ਐੱਸਡੀ ਕਾਲਜ ਫਾਰ ਵੂਮੈਨ ’ਚ ਰਾਸ਼ਟਰੀ ਵੋਟਰ ਦਿਵਸ ਮਨਾਇਆ
ਐਸ.ਡੀ. ਕਾਲਜ ਫਾਰ ਵੂਮੈਨ ’ਚ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ
Publish Date: Sun, 25 Jan 2026 07:09 PM (IST)
Updated Date: Sun, 25 Jan 2026 07:13 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਸਡੀ ਕਾਲਜ ਫਾਰ ਵੂਮੈਨ ਦੇ ਸਵੀਪ ਵਿਭਾਗ, ਰੈੱਡ ਰਿਬਨ ਕਲੱਬ, ਐੱਨਐੱਸਐੱਸ ਵਿਭਾਗ ਤੇ ਈਕੋ ਕਲੱਬ ਵੱਲੋ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਹ ਸਮਾਗਮ ਵਿਦਿਆਰਥੀਆਂ ਵਿਚ ਦੇਸ਼ ਵਿਚ ਵੋਟ ਪਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਕੀਤਾ ਗਿਆ। ਸਵੀਪ ਇੰਚਾਰਜ ਮੈਡਮ ਸੁਨੀਤਾ ਕਲੇਰ ਨੇ ਰਾਸ਼ਟਰੀ ਵੋਟਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਤੇ ਵਿਦਿਆਰਥੀਆਂ ਨੂੰ ਲੋਕਤੰਤਰੀ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ। ਬੁਲਾਰੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਵੋਟ ਪਾਉਣਾ ਨਾ ਸਿਰਫ਼ ਇਕ ਅਧਿਕਾਰ ਹੈ ਬਲਕਿ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਵੀ ਹੈ। ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ, ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਵੋਟ ਪਾਉਣ ਤੇ ਦੂਜਿਆਂ ਨੂੰ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਚੋਣਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਦੀ ਸਹੁੰ ਚੁੱਕੀ। ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਤੇ ਬਹੁਤ ਦਿਲਚਸਪੀ ਦਿਖਾਈ। ਸਮਾਗਮ ਦਾ ਅੰਤ ਵਿਦਿਆਰਥੀਆਂ ਨੂੰ ਦੇਸ਼ ਦੇ ਜ਼ਿੰਮੇਵਾਰ, ਜਾਗਰੂਕ ਤੇ ਸਰਗਰਮ ਵੋਟਰ ਬਣਨ ਦੇ ਸੰਦੇਸ਼ ਨਾਲ ਹੋਇਆ।