ਨਰਿੰਦਰ ਸਿੰਘ ਜੱਗਾ ਵਿਸ਼ਵ ਸੂਫੀ ਸੰਤ ਸਮਾਜ ਵੈੱਲਫੇਅਰ ਬੋਰਡ ਦੇ ਡਾਇਰੈਕਟਰ ਬਣੇ
ਵਿਸ਼ਵ ਸੂਫੀ ਸੰਤ ਸਮਾਜ ਵੈਲਫੇਅਰ ਬੋਰਡ ਦੇ ਨਰਿੰਦਰ ਸਿੰਘ ਜੱਗਾ ਡਾਇਰੈਕਟਰ ਬਣਾਏ
Publish Date: Thu, 29 Jan 2026 08:43 PM (IST)
Updated Date: Thu, 29 Jan 2026 08:46 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਵਿਸ਼ਵ ਸੂਫੀ ਸੰਤ ਸਮਾਜ ਵੈੱਲਫੇਅਰ ਬੋਰਡ ਦਾ ਗਠਨ ਕੀਤਾ ਜਾਣਾ ਤੇ ਬਾਬਾ ਦੀਪਕ ਸ਼ਾਹ ਨੂੰ ਚੇਅਰਮੈਨ ਪੰਜਾਬ ਤੇ ਸਾਈਂ ਨਰਿੰਦਰ ਸਿੰਘ ਜੱਗਾ ਨੂੰ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਜਾਣਾ ਸੂਫੀ ਸੰਤ ਸਮਾਜ ਲਈ ਮਾਣ ਤੇ ਖੁਸ਼ੀ ਦੀ ਗੱਲ ਹੈ। ਇਸ ਨਿਯੁਕਤੀ ਨਾਲ ਸੂਫੀ ਸੰਤ ਪਰੰਪਰਾ, ਆਪਸੀ ਭਾਈਚਾਰਕ ਸਾਂਝ ਤੇ ਸਮਾਜਿਕ ਸੇਵਾ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਬਾਬਾ ਦੀਪਕ ਸ਼ਾਹ ਜੀ ਅਤੇ ਸਾਈ ਨਰਿੰਦਰ ਸਿੰਘ ਜੱਗਾ ਦੀ ਨਿਯੁਕਤੀ ’ਤੇ ਵਿਸ਼ਵ ਸੂਫੀ ਸੰਤ ਸਮਾਜ ਦੇ ਵੱਖ-ਵੱਖ ਆਗੂਆਂ, ਧਾਰਮਿਕ ਸੰਸਥਾਵਾਂ ਤੇ ਸਮਾਜਿਕ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਸਮਾਜਿਕ ਏਕਤਾ, ਅਮਨ ਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਵੱਲ ਇਕ ਸਰਾਹਣਯੋਗ ਕਦਮ ਹੈ, ਜਿਸ ਨਾਲ ਸੰਤ ਸਮਾਜ ਨੂੰ ਇਕ ਵੱਡਾ ਸਨਮਾਨ ਮਿਲਿਆ ਹੈ। ਇਸ ਮੌਕੇ ਵਿਸ਼ਵ ਸੂਫੀ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸ਼ਿੰਗਾਰਾ ਸਿੰਘ ਤੇ ਬਲਾਕ ਪ੍ਰਧਾਨ ਦਵਿੰਦਰ ਭਗਤ ਤੇ ਹੋਰ ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਚੇਅਰਮੈਨ ਬਾਬਾ ਦੀਪਕ ਸ਼ਾਹ ਜੀ ਤੇ ਸਾਈ ਨਰਿੰਦਰ ਸਿੰਘ ਜੱਗਾ ਦੀ ਅਗਵਾਈ ਹੇਠ ਬੋਰਡ ਸੂਫੀ ਸੰਤ ਸਮਾਜ ਦੀ ਭਲਾਈ, ਧਾਰਮਿਕ ਸਹਿਣਸ਼ੀਲਤਾ ਤੇ ਸਮਾਜਿਕ ਵਿਕਾਸ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਏਗਾ। ਇਸ ਮੌਕੇ ਵਿਸ਼ਵ ਸੂਫੀ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸ਼ਿੰਗਾਰਾ ਸਿੰਘ ਅਤੇ ਬਲਾਕ ਪ੍ਰਧਾਨ ਦਵਿੰਦਰ ਭਗਤ, ਚੇਅਰਮੈਨ ਗੁਰਦੀਪ ਸਿੰਘ, ਸੈਕਟਰੀ ਅਸ਼ੋਕ ਕੁਮਾਰ, ਪ੍ਰੈੱਸ ਸਕੱਤਰ ਰਾਜੂ, ਪ੍ਰੀਤਮ ਸਿੰਘ, ਪ੍ਰਕਾਸ਼, ਬਾਬਾ ਸ਼ਿਵ ਕਰਨ ਕੰਗ ਖੁਰਦ ਚੇਅਰਮੈਨ ਜਲੰਧਰ, ਰਮੇਸ਼ ਡਡਵਿੰਡੀ ਵਾਈਸ ਪ੍ਰਧਾਨ, ਗੁਰਪ੍ਰੀਤ, ਮੋਨੂੰ, ਸੋਨੂੰ, ਵਿੱਕੀ ਮੈਂਬਰ ਪੰਚਾਇਤ, ਵਰੁਣ, ਰਾਜਾ, ਜਸ਼ਨ, ਸੋਨੂੰ, ਅਨਮੋਲ, ਅਮਨ, ਬਬਲੂ ਆਦੀ ਮੌਜੂਦ ਸਨ।