ਭੇਦ ਭਰੇ ਹਾਲਾਤ ’ਚ ਮਿਲੀ ਬਜ਼ੁਰਗ ਦੀ ਲਾਸ਼
ਭੇਦ ਭਰੇ ਹਾਲਾਤਾਂ ਚ ਮਿਲੀ ਪੁਲਿਸ ਨੂੰ ਬਜ਼ੁਰਗ ਦੀ ਮ੍ਰਿਤਕ ਦੇਹ
Publish Date: Wed, 28 Jan 2026 08:11 PM (IST)
Updated Date: Thu, 29 Jan 2026 04:13 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ-ਜਲੰਧਰ ਕੌਮੀ ਰਾਜ ਮਾਰਗ ’ਤੇ ਸਥਿਤ ਖਜੂਰਲਾ ਹਵੇਲੀ ਨਜ਼ਦੀਕ ਥਾਣਾ ਸਦਰ ਪੁਲਿਸ ਨੂੰ ਭੇਦ ਭਰੇ ਹਾਲਾਤਾਂ ਚ ਇੱਕ ਬਜ਼ੁਰਗ ਦੀ ਮ੍ਰਿਤਕ ਦੇਹ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਫਗਵਾੜਾ ਦੇ ਐਸਐਚ ਓ ਸੋਨਮਦੀਪ ਕੌਰ ਨੇ ਦੱਸਿਆ ਕਿ ਫਗਵਾੜਾ ਜਲੰਧਰ ਕੌਮੀ ਰਾਜ ਮਾਰਗ ਨਜ਼ਦੀਕ ਖਜੂਰਲਾ ਕੋਲ ਇੱਕ ਬਜ਼ੁਰਗ ਦੀ ਮ੍ਰਿਤਕ ਦੇਹ ਬਰਾਮਦ ਹੋਈ ਮੌਕੇ ਤੇ ਕੋਈ ਵੀ ਸ਼ਨਾਖਤੀ ਪਹਿਚਾਣ ਪੱਤਰ ਨਾ ਮਿਲਣ ਕਾਰਨ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਫਗਵਾੜਾ ਦੀ ਮੋਰਕਰੀ ਵਿੱਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਇਸ ਬਜ਼ੁਰਗ ਨਾਲ ਸੰਬੰਧ ਰੱਖਦਾ ਹੋਵੇ ਤਾਂ ਉਹ ਥਾਣਾ ਸਦਰ ਫਗਵਾੜਾ ਵਿਖੇ ਆ ਕੇ ਸੰਪਰਕ ਕਰ ਸਕਦਾ ਹੈ।