ਸਹਿਕਾਰੀ ਸਭਾ ਹਰਨਾਮਪੁਰ ਵਿਖੇ ਮੁਨਾਫ਼ਾ ਵੰਡਿਆ ਗਿਆ
ਸਹਿਕਾਰੀ ਸਭਾ ਹਰਨਾਮਪੁਰ ਵਿਖੇ ਮੁਨਾਫ਼ਾ ਵੰਡਿਆ ਗਿਆ
Publish Date: Fri, 30 Jan 2026 09:02 PM (IST)
Updated Date: Fri, 30 Jan 2026 09:04 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਹਿਕਾਰੀ ਸਭਾ ਹਰਨਾਮਪੁਰ ਵੱਲੋਂ ਮੁਨਾਫਾ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਹਿੱਸੇਦਾਰਾਂ ਵੱਲੋਂ ਸ਼ਿਰਕਤ ਕੀਤੀ ਗਈ। ਸਹਿਕਾਰੀ ਸਭਾ ਹਰਨਾਮਪੁਰ ਵੱਲੋਂ ਆਪਣੇ ਹਿੱਸੇਦਾਰਾਂ ਨੂੰ ਮੁਨਾਫ਼ਾ ਵੰਡਦੇ ਸਮੇਂ ਸਭਾ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਹਰਨਾਮਪੁਰ ਸਭਾ ਪਿਛਲੇ ਕਈ ਸਾਲਾਂ ਤੋਂ ਵਧੀਆ ਮੁਨਾਫ਼ਾ ਕਮਾ ਰਹੀ ਹੈ। ਇਸ ਵਾਰ ਸਾਲ 2024-25 ਦਾ ਮੁਨਾਫ਼ਾ ਸਮੂਹ ਹਿੱਸੇਦਾਰਾਂ ਨੂੰ ਵੰਡਿਆ ਗਿਆ। ਇਸ ਮੁਨਾਫ਼ੇ ਨੂੰ ਲੈ ਕੇ ਹਿੱਸੇਦਾਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਮੁਨਾਫ਼ਾ ਪ੍ਰਾਪਤ ਕਰ ਰਹੇ ਮੈਂਬਰਾਂ ਨੇ ਦੱਸਿਆ ਕੇ ਸਭਾ ਸਕੱਤਰ ਵੱਲੋਂ ਕੀਤੀ ਜਾ ਰਹੀ ਮਿਹਨਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਸਭਾ ਸਾਲ ਪ੍ਰਤੀ ਸਾਲ ਵਧੀਆ ਮੁਨਾਫ਼ਾ ਕਮਾ ਰਹੀ ਹੈ ਤੇ ਸਮੂਹ ਹਿੱਸੇਦਾਰਾਂ ਨੂੰ ਸਮੇਂ ਸਿਰ ਖਾਦ ਤੇ ਦਵਾਈਆਂ ਮੁਹੱਈਆ ਕਰ ਰਹੀ ਹੈ। ਇਸ ਮੌਕੇ ਸਭਾ ਸਕੱਤਰ ਤੇ ਸੈਕਟਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਮੈਰੀਪੁਰ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਸਹਿਕਾਰੀ ਸਭਾਵਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਸਹਿਕਾਰਤਾ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨੂੰ ਵੱਧ ਤੋਂ ਵੱਧ ਪ੍ਰਾਪਤ ਕੀਤਾ ਜਾ ਸਕੇ। ਸਹਿਕਾਰੀ ਸਭਾ ਜਿਥੇ ਕੰਟਰੋਲ ਰੇਟ ’ਤੇ ਆਪਣੇ ਮੈਂਬਰਾਂ ਨੂੰ ਖਾਦ ਤੇ ਦਵਾਈਆਂ ਮੁਹੱਈਆ ਕਰਵਾਉਂਦੀ ਹੈ, ਉਥੇ ਹੀ ਆਪਣੇ ਮੈਂਬਰਾਂ ਨੂੰ ਮੁਨਾਫ਼ਾ ਵੀ ਵੰਡਦੀ ਹੈ। ਇਸ ਮੌਕੇ ਗੁਰਦੇਵ ਸਿੰਘ ਮੀਤ ਪ੍ਰਧਾਨ, ਹਰਵਿੰਦਰ ਸਿੰਘ ਮੈਂਬਰ, ਮਲਕੀਤ ਸਿੰਘ ਮੈਂਬਰ, ਤਰਸੇਮ ਲਾਲ ਮੈਂਬਰ, ਸੰਤੋਖ ਸਿੰਘ ਮੈਂਬਰ, ਸਵਰਨ ਸਿੰਘ ਮੇਵਾ ਸਿੰਘ ਵਾਲਾ, ਸਾਧੂ ਸਿੰਘ ਹੈਬਤਪੁਰ, ਰਣਜੋਧ ਸਿੰਘ, ਜਗੀਰ ਸਿੰਘ, ਪਾਲ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ ਸਰਪੰਚ, ਇੰਦਰਜੀਤ ਸਿੰਘ, ਮਹਿੰਦਰ ਸਿੰਘ, ਬਹਾਦਰ ਸਿੰਘ ਹਾਜ਼ਰ ਸਨ।