ਬੈਲਟ ਬਕਸਿਆਂ ਦੇ ਸਟਰਾਂਗ ਰੂਮ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ
ਬੈਲਟ ਬਕਸਿਆਂ ਦੇ ਸਟਰਾਂਗ ਰੂਮ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਦੇ ਲਈ ਪੁਲਿਸ ਤਾਇਨਾਤ
Publish Date: Mon, 15 Dec 2025 09:14 PM (IST)
Updated Date: Mon, 15 Dec 2025 09:15 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਵੋਟਿੰਗ ਉਪਰੰਤ ਬੈਲਟ ਬਕਸਿਆਂ ਨੂੰ ਗਿਣਤੀ ਤੋਂ ਪਹਿਲਾਂ ਰੱਖੇ ਗਏ ਸਟਰਾਂਗ ਰੂਮ ’ਚ ਪੁਲਿਸ ਵੱਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਸਖਤ ਸੁਰੱਖਿਆ ਦੇ ਤਹਿਤ ਰੱਖਣ ਬਾਰੇ ਐੱਸਐੱਚਓ ਇੰਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਕਿ ਸਾਰੇ ਹੀ ਚੋਣ ਬਕਸਿਆਂ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨੂੰ ਰੋਕਣ ਲਈ ਇਹ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ ਦੇ ਬਾਹਰ ਪੰਜਾਬ ਪੁਲਿਸ ਮੁਲਾਜ਼ਮ ਪੂਰੀ ਮੁਸਤੈਦੀ ਨਾਲ ਡਿਊਟੀ ਦੇ ਰਹੇ ਹਨ ਅਤੇ ਹਰ ਇਕ ਗਤੀਵਿਧੀ ’ਤੇ ਸੀਸੀਟੀਵੀ ਕੈਮਰੇ ਦੀ ਵੀ ਪੂਰੀ ਨਿਗਰਾਨੀ ਹੈ। ਇਸ ਮੌਕੇ ਐੱਸਆਈ ਬਲਬੀਰ ਕੁਮਾਰ, ਏਐੱਸਆਈ ਹਰੀਸ਼ ਕੁਮਾਰ, ਏਐੱਸਆਈ ਈਸਰੂ ਪ੍ਰਸਾਦ ਤੇ ਏਐੱਸਆਈ ਸੁਰਿੰਦਰ ਪਾਲ ਵੀ ਹਾਜ਼ਰ ਸਨ।