਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜੰਤਰ ਮੰਤਰ ਜਾਣ ਵਾਲੇ ਪੰਜਾਬੀਆਂ ਨੂੰ ਸ਼ੰਭੂ ਬੈਰੀਅਰ 'ਤੇ ਰੋਕਿਆ
Publish Date: Sat, 15 Nov 2025 09:26 PM (IST)
Updated Date: Sat, 15 Nov 2025 09:29 PM (IST)

ਕੌਮੀ ਇਨਸਾਫ ਮੋਰਚਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਾ ਰਹੇ ਸਨ ਕਿਸਾਨ ਬੰਦੀ ਸਿੰਘਾਂ ਤੇ ਬੁੱਧੀਜੀਵੀਆਂ ਦੀ ਰਿਹਾਈ ਨਾ ਕਰਨ ਦੇ ਰੋਸ ਵਜੋਂ ਕਰਨਾ ਸੀ ਰੋਸ ਮੁਜ਼ਾਹਰਾ ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਕੌਮੀ ਇਨਸਾਫ ਮੋਰਚੇ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਪੂਰਥਲਾ ਵੱਲੋਂ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਬੰਦੀ ਸਿੰਘਾਂ, ਦੇਸ਼ ਭਰ ਦੇ ਸਿਆਸੀ ਕੈਦੀਆਂ ਅਤੇ ਬੁੱਧੀਜੀਵੀਆਂ ਦੀ ਰਿਹਾਈ ਨਾ ਕਰਨ ਦੇ ਰੋਸ ਵਜੋਂ ਦਿੱਲੀ ’ਚ ਰੋਸ ਮੁਜ਼ਾਹਰਾ ਕਰਨ ਲਈ ਜੰਤਰ ਮੰਤਰ ਜਾਣ ਦੀ ਕਾਲ ਦਿੱਤੀ ਗਈ ਸੀ। ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕਰਕੇ ਜੰਤਰ ਮੰਤਰ ਵੱਲ ਰਵਾਨਾ ਹੋ ਰਹੇ ਪੰਜਾਬੀ ਜਥਿਆਂ ਨੂੰ ਸਰਹੱਦੀ ਸ਼ੰਭੂ ਬੈਰੀਅਰ ਤੇ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫ਼ੋਰਸ ਲਗਾ ਕੇ ਰੋਕ ਲਿਆ ਗਿਆ। ਕਿਸਾਨ ਆਗੂਆਂ ਨੇ ਇਸ ਕਾਰਵਾਈ ਦੀ ਤਿੱਖੀ ਨਿੰਦਾ ਕੀਤੀ। ਆਗੂਆਂ ਨੇ ਜ਼ਿਕਰ ਕੀਤਾ ਕਿ ਬਲਾਤਕਾਰੀ ਡੇਰਾ ਮੁਖੀ ਰਾਮ ਰਹੀਮ ਨੂੰ ਵਾਰ–ਵਾਰ ਪੈਰੋਲ ਦਿੱਤੀ ਜਾ ਰਹੀ ਹੈ, ਪਰ ਸਜ਼ਾ ਪੂਰੀ ਕਰ ਚੁੱਕੇ ਜਗਤਾਰ ਸਿੰਘ ਹਵਾਰਾ ਨੂੰ ਉਸ ਦੀ ਮਾਤਾ ਦੀ ਗੰਭੀਰ ਬਿਮਾਰੀ ਦੇ ਬਾਵਜੂਦ ਪੈਰੋਲ ਨਹੀਂ ਦਿੱਤੀ ਜਾ ਰਹੀ। ਇਸ ਨੀਤੀ ਨੂੰ ਦਬਾਉਪੂਰਨ ਅਤੇ ਦੋਹਰੇ ਮਾਪਦੰਡਾਂ ਵਾਲਾ ਕਹਿੰਦੇ ਹੋਏ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਦਿੱਲੀ ਕੂਚ ਕਰਨ ਵਾਲਿਆਂ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮੱਲ, ਕੁਲਵਿੰਦਰ ਸਿੰਘ ਭੰਡਾਲ, ਗੁਰਦਿਆਲ ਸਿੰਘ ਬੂਹ, ਬਲਬੀਰ ਸਿੰਘ, ਸੇਵਾ ਸਿੰਘ, ਲੁਭਾਇਆ ਸਿੰਘ, ਕੇਵਲ ਸਿੰਘ ਪੱਡਾ, ਜਗਜੀਤ ਸਿੰਘ ਔਜਲਾ, ਯੂਥ ਵਿੰਗ ਦੇ ਆਗੂ ਗੁਰਵੀਰ ਸਿੰਘ, ਸੱਜਣ ਸਿੰਘ, ਸ਼ੀਤਲ ਸਿੰਘ ਪਰਸੰਗੋਜਲਾ, ਗੁਰਪਾਲ ਸਿੰਘ ਭੰਡਾਲ, ਪਰਮਜੀਤ ਸਿੰਘ ਨੂਰਪੁਰ, ਜਗਜੀਤ ਸਿੰਘ ਭੰਡਾਲ, ਸੁੱਖਾ ਪੱਤੜ, ਬਾਬਾ ਰੱਤਾ, ਰਾਣਾ ਫੌਜੀ, ਪਰਮਜੀਤ ਸਿੰਘ ਰਾਮਪੁਰ ਜਾਗੀਰ, ਬਲਵੰਤ ਸਿੰਘ ਮੁੱਦੋਵਾਲ ਅਤੇ ਜਸਵੰਤ ਵਿਰਲੀ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਅਤੇ ਸਮਰਥਕ ਸ਼ਾਮਲ ਸਨ। ਕੈਪਸਨ : 15ਕੇਪੀਟੀ31