ਆਜ਼ਾਦ ਉਮੀਦਵਾਰ ਕਿਰਨਦੀਪ ਕੌਰ ਤੇ ਬੱਬੂ ਖੈੜਾ ਨੂੰ ਮਿਲਿਆ ਵੱਡਾ ਹੁੰਗਾਰਾ
ਨੋਟ : 24 ਨੰਬਰ ਫਾਇਲ ਡਿਲੀਟ ਕਰਕੇ ਇਹ ਲਗਾਈ ਜਾਵੇ ਜੀ
Publish Date: Sun, 07 Dec 2025 10:11 PM (IST)
Updated Date: Sun, 07 Dec 2025 10:12 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬਲਾਕ ਸੰਮਤੀ ਭਵਾਨੀਪੁਰ ਤੋਂ ਆਜ਼ਾਦ ਉਮੀਦਵਾਰ ਕਿਰਨਦੀਪ ਕੌਰ ਜਿਨ੍ਹਾਂ ਦਾ ਚੋਣ ਨਿਸ਼ਾਨ ਬੱਲਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਆਜ਼ਾਦ ਉਮੀਦਵਾਰ ਬੱਬੂ ਖੈੜਾ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੱਕ ਹੈ, ਵੱਲੋਂ ਆਪਣੇ ਇਲਾਕਿਆਂ ਵਿਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟ ਕਰਨ ਲਈ ਕਿਹਾ ਗਿਆ। ਉਨ੍ਹਾਂ ਸਾਰਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ। ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਹਰੇਕ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਹੋਏ ਪਿੰਡ ਦੀ ਭਲਾਈ ਲਈ ਵੀ ਕਾਰਜ ਹੋਣਗੇ। ਉਹ ਵੱਧ ਤੋਂ ਵੱਧ ਸਹਿਯੋਗ ਕਰਨਗੇ। ਇਸ ਮੌਕੇ ਪੰਡਿਤ ਸੁਖਦੇਵ ਰਾਜ ਸਰਮਾ, ਸਰਪੰਚ ਚਰਨਜੀਤ ਬਾਜਵਾ ਭਵਾਨੀਪੁਰ, ਸਰਪੰਚ ਸਵਰਨ ਸਿੰਘ ਨਾਨਕਪੁਰ, ਦਲਬੀਰ ਸਿੰਘ ਨਾਨਕਪੁਰ, ਕੁਲਦੀਪ ਸਿੰਘ ਸਰਪੰਚ ਨਵਾਂ ਪਿੰਡ, ਬੱਬੂ ਖੈੜਾ, ਅਮਨਦੀਪ ਸਿੰਘ ਵਾਲੀਆ ਭਵਾਨੀਪੁਰ, ਲਾਭ ਸਿੰਘ ਪਰਵੇਜ਼ ਨਗਰ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ ਖਾਲਸਾ, ਚੈਂਚਲ ਸਿੰਘ, ਤਰਸੇਮ ਲਾਲ, ਕੁਲਵਿੰਦਰ ਸਿੰਘ ਕੰਗ, ਮਹਿੰਦਰ ਸਿੰਘ, ਹਰਭਜਨ ਸਿੰਘ, ਬੂਟੀ ਰਾਮ, ਪ੍ਰਧਾਨ ਗੁਰਮੇਲ ਸਿੰਘ, ਕੁਲਵਿੰਦਰ ਸਿੰਘ, ਨੱਪੂ ਬਾਜਵਾ, ਗੁਰਪਿੰਦਰ ਸਿੰਘ, ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।