ਕੇਂਦਰੀ ਜੇਲ੍ਹ ਤੋਂ ਲਿਆਂਦੇ ਦੋ ਮਰੀਜ਼ਾਂ ’ਚੋਂ ਇਕ ਦੀ ਮੌਤ
ਕੇਂਦਰੀ ਜੇਲ੍ਹ ਕਪੂਰਥਲਾ ਤੋਂ ਲਿਆਂਦੇ ਗਏ ਦੋ ਮਰੀਜਾਂ ਵਿੱਚੋਂ ਇੱਕ ਦੀ ਇਲਾਜ ਦੇ ਦੌਰਾਨ ਮੌਤ, ਦੂਜਾ ਅੰਮ੍ਰਿਤਸਰ ਰੈਫਰ
Publish Date: Tue, 18 Nov 2025 09:51 PM (IST)
Updated Date: Tue, 18 Nov 2025 09:52 PM (IST)
ਦੂਜਾ ਅੰਮ੍ਰਿਤਸਰ ਰੈਫਰ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਮੰਗਲਵਾਰ ਦੁਪਹਿਰ ਕਰੀਬ 12 ਵਜੇ ਕੇਂਦਰੀ ਜੇਲ੍ਹ ਕਪੂਰਥਲਾ ਦੇ ਕਰਮਚਾਰੀ ਬੀਮਾਰੀ ਨਾਲ ਪੀੜਤ 2 ਹਵਾਲਾਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਪੁੱਜੇ। ਹਸਪਤਾਲ ਵਿਚ ਇਲਾਜ ਦੇ ਦੌਰਾਨ ਇਨ੍ਹਾਂ ਵਿਚੋਂ ਇਕ ਹਵਾਲਾਤੀ ਦੀ ਸਥਿਤੀ ਗੰਭੀਰ ਹੋਣ ’ਤੇ ਉਸਦੀ ਮੌਤ ਹੋ ਗਈ। ਉਥੇ ਹੀ ਦੂਜੇ ਮਰੀਜ਼ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਡਿਊਟੀ ਡਾਕਟਰ ਨੇ ਉਸਨੂੰ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸ ਸਬੰਧ ਵਿਚ ਸਿਟੀ ਥਾਣਾ ਪੁਲਿਸ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਤੋਂ ਇਲਾਜ ਲਈ ਲਿਆਂਦੇ ਗਏ ਇਕ ਹਵਾਲਾਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਹਸਪਤਾਲ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਹਵਾਲਾਤੀ ਦੀ ਲਾਸ਼ ਦਾ ਪੋਸਟ ਮਾਰਟਮ ਬੁੱਧਵਾਰ ਨੂੰ ਕਰਵਾਇਆ ਜਾਵੇਗਾ, ਜਿਸਦੇ ਬਾਅਦ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।