ਦੋ ਦਿਨ ਬਿਜਲੀ ਰਹੇਗੀ ਬੰਦ
ਦੋ ਦਿਨ ਬਿਜਲੀ ਰਹੇਗੀ ਬੰਦ
Publish Date: Sun, 07 Dec 2025 08:25 PM (IST)
Updated Date: Sun, 07 Dec 2025 08:27 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : 66 ਕੇਵੀ ਸਬ ਸਟੇਸ਼ਨ ਖੁਸਰੋਪੁਰ ਤੋਂ ਚਲਦੇ ਸਾਰੇ 11 ਕੇਵੀ ਮੋਟਰਾਂ ਵਾਲੇ ਅਤੇ ਘਰਾਂ ਵਾਲੇ ਫੀਡਰ ਮਿਤੀ 8/12/2025 ਤੇ 9/12/2025 ਨੂੰ ਸ਼ਟਡਾਉਨ ਹੋਣ ਕਾਰਣ ਬੰਦ ਰਹਿਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਈ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸ਼ਟਡਾਊਨ ਦੇ ਚਲਦਿਆਂ ਸਬ ਡਵੀਜ਼ਨ ਕਾਲਾ ਸੰਘਿਆ ਅਧੀਨ ਚਲਦੇ 11 ਕੇਵੀ ਖੁਸਰੋਪੁਰ ਯੂਪੀਐੱਸ, 11 ਕੇਵੀ ਆਧੀ ਏਪੀ,11 ਕੇਵੀ ਸ਼ਾਹਪੁਰ ਏਪੀ ਤੇ 11 ਕੇਵੀ ਬਡਿਆਲ ਏਪੀ ਫੀਡਰ ਬੰਦ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਰੂਰੀ ਮੁਰੰਮਤ ਕਾਰਨ ਉਕਤ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਅਤੇ ਇਸ ਸ਼ਟਡਾਊਨ ਕਾਰਨ ਰਹੀਮਪੁਰ, ਸੰਧੂ ਚੱਠਾ, ਬਡਿਆਲ, ਕੇਸਰਪੁਰ ਮੰਡੇਰ ਦੋਨਾਂ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਜੇਈ ਜਸਵੀਰ ਸਿੰਘ ਨੇ ਕਿਹਾ ਕਿ ਬਿਜਲੀ ਬੰਦ ਲਈ ਨਿਰਧਾਰਤ ਕੀਤਾ ਸਮਾਂ ਲੋੜ ਮੁਤਾਬਿਕ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ।