ਸਰਕਾਰ ਤੇ ਪਾਵਰਕਾਮ ਦੀਆਂ ਨੀਤੀਆਂ ਖ਼ਿਲਾਫ਼ ਧਰਨਾ 8 ਨੂੰ
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਹੋਈ ਮਹੀਨਾਵਾਰ ਮੀਟਿੰਗ
Publish Date: Fri, 05 Dec 2025 08:26 PM (IST)
Updated Date: Sat, 06 Dec 2025 04:12 AM (IST)

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਹੋਈ ਮਹੀਨਾਵਾਰ ਮੀਟਿੰਗ ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਮਿਸ਼ਨ ਮੰਡਲ ਫਗਵਾੜਾ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਹੰਸ ਰਾਜ ਦੀ ਅਗਵਾਈ ਵਿਚ ਸ੍ਰੀ ਗੀਤਾ ਭਵਨ ਮਾਡਲ ਟਾਊਨ ਫਗਵਾੜਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਬਹੁਗਿਣਤੀ ਪੈਨਸ਼ਨਰਜ਼ ਨੇ ਪਿੰਡਾਂ ਅਤੇ ਸ਼ਹਿਰ ਵਿੱਚੋਂ ਆ ਕੇ ਭਾਗ ਲਿਆ, ਜਿਸ ਵਿੱਚ ਪੈਨਸ਼ਨਰਜ਼ ਦੇ ਮਸਲੇ ਹੱਲ ਕਰਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਬੁਲਾਇਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਨੂੰ ਕਈ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜਦੀ ਆ ਰਹੀ ਹੈ ਤੇ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ। ਦੇਸ਼ ਦੇ ਕਈ ਰਾਜਾਂ ਵਲੋ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੇਦਰ ਸਰਕਾਰ ਦੀ ਤਰਜ ਉੱਤੇ 58% ਡੀਏ ਦਿੱਤਾ ਜਾ ਰਿਹਾ ਹੈ। ਪ੍ਰੰਤੂ ਪੰਜਾਬ ਸਰਕਾਰ ਸਿਰਫ 42% ਦੇ ਕੇ ਹੀ ਕੰਨਾਂ ਵਿਚ ਉਂਗਲਾਂ ਪਾ ਕੇ ਬੈਠੀ ਹੈ, ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਵਿਚ ਭਾਰੀ ਗੁਸਾ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀਆਂ ਇਨ੍ਹਾਂ ਬੇਭਰੋਸਗੀ ਨੀਤੀਆਂ ਖਿਲਾਫ ਸਟੇਟ ਕਮੇਟੀ ਵਲੋਂ ਲਏ ਫੈਸਲਿਆਂ ਮੁਤਾਬਿਕ 7 ਨਵੰਬਰ ਨੂੰ ਹੈਡ ਆਫਿਸ ਪਟਿਆਲਾ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਵਿਚ ਹਜ਼ਾਰਾਂ ਪੈਨਸ਼ਨਰਜ਼ ਵਲੋ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਪਰ ਫੇਰ ਵੀ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਫਿਰ ਵੀ ਮੀਟਿੰਗ ਬੁਲਾਈ। ਮੁਲਾਜ਼ਮਾਂ ਤੇ ਪੈਨਸ਼ਨਰ ਦੇ ਸਾਂਝੇ ਫਰੰਟ ਵਲੋਂ ਉਲੀਕੇ ਸ਼ੰਘਰਸ ਮੁਤਾਬਿਕ ਫਿਰ 16 ਨਵੰਬਰ ਨੂੰ ਧੂਰੀ ਵਿਖੇ ਸਾਂਝੇ ਫਰੰਟ ਵੱਲੋਂ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਵਿਸ਼ਾਲ ਧਰਨੇ ਵਿੱਚ ਵੀ ਵੱਧ ਚੜ੍ਹਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਭਾਗ ਲਿਆ ਮੰਡਲ ਦੇ ਪੈਨਸ਼ਨਰਜ਼ ਵਲੋਂ ਵੀ ਸ਼ਮੂਲੀਅਤ ਕੀਤੀ ਗਈ ਤੇ ਆਮ ਆਦਮੀ ਸਰਕਾਰ ਨੇ ਜਿਹੜਾ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦਾ ਫੈਸਲਾ ਕੀਤਾ ਹੈ ਪੈਂਨਸ਼ਨਰਜ ਅਤੇ ਮੁਲਾਜ਼ਮਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਬਿਜਲੀ ਬੋਰਡ ਦੀ ਜ਼ਮੀਨਾਂ ਵੇਚਣ ਨਹੀਂ ਦਿੱਤੀਆਂ ਜਾਣਗੀਆਂ। ਇਸ ਦੇ ਵਿਰੁੱਧ 08/12/2025 ਨੂੰ ਡਵੀਜ਼ਨਾਂ ਅੱਗੇ ਸੀਐੱਚਬੀ ਕਾਮੇ ਮੁਲਾਜ਼ਮ ਅਤੇ ਪੈਂਨਸ਼ਨਰ ਰਲਕੇ ਧਰਨੇ ਦਿੱਤੇ ਜਾਣਗੇ ਅਤੇ ਅਰਥੀ ਫੂਕੀ ਜਾਵੇਗੀ।ਜੋ ਪ੍ਰੋਗਰਾਮ ਅੱਗੇ ਆਉਣਗੇ ਉਹ ਵੀ ਕੀਤੇ ਜਾਣਗੇ। ਸਟੇਜ ਸਕੱਤਰ ਦੀ ਭੂਮਿਕਾ ਜਸਵੰਤ ਵਸ਼ਿਸ਼ਟ ਵਲੋਂ ਨਿਭਾਈ ਗਈ। ਮੀਟਿੰਗ ਵਿਚ ਹੇਠ ਲਿਖੇ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਜਿਸ ਵਿੱਚ ਪ੍ਰੇਮ ਲਾਲ ਸਰਕਲ ਸਕੱਤਰ ਉਚੇਚੇ ਤੌਰ ਤੇ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਆਪਣੇ ਵਿਚਾਰ ਸਾਥੀਆਂ ਨਾਲ ਸਾਂਝੇ ਕੀਤੇ ਬੁਲਾਰੇ ਸਾਥੀਆਂ ਵਿੱਚ ਸ੍ਰੀ ਰਾਜ ਕੁਮਾਰ ਸੰਧੂ, ਗੁਰਪਾਲ ਕਿਸ਼ਨ ਸਿੰਘ, ਧਨੀ ਰਾਮ, ਸ੍ਰੀਮਤੀ ਸੁਮਨ ਲਤਾ। ਅਖੀਰ ਵਿੱਚ ਸ੍ਰੀ ਹੰਸ ਰਾਜ ਪ੍ਰਧਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਮੀਟਿੰਗ ਬਰਖਾਸਤ ਕੀਤੀ।