ਸ਼ਨੀਵਾਰ ਨੂੰ ਬਿਜਲੀ ਸਪਲਾਈ ਰਹੇਗੀ ਬੰਦ
ਸ਼ਨੀਵਾਰ 29 ਨਵੰਬਰ ਨੂੰ ਬਿਜਲੀ ਸਪਲਾਈ ਰਹੇਗੀ ਬੰਦ
Publish Date: Thu, 27 Nov 2025 07:56 PM (IST)
Updated Date: Thu, 27 Nov 2025 07:59 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸਹਾਇਕ ਕਾਰਜਕਾਰੀ ਇੰਜ ਸ਼ਹਿਰੀ ਸ\ਡ ਨੰਬਰ-1 ਪਾਵਰਕਾਮ ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇਵੀ ਸ/ਸ ਕਪੂਰਥਲਾ ਤੋਂ ਚਲਦੇ ਫੀਡਰ 11 ਕੇਵੀ ਫੈਕਟਰੀ ਏਰੀਆ ਫੀਡਰ ਦੀ ਜ਼ਰੂਰੀ ਮੈਂਟੀਨੈਂਸ ਲਈ ਇਹ ਫੀਡਰ ਮਿਤੀ 29/11/2025 (ਦਿਨ ਸਨੀਵਾਰ) ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬੰਦ ਰਹੇਗਾ, ਜਿਸ ਨਾਲ ਐੱਸਐੱਸਕੇ ਫੈਕਟਰੀ, ਏਜੀ ਫੈਟ, ਸੋਖਲ ਰਾਇਸ ਮਿਲ, ਗੁਰੂ ਨਾਨਕ ਕੋਲਡ ਸਟੋਰ, ਡੀਐੱਫ ਕੋਲਡ ਸਟੋਰ, ਜੈ ਭਾਰਤ ਸ਼ੈਲਰ, ਮੁਹੱਲਾ ਫੈਕਟਰੀ ਏਰੀਆ, ਕਾਲਾ ਸੰਘਿਆਂ ਰੋਡ, ਉਜਾਗਰ ਕੋਲਡ ਸਟੋਰ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ। ਸਬੰਧਤ ਖਪਤਕਾਰ ਨੋਟ ਕਰਨ ਜੀ।