ਪ੍ਰਸ਼ਾਂਤ ਕੁਮਾਰ ਮਿਸ਼ਰਾ ਨੇ ਵੰਦੇ ਭਾਰਤ ਟ੍ਰੇਨਸੈੱਟ ਦੇ ਨਿਰਮਾਣ ਦਾ ਕੀਤਾ ਨਿਰੀਖਣ
ਪ੍ਰਸ਼ਾਂਤ ਕੁਮਾਰ ਮਿਸ਼ਰਾ ਨੇ ਵੰਦੇ ਭਾਰਤ ਟ੍ਰੇਨਸੈਟ ਦੇ ਨਿਰਮਾਣ ਦਾ ਕੀਤਾ ਨਿਰੀਖਣ
Publish Date: Fri, 19 Dec 2025 08:27 PM (IST)
Updated Date: Fri, 19 Dec 2025 08:28 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਦੇ ਮਹਾਪ੍ਰਬੰਧਕ ਪ੍ਰਸ਼ਾਂਤ ਕੁਮਾਰ ਮਿਸ਼ਰਾ ਨੇ ਅੱਜ ਆਰਸੀਐੱਫ ਵਿਚ ਤਿਆਰ ਕੀਤੇ ਜਾ ਰਹੇ ਵੰਦੇ ਭਾਰਤ ਟ੍ਰੇਨ ਦੇ ਪਹਿਲੇ ਰੇਕ ਦੇ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਨੇ ਕੋਚ ਨਿਰਮਾਣ ਦੇ ਵੱਖ-ਵੱਖ ਕਦਮਾਂ ਤੇ ਪਹਿਲੂਆਂ ਨੂੰ ਗੰਭੀਰਤਾ ਨਾਲ ਦੇਖਿਆ ਅਤੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉੱਚੀ ਗੁਣਵੱਤਾ, ਸੁਰੱਖਿਆ ਅਤੇ ਸਹੀ ਕੰਮ ’ਤੇ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ। ਇਹ ਵੰਦੇ ਭਾਰਤ ਟ੍ਰੇਨਸੈੱਟ ਬਿਹਤਰੀਨ ਯਾਤਰੀ ਸੁਵਿਧਾਵਾਂ, ਆਧੁਨਿਕ ਸੁਰੱਖਿਆ ਪ੍ਰਣਾਲੀਆਂ, ਆਰਾਮਦਾਇਕ ਯਾਤਰਾ ਪ੍ਰਬੰਧ, ਮਜ਼ਬੂਤ (ਕ੍ਰੈਸ਼ਵਰਥੀ) ਡਿਜ਼ਾਈਨ ਅਤੇ ਆਧੁਨਿਕ ਰੂਪ-ਰੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਹ ਭਾਰਤੀ ਰੇਲ ਦੇ ਵਿਸ਼ਵਾਸਯੋਗ ਤੇ ਵਧੀਆ ਯਾਤਰਾ ਦੇ ਟੀਚੇ ਅਤੇ ਮੇਕ ਇਨ ਇੰਡੀਆ ਸੰਕਲਪ ਨਾਲ ਮੇਲ ਖਾਂਦਾ ਹੈ। ਮਿਸ਼ਰਾ ਨੇ ਵੰਦੇ ਭਾਰਤ ਤੇ ਹੁਣ ਤੱਕ ਹੋਏ ਕੰਮ ਤੇ ਸੰਤੋਸ਼ ਪ੍ਰਗਟ ਕੀਤਾ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਕਰਮਚਾਰੀਆਂ ਦੀ ਮੇਹਨਤ ਦੀ ਸ਼ਲਾਘਾ ਕੀਤੀ।