ਪੰਜਾਬ ਹੁਣ ਪਹਿਲਾਂ ਵਰਗਾ ਨਹੀਂ ਰਿਹਾ : ਭੁਪਿੰਦਰ
ਨਹੀਂ ਤਾਂ ਪੰਜਾਬ ਆਉਣ ਨੂੰ ਦਿੱਲ ਕਿਹਦਾ ਕਰਦਾ : ਭੁਪਿੰਦਰ ਚੀਮਾ ਆਸਟਰੀਆ
Publish Date: Sun, 07 Dec 2025 06:45 PM (IST)
Updated Date: Sun, 07 Dec 2025 06:48 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਹੀ ਖਿੱਚ ਕੇ ਲੈ ਆਉਂਦੀਆਂ, ਨਹੀਂ ਤਾਂ ਪੰਜਾਬ ਵਿਚ ਆਉਣ ਨੂੰ ਦਿਲ ਨਹੀਂ ਕਰਦਾ ਹੈ। ਇਹ ਕਹਿਣਾ ਹੈ ਪਰਵਾਸੀ ਭਾਰਤੀ ਭੁਪਿੰਦਰ ਸਿੰਘ ਚੀਮਾ ਆਸਟਰੀਆ ਮੈਂਬਰ ਵਿਆਨਾ ਸਪੋਰਟਸ ਕਲੱਬ ਦਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਹੁਣ ਪਹਿਲਾਂ ਵਰਗਾ ਪੰਜਾਬ ਨਹੀਂ ਰਿਹਾ, ਇਥੇ ਚੋਰੀਆਂ, ਲੁੱਟਾਂ-ਖੋਹਾਂ, ਡਕੈਤੀਆਂ, ਗੁੰਡਾਗਰਦੀ, ਦਿਨ-ਦਿਹਾੜੇ ਕਤਲ, ਧੀਆਂ-ਭੈਣਾਂ ਦੀਆਂ ਇੱਜ਼ਤਾਂ ਲੁੱਟਣ, ਗੁਰੂਆਂ ਦੀ ਬੇਅਦਬੀ ਵਰਗੀਆਂ ਘਟਨਾਵਾਂ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਦਹਿਸ਼ਤਜ਼ਦਾ ਘਟਨਾਵਾਂ ਨੂੰ ਸੋਸ਼ਲ ਮੀਡੀਆ ਤੇ ਖਬਰਾਂ ਰਾਹੀਂ ਵੇਖਣ-ਸੁਣਨ ਤੋਂ ਬਾਅਦ ਸਾਡੇ ਬੱਚੇ ਵੀ ਪੰਜਾਬ ਵਿਚ ਆ ਕੇ ਰਹਿਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਡੇ ਬਜ਼ੁਰਗ ਅਤੇ ਰਿਸ਼ਤੇ-ਨਾਤੇ ਹੋਣ ਕਰਕੇ ਤੇ ਉਨ੍ਹਾਂ ਦੇ ਪਿਆਰ ਦੀ ਤੰਦ ਹੀ ਸਾਨੂੰ ਪੰਜਾਬ ਆਉਣ ਲਈ ਮਜ਼ਬੂਰ ਕਰਦੀ ਹੈ।