ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਲਾਲਪੁਰਾ ਖ਼ਿਲਾਫ਼ ਫ਼ੈਸਲੇ ਦਾ ਸਵਾਗਤ
ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਲਾਲਪੁਰਾ ਖਿਲਾਫ ਫੈਸਲੇ ਦਾ ਸਵਾਗਤ
Publish Date: Fri, 21 Nov 2025 09:00 PM (IST)
Updated Date: Fri, 21 Nov 2025 09:01 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵੱਲੋਂ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਵੱਲੋਂ ਦਿੱਤੀ ਗਈ ਚਾਰ ਸਾਲ ਦੀ ਸਜ਼ਾ ਤੇ ਰੋਕ ਲਾਉਣ ਦੀ ਜੋ ਪਟੀਸ਼ਨ ਪਾਈ ਗਈ ਸੀ, ਉਸ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਇਹ ਫੈਸਲੇ ਦਾ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵੱਲੋਂ ਸਵਾਗਤ ਕੀਤਾ ਗਿਆ ਹੈ। ਕੋਰਟ ਦੇ ਫੈਸਲੇ ਨੂੰ ਕ੍ਰਾਂਤੀਕਾਰੀ ਦੱਸਦੇ ਹੋਏ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਨੇ ਕਿਹਾ ਕਿ ਐੱਸਸੀ ਪਰਿਵਾਰ ਦੀ ਇੱਕ ਮਹਾਨ ਲੜਕੀ, ਜਿਸ ਨੇ 12-13 ਸਾਲ ਦਾ ਇੱਕ ਹੰਕਾਰੀ ਵਿਅਕਤੀ ਅਤੇ ਪੁਲਿਸ ਪ੍ਰਸ਼ਾਸਨ ਅਤੇ ਅਫਸਰਾਂ ਦੇ ਦਬਾਅ ਹੇਠ ਬਿਤਾਏ ਗਏ ਸਮੇਂ ਨੂੰ ਉਹ ਅਤੇ ਉਸ ਦਾ ਪਰਿਵਾਰ ਹੀ ਜਾਣਦੇ ਹਨ ਕਿ ਇੱਕ ਹੰਕਾਰੀ ਵਿਅਕਤੀ ਨੇ ਉਸ ਦੇ ਪਰਿਵਾਰ ’ਤੇ ਕੀ-ਕੀ ਜ਼ੁਲਮ ਕੀਤੇ ਸਨ ਪਰ ਪਰਿਵਾਰ ਨੇ ਅਦਾਲਤ ’ਤੇ ਭਰੋਸਾ ਰੱਖ ਕੇ 12 ਸਾਲ ਲੰਬਾ ਸੰਘਰਸ਼ ਕੀਤਾ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਸੰਵਿਧਾਨ ਦੀ ਬਦੋਲਤ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਬਾਅਦ ਵਿੱਚ ਇਹ ਵਿਧਾਇਕ ਬਣ ਗਿਆ ਅਤੇ ਇਸ ਸਮੇਂ ਵੀ ਇਹ ਪਰਿਵਾਰ ’ਤੇ ਕਾਫੀ ਦਬਾਅ ਅਤੇ ਡਰ ਦੇ ਸਾਏ ਹੇਠ ਦਿਨ ਕੱਟਦੇ ਰਹੇ ਅਤੇ ਦੋਸ਼ੀ ਦੀ ਮਦਦ ਕਰਨ ਵਾਲੀ ਪੁਲਿਸ ਨੂੰ ਵੀ ਜੋ ਹਾਈ ਕੋਰਟ ਨੇ ਸਜ਼ਾਵਾਂ ਦਿੱਤੀਆਂ ਹਨ, ਇਸ ਪਰਿਵਾਰ ਨੂੰ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਉਨ੍ਹਾਂ ਦੇ ਸਿਦਕ ਅਤੇ ਵਿਸ਼ਵਾਸ ਨੂੰ ਸਲਾਮ ਕਰਦੀ ਹੈ ਪਰ ਸਜ਼ਾ ਹੋਣ ਦੇ ਬਾਵਜੂਦ ਇਸ ਦੇ ਆਮ ਆਦਮੀ ਦੀ ਪਾਰਟੀ ਸਰਕਾਰ ਨੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਵਿਧਾਇਕ ਦੇ ਅਹੁਦੇ ਤੋਂ ਨਹੀਂ ਹਟਾਇਆ ਅਤੇ ਉਸ ਦੀ ਹਰ ਤਰੀਕੇ ਨਾਲ ਮਦਦ ਕੀਤੀ। ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹਾਈਕੋਰਟ ਨੇ ਮਾਮਲੇ ਦੀ ਨਜਾਕਤਾ ਨੂੰ ਦੇਖਦੇ ਹੋਏ ਪਾਈ ਗਈ ਪਟੀਸ਼ਨ ਰੱਦ ਕਰ ਦਿੱਤੀ ਅਤੇ ਚਾਰ ਸਾਲ ਦੀ ਸਜ਼ਾ ਨੂੰ ਬਹਾਲ ਰੱਖਿਆ। ਜੱਬੋਵਾਲ ਨੇ ਕਿਹਾ ਕਿ ਉਸ ਲਾਈ ਗਈ ਰੋਕ ਦਾ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਸਵਾਗਤ ਕਰਦੀ ਹੈ। ਇਸ ਮੌਕੇ ਪਾਰਟੀ ਪ੍ਰਧਾਨ ਦੇ ਨਾਲ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੇ ਹੋਰ ਅਹੁਦੇਦਾਰ ਜਿਨ੍ਹਾਂ ਵਿੱਚ ਬਲਦੇਵ ਸਿੰਘ ਮਨਿਆਲਾ ਜਨਰਲ ਸਕੱਤਰ ਪੰਜਾਬ, ਤਰਸੇਮ ਸਿੰਘ ਨਸੀਰੇਵਾਲ ਇੰਚਾਰਜ ਜ਼ਿਲ੍ਹਾ ਕਪੂਰਥਲਾ, ਕਸ਼ਮੀਰ ਸਿੰਘ ਮੋਮੀ ਜ਼ਿਲ੍ਹਾ ਪ੍ਰਧਾਨ, ਜਗਤਾਰ ਸਿੰਘ ਨਬੀਪੁਰ ਸਾਬਕਾ ਸਰਪੰਚ, ਗੁਰਮੇਲ ਸਿੰਘ ਕੌੜਾ ਸਰਕਲ ਪ੍ਰਧਾਨ, ਰੇਸ਼ਮ ਸਿੰਘ, ਹੰਸਰਾਜ, ਮੁਖਤਾਰ ਸਿੰਘ ਆਦਿ ਹਾਜ਼ਰ ਸਨ।