ਮਾਂ-ਪਿਓ ਨਾਲ ਕੁੱਟਮਾਰ ਕਰਨ ਵਾਲੇ ਨੂੰਹ-ਪੁੱਤ ਨਾਮਜ਼ਦ
ਸੰਵਾਦ ਸਹਿਯੋਗੀ, ਜਾਗਰਣਕਪੂਰਥਲਾ :
Publish Date: Fri, 19 Dec 2025 10:21 PM (IST)
Updated Date: Fri, 19 Dec 2025 10:25 PM (IST)
ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਥਾਣਾ ਭੁਲੱਥ ਪੁਲਿਸ ਨੇ ਮਾਂ-ਪਿਓ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਬੇਟੇ ਤੇ ਨੂੰਹ ਵਿਰੁੱਧ ਕੇਸ ਦਰਜ ਕੀਤਾ ਹੈ। ਮਹਿੰਦਰ ਸਿੰਘ ਵਾਸੀ ਕਾਮਰਾਇ ਭੁਲੱਥ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦੇ ਦੋ ਬੇਟੇ ਕੁਲਦੀਪ ਸਿੰਘ ਤੇ ਸੁਰਜੀਤ ਸਿੰਘ ਹਨ। 13 ਦਸੰਬਰ ਨੂੰ ਉਹ ਪਤਨੀ ਮਹਿੰਦਰ ਕੌਰ ਨਾਲ ਪਲਾਟ ’ਚ ਨਿਰਮਾਣ ਕਾਰਜ ਕਰਵਾ ਰਿਹਾ ਸੀ। ਬਾਅਦ ਦੁਪਹਿਰ ਬੇਟਾ ਕੁਲਦੀਪ ਸਿੰਘ ਤੇ ਉਸ ਦੀ ਪਤਨੀ ਜਸਵਿੰਦਰ ਕੌਰ ਵਾਸੀ ਕਾਮਰਾਇ ਭੁਲੱਥ ਉਥੇ ਆਏ ਤੇ ਆਉਂਦੇ ਹੀ ਉਨ੍ਹਾਂ ਨਾਲ ਧੱਕਾਮੁੱਕੀ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਨੂੰਹ ਜਸਵਿੰਦਰ ਕੌਰ ਨੇ ਹੱਥ ’ਚ ਫੜੇ ਡੰਡੇ ਨਾਲ ਉਨ੍ਹਾਂ ’ਤੇ ਵਾਰ ਕੀਤਾ। ਜਦ ਉਸ ਦੀ ਪਤਨੀ ਮਹਿੰਦਰ ਕੌਰ ਨੇ ਬਚਾਅ ਲਈ ਰੌਲਾ ਪਾਇਆ ਤਾਂ ਬੇਟੇ ਤੇ ਨੂੰਹ ਨੇ ਉਸ ਨੂੰ ਚੁੱਕ ਕੇ ਇੱਟਾਂ ’ਤੇ ਸੁੱਟ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਈ। ਫਿਰ ਨੂੰਹ ਨੇ ਉਸ ਨੂੰ ਡੰਡੇ ਮਾਰੇ। ਜਦ ਮੈਂ ਰੌਲਾ ਪਾਇਆ ਤਾਂ ਉਹ ਮੇਰੇ ਹੱਥੋਂ ਬੈਗ ਖੋਹ ਕੇ ਭੱਜ ਗਏ, ਜਿਸ ’ਚ ਲਗਪਗ 5-6 ਹਜ਼ਾਰ ਰੁਪਏ ਦੀ ਨਗਦੀ ਸੀ। ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਜੋੜੇ ਵਿਰੁੱਧ ਮਾਮਲਾ ਦਰਜ ਕਰ ਲਿਆ।