ਹਲਕਾ ਭੁਲੱਥ ’ਚ ਨਹੀਂ ਆਈ ਕੋਈ ਨਾਮਜ਼ਦਗੀ
ਕਿਸੇ ਵੀ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦਾਖਲ ਨਹੀਂ ਕਰਵਾਏ
Publish Date: Wed, 03 Dec 2025 08:52 PM (IST)
Updated Date: Wed, 03 Dec 2025 08:53 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਅੱਜ ਤੀਸਰੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਦਾਖਲ ਨਹੀਂ ਕਰਵਾਈ ਗਈ। ਇਸ ਸਬੰਧੀ ਤਹਿਸੀਲ ਕੰਪਲੈਕਸ ਵਿਚ ਬੈਠੇ ਰਿਟਰਨਿੰਗ ਅਫਸਰ ਐੱਸਡੀਓ ਰਜਿੰਦਰ ਸਿੰਘ ਅਤੇ ਸਹਾਇਕ ਰਿਟਰਨਿੰਗ ਅਫਸਰ ਈਓ ਰਣਦੀਪ ਸਿੰਘ ਵੜੈਚ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਕ ਦਸੰਬਰ ਤੋਂ ਚਾਰ ਦਸੰਬਰ ਤੱਕ ਨਾਮਜ਼ਦਗੀਆਂ ਦੀ ਸਰਕਾਰ ਵੱਲੋਂ ਤਰੀਕ ਮਿਥੀ ਗਈ ਸੀ ਪਰ ਅੱਜ ਤੀਸਰੇ ਦਿਨ ਵੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਵੱਲੋਂ ਕਿਸੇ ਵੀ ਧਿਰ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ। ਉਨ੍ਹਾ ਦੱਸਿਆ ਕਿ ਕੱਲ ਅਖੀਰਲੇ ਦਿਨ ਹੀ ਸਾਰੀਆਂ ਪਾਰਟੀਆਂ ਆਪਣਾ ਨਾਮਜ਼ਦਗੀ ਪੇਪਰ ਦਾਖਲ ਕਰਾਉਣਗੀਆਂ। ਇਥੇ ਇਹ ਗੱਲ ਇਹ ਜ਼ਿਕਰਯੋਗ ਹੈ ਕਿ ਹਲਕਾ ਭੁਲੱਥ ਦੇ 22 ਬਲਾਕ ਸੰਮਤੀਆਂ ਦੇ ਜ਼ੋਨ ਹਨ ਤੇ ਤਿੰਨ ਜ਼ਿਲਾ ਪ੍ਰੀਸ਼ਦ ਜ਼ੋਨ ਹਨ। ਇਨ੍ਹਾਂ ਚੋਣਾਂ ਸਬੰਧੀ ਜੇਕਰ ਪਿੰਡਾਂ ਵਿਚ ਪੰਛੀ ਝਾਤ ਮਾਰੀਏ ਤਾਂ ਇਨ੍ਹਾਂ ਚੋਣਾਂ ਸਬੰਧੀ ਕੋਈ ਵੀ ਚੋਣ ਸਰਗਰਮੀ ਜਾਂ ਪਿੰਡਾਂ ਦੇ ਹੱਟੀਆਂ ਭੱਠੀਆਂ ’ਤੇ ਕੋਈ ਵੀ ਚਰਚਾ ਨਜ਼ਰ ਨਹੀਂ ਆ ਰਹੀ, ਜਿਸ ਤੋਂ ਲੱਗਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਲੋਕਾਂ ਦੀ ਰੁਚੀ ਬਹੁਤ ਘੱਟ ਹੈ।