ਪਾਕਿਸਤਾਨ ਗੁਰਧਾਮ ਯਾਤਰਾ : ਸਰਬਜੀਤ ਕੌਰ ਦੇ ਮਾਮਲੇ ਨੇ ਖੋਲ੍ਹੇ ਕਈ ਸਵਾਲ
ਪਾਕਿਸਤਾਨ ਜਾਣ ਦਾ ਸਹੀ ਪ੍ਰੋਸੈਸ ਅਤੇ ਗੈਰਕਾਨੂੰਨੀ ਤੌਰ ’ਤੇ ਉੱਥੇ ਰਹਿਣ ਦੇ ਕਾਨੂੰਨੀ ਨਤੀਜੇ
Publish Date: Sun, 16 Nov 2025 08:43 PM (IST)
Updated Date: Sun, 16 Nov 2025 08:44 PM (IST)

ਜਾਣੋ ਪਾਕਿਸਤਾਨ ਜਾਣ ਦਾ ਸਹੀ ਪ੍ਰੋਸੈਸ ਅਤੇ ਗੈਰਕਾਨੂੰਨੀ ਤੌਰ ’ਤੇ ਉੱਥੇ ਰਹਿਣ ਦੇ ਕਾਨੂੰਨੀ ਨਤੀਜੇ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਅਮਾਨੀਪੁਰ, ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਦੀ ਮਹਿਲਾ ਸਰਬਜੀਤ ਕੌਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਭਾਰਤੀ ਜਥੇ ਨਾਲ ਗਈ ਸੀ, ਪਰ ਵਾਪਸੀ ਵੇਲੇ ਭਾਰਤ–ਪਾਕਿਸਤਾਨ ਇਮੀਗ੍ਰੇਸ਼ਨ ਰਿਕਾਰਡ ਅਨੁਸਾਰ ਉਹ ਵਾਪਿਸ ਨਹੀਂ ਪਰਤੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਹ ਪਾਕਿਸਤਾਨ ਵਿਚ ਨਿਕਾਹ ਕਰਕੇ ‘ਨੂਰ ਹੁਸੈਨ’ ਬਣ ਗਈ, ਜਿਸ ਕਾਰਨ ਇਹ ਮਾਮਲਾ ਰਾਜਨੀਤਿਕ ਅਤੇ ਸੁਰੱਖਿਆ ਦਾ ਬਣ ਚੁੱਕਾ ਹੈ। ਉਕਤ ਘਟਨਾ ਨੇ ਇਕ ਵਾਰ ਫਿਰ ਗੁਰਧਾਮ ਯਾਤਰਾ ਦੇ ਨਿਯਮਾਂ, ਇਮੀਗ੍ਰੇਸ਼ਨ ਨਿਗਰਾਨੀ ਤੇ ਜਥੇ ਦੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਉੱਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਾਕਿਸਤਾਨ ਜਾਣ ਦਾ ਸਹੀ ਅਤੇ ਕਾਨੂੰਨੀ ਪ੍ਰੋਸੈਸ ਪਾਕਿਸਤਾਨ ਦੇ ਗੁਰਧਾਮਾਂ ਸ਼੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਲਾਹੌਰ, ਸਚਖੰਡ ਹਜੂਰੀ ਸਾਹਿਬ ਦੇ ਦਰਸ਼ਨਾਂ ਲਈ ਦੋ ਤਰੀਕਿਆਂ ਨਾਲ ਜਾਇਆ ਜਾ ਸਕਦਾ ਹੈ : 1. ਕਰਤਾਰਪੁਰ ਕੋਰੀਡੋਰ (ਬਿਨਾਂ ਵੀਜ਼ਾ) ਕੇਵਲ ਕਰਤਾਰਪੁਰ ਸਾਹਿਬ ਲਈ ਹੀ ਇਜਾਜ਼ਤ ਆਨਲਾਈਨ ਪਰਮਿਟ ਲਾਜ਼ਮੀ ਪਾਸਪੋਰਟ ਜਾਂ ਅਧਾਰ ਕਾਰਡ ਲੋੜੀਂਦਾ ਜਥੇ ਤੋਂ ਵੱਖ ਹੋਣ ਦੀ ਮਨਾਹੀ 2. ਜਥੇ ਰਾਹੀਂ ਪਾਕਿਸਤਾਨ (ਵੀਜ਼ਾ ਯਾਤਰਾ ਮਨਜ਼ੂਰੀ) ਇਸ ਪ੍ਰਕਿਰਿਆ ਵਿਚ ਐੱਸਜੀਪੀਸੀ ਜਾਂ ਕਿਸੇ ਮਾਨਤਾ ਪ੍ਰਾਪਤ ਕਮੇਟੀ ਰਾਹੀਂ ਇੰਦਰਾਜ ਕੀਤਾ ਜਾਂਦਾ ਹੈ। ਇਸ ਲਈ ਚਾਹੀਦੇ ਹਨ- ਜ਼ਰੂਰੀ ਦਸਤਾਵੇਜ਼ ਵੈਧ ਪਾਸਪੋਰਟ ਆਧਾਰ ਕਾਰਡ ਤਸਵੀਰਾਂ ਯਾਤਰੀ ਦੀ ਪੂਰੀ ਜਾਣਕਾਰੀ ਵੀਜ਼ੇ ਦੀ ਪ੍ਰਕਿਰਿਆ 1. ਐੱਸਜੀਪੀਸੀ/ਕਮੇਟੀ ਅਰਜ਼ੀ ਭਾਰਤ ਸਰਕਾਰ ਨੂੰ ਭੇਜਦੀ ਹੈ 2. ਪਾਕਿਸਤਾਨ ਹਾਈ ਕਮਿਸ਼ਨ ਵੀਜ਼ਾ ਜਾਰੀ ਕਰਦਾ ਹੈ 3. ਜਥੇ ਵਾਘਾ ਬਾਰਡਰ ਰਾਹੀਂ ਪਾਕਿਸਤਾਨ ’ਚ ਦਾਖਲ ਹੁੰਦਾ ਹੈ 4. ਇਮੀਗ੍ਰੇਸ਼ਨ ਫਾਰਮ ਪੂਰਾ ਭਰਨਾ ਲਾਜ਼ਮੀ ਹੁੰਦਾ ਹੈ 5. ਜਥੇ ਨਾਲ ਹੀ ਰਹਿਣਾ ਪੈਂਦਾ ਹੈ 6. ਵਾਪਸੀ ਸਮੇਂ ਅਟੈਂਡੈਂਸ ਅਤੇ ਐਕਜ਼ਿਟ ਲਗਾਈ ਜਾਂਦੀ ਹੈ ਸਰਬਜੀਤ ਕੌਰ ਦੇ ਮਾਮਲੇ ਵਿਚ ਕਿੱਥੇ ਰਹੀ ਕਮਜ਼ੋਰੀ? 1. ਪਾਕਿਸਤਾਨੀ ਇਮੀਗ੍ਰੇਸ਼ਨ ਫਾਰਮ ਪੂਰਾ ਨਹੀਂ ਭਰਿਆ ਗਿਆ : ਸਰਬਜੀਤ ਕੌਰ ਵੱਲੋਂ ਫਾਰਮ ਵਿਚ ਮੁੱਢਲੀ ਜਾਣਕਾਰੀ ਤੱਕ ਨਹੀਂ ਭਰੀ ਗਈ, ਜੋ ਇਮੀਗ੍ਰੇਸ਼ਨ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ। 2. ਜਥੇ ਦੀ ਵਾਪਸੀ ਹਾਜ਼ਰੀ ਵਿਚ ਲਾਪਰਵਾਹੀ : ਜਥੇ ਦੇ ਪ੍ਰਬੰਧਕ ਵਾਪਸੀ ਵੇਲੇ ਸਾਰੇ ਯਾਤਰੀਆਂ ਦੀ ਮੁੜ ਗਿਣਤੀ ਨਹੀਂ ਕਰ ਸਕੇ। 3. ਭਾਰਤੀ ਇਮੀਗ੍ਰੇਸ਼ਨ ਨੂੰ ਵੀ ਦੇਰ ਨਾਲ ਪਤਾ ਲੱਗਾ : ਰਿਕਾਰਡ ਅਨੁਸਾਰ ਜਦੋਂ ਉਹ ਵਾਪਸ ਨਹੀਂ ਪਰਤੀ ਤਾਂ ਤੁਰੰਤ ਸੂਚਨਾ ਜਥੇ ਅਤੇ ਪਰਿਵਾਰ ਤੱਕ ਨਹੀਂ ਪਹੁੰਚੀ। ਗੈਰਕਾਨੂੰਨੀ ਤੌਰ ’ਤੇ ਪਾਕਿਸਤਾਨ ਵਿਚ ਰਹਿਣ ’ਤੇ ਕੀ ਕਾਰਵਾਈ ਹੁੰਦੀ ਹੈ? ਓਵਰਸਟੇਅ ’ਤੇ ਕੇਸ ਦਰਜ ਜੁਰਮਾਨਾ ਤੇ ਗ੍ਰਿਫ਼ਤਾਰੀ ਐੱਫਆਈਏ ਵੱਲੋਂ ਸੁਰੱਖਿਆ ਜਾਂਚ ਕਰਨਾ ਆਖ਼ਿਰ ਡਿਪੋਰਟ ਕੀਤਾ ਜਾਂਦਾ ਹੈ ਪੂਰੀ ਜ਼ਿੰਦਗੀ ਲਈ ਬਲੈਕਲਿਸਟ ਕਰਨਾ ਭਾਰਤ ਵਿਚ ਕੀ ਹੁੰਦੀ ਹੈ ਕਾਰਵਾਈ ਆਈਬੀ, ਸੀਆਈਡੀ, ਇਮੀਗ੍ਰੇਸ਼ਨ ਵੱਲੋਂ ਪੁੱਛਗਿੱਛ ਪਾਸਪੋਰਟ ਐਕਟ 1967 ਹੇਠ ਮਾਮਲਾ ਦਰਜ ਕਰਨਾ ਪਾਸਪੋਰਟ ਰੱਦ ਹੋ ਸਕਦਾ ਹੈ ਜੁਰਮਾਨਾ ਅਤੇ ਸਜ਼ਾ ਦੀ ਵਿਵਸਥਾ ਭਵਿੱਖ ਦੀ ਵਿਦੇਸ਼ ਯਾਤਰਾ ’ਤੇ ਪਾਬੰਦੀ ਰਿਕਾਰਡ ਵਿਚ “ਸੰਦੇਹਜਨਕ ਯਾਤਰੀ” ਦੇ ਤੌਰ ’ਤੇ ਦਰਜ ਕਿਉਂ ਮੰਨੀ ਜਾਂਦੀ ਹੈ ਇਹ ਗੰਭੀਰ ਉਲੰਘਣਾ? ਪਾਕਿਸਤਾਨ ਇਕ ਸੰਵੇਦਨਸ਼ੀਲ ਦੇਸ਼ ਹੈ ਭਾਰਤ–ਪਾਕਿ ਰਿਸ਼ਤੇ ਤਣਾਅਪੂਰਣ ਹਨ ਧਾਰਮਿਕ ਜਥੇ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਜਥੇ ਤੋਂ ਵੱਖ ਹੋਣ ਨਾਲ ਦੋਵੇਂ ਦੇਸ਼ਾਂ ਦੀ ਇੰਟੈਲੀਜੈਂਸ ਸਾਵਧਾਨ ਹੋ ਜਾਂਦੀ ਹੈ ਭਾਰਤ ਪਾਕਿਸਤਾਨ ਦੋਵੇਂ ਦੇਸ਼ਾਂ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਗੁਰਧਾਮਾਂ ਦੀ ਯਾਤਰਾ ਸਿਰਫ਼ ਨਿਯਮਾਂ ਦੀ ਪੂਰੀ ਪਾਲਣਾ ਕਰਦੇ ਹੋਏ ਹੀ ਕੀਤੀ ਜਾਵੇ। ਜਥੇ ਤੋਂ ਵੱਖ ਹੋਣਾ, ਇਮੀਗ੍ਰੇਸ਼ਨ ਫਾਰਮ ਨਾ ਭਰਨਾ ਅਤੇ ਗੈਰਕਾਨੂੰਨੀ ਤਰੀਕੇ ਨਾਲ ਰਹਿਣਾ, ਇਹ ਸਭ ਸਖ਼ਤ ਸਜ਼ਾਵਾਂ ਵਾਲੇ ਅਪਰਾਧ ਹਨ।