ਪਿੰਡ ਡਡਵਿੰਡੀ ’ਚ ਨਸ਼ਿਆਂ ਖ਼ਿਲਾਫ਼ ਇਕਜੁੱਟਤਾ ਦਾ ਪ੍ਰਣ
ਪਿੰਡ ਡਡਵਿੰਡੀ ਵਿੱਚ ਨਸ਼ਿਆਂ ਖ਼ਿਲਾਫ਼ ਇਕਜੁੱਟਤਾ ਦਾ ਪ੍ਰਣ
Publish Date: Sat, 17 Jan 2026 08:52 PM (IST)
Updated Date: Sat, 17 Jan 2026 08:55 PM (IST)
--ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਪੰਜਾਬ ਵੱਲੋਂ ਅਹਿਮ ਮੀਟਿੰਗ
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਪਿੰਡ ਡਡਵਿੰਡੀ ਵਿਖੇ ਨਸ਼ਿਆਂ ਦੇ ਖ਼ਾਤਮੇ ਲਈ ਇਕ ਅਹਿਮ ਮੀਟਿੰਗ ਸੱਦੀ ਗਈ। ਇਹ ਮੀਟਿੰਗ ਸਟੇਟ ਵਾਈਸ ਪ੍ਰੈਜ਼ੀਡੈਂਟ ਸਤਬੀਰ ਸਿੰਘ ਬੱਸੀ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਪਿੰਡ ਵਿਚ ਨਸ਼ਿਆਂ ਦੇ ਪੂਰਨ ਖ਼ਾਤਮੇ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਹਾਜ਼ਰ ਅਹੁਦੇਦਾਰਾਂ ਅਤੇ ਪਿੰਡ ਵਾਸੀਆਂ ਨੇ ਨਸ਼ਿਆਂ ਕਾਰਨ ਸਮਾਜ ’ਤੇ ਪੈ ਰਹੇ ਮਾੜੇ ਪ੍ਰਭਾਵਾਂ ’ਤੇ ਚਰਚਾ ਕਰਦਿਆਂ ਇਹ ਸਹਿਮਤੀ ਜਤਾਈ ਕਿ ਜਾਗਰੂਕਤਾ ਮੁਹਿੰਮਾਂ, ਸਹਿਯੋਗ ਤੇ ਨਿਗਰਾਨੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਇਆ ਜਾਵੇਗਾ। ਇਸ ਮੌਕੇ ਹਰਵਿੰਦਰ ਲਾਲ ਕਾਲਾ ਚੇਅਰਮੈਨ ਐੱਸਐੱਮਸੀ, ਚਰਨਜੀਤ ਸਿੰਘ, ਹਰਨੇਕ ਸਿੰਘ, ਸਤਨਾਮ ਸਿੰਘ ਛੋਟਾ ਨਾਮੀ, ਸੁਖਦੇਵ ਲਾਲ (ਮੈਂਬਰ), ਸਤਨਾਮ ਸਿੰਘ ਸ਼ਾਮਾਂ ਸਾਬਕਾ ਮੈਂਬਰ, ਬਲਵਿੰਦਰ ਸਿੰਘ ਨਿੱਕ ਟੈਂਟ ਹਾਊਸ, ਸਰਬਜੀਤ ਮਿਸਤਰੀ, ਅਵਤਾਰ ਸਿੰਘ ਮਿਸਤਰੀ ਸਮੇਤ ਹੋਰ ਸਾਥੀ ਹਾਜ਼ਰ ਸਨ। ਇਸ ਮੌਕੇ ਸਭ ਨੇ ਇਕਸੁਰ ਹੋ ਕੇ ਨਸ਼ਿਆਂ ਵਿਰੁੱਧ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ।