ਵਿਧਾਇਕ ਰਾਣਾ ਨੇ ਉਮੀਦਵਾਰਾਂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਉਮੀਦਵਾਰਾਂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
Publish Date: Sun, 07 Dec 2025 10:07 PM (IST)
Updated Date: Sun, 07 Dec 2025 10:09 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਅਤੇ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਗਿਆ। ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਪਿੰਡ ਅਲੌਦੀਪੁਰ, ਘੁੱਗਬੇਟ, ਗੌਰੇ ਖਾਨਗਾਹ, ਰਾਜਪੁਰ, ਖੁਖਰੈਣ, ਬੁੱਧੂਵਾਲ, ਨੂਰਪੁਰ ਰਾਜਪੂਤਾਂ, ਝੱਲ ਠੀਕਰੀਵਾਲ, ਭੀਲਾ ਆਦਿ ਪਿੰਡਾਂ ਵਿਖ਼ੇ ਬਲਾਕ ਸੰਮਤੀ ਜ਼ੋਨ ਨੰਬਰ 2 ਖੁਖਰੈਣ, ਜ਼ੋਨ ਨੰ. 3 ਕਾਂਜਲੀ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ 4 ਚੂਹੜਵਾਲ ਲਈ ਪ੍ਰਚਾਰ ਕੀਤਾ ਗਿਆ, ਜਿਸ ਵਿਚ ਉਨ੍ਹਾਂ ਵੱਲੋਂ ਖੁਖਰੈਣ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਮਨਬੀਰ ਕੌਰ, ਕਾਂਜਲੀ ਜ਼ੋਨ ਤੋਂ ਉਮੀਦਵਾਰ ਸੰਦੀਪ ਕੌਰ ਤੇ ਜ਼ਿਲਾ ਪ੍ਰੀਸ਼ਦ ਜ਼ੋਨ ਚੂਹੜਵਾਲ ਦੇ ਉਮੀਦਵਾਰ ਹਰਜਿੰਦਰ ਸਿੰਘ ਕੋਟ ਕਰਾਰ ਖਾ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜਸਬੀਰ ਸਿੰਘ ਰੰਧਾਵਾ, ਨੰਬਰਦਾਰ ਅਜੀਤ ਸਿੰਘ ਕੋਟ ਕਰਾ ਖਾ, ਬਲਵੰਤ ਸਿੰਘ ਕੋਟ, ਜੋਗਾ ਸਿੰਘ, ਬਿੱਟੂ ਲੱਦਾਰ, ਸੁਖਦੇਵ ਸਿੰਘ ਘੁੱਗ ਬੇਟ ਰਾਜਾ, ਹਰਪਿੰਦਰ ਸਿੰਘ ਸਰਪੰਚ ਗੌਰੇ, ਗੁਰਪ੍ਰੀਤ, ਗੁਰਮੇਲ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਖਾਣਗਾਹ, ਦਇਆ ਸਿੰਘ ਸਰਪੰਚ, ਰਣਜੀਤ ਸਿੰਘ, ਹਰਜਿੰਦਰ ਮੇਜਰਵਾਲ, ਲੱਖਾ ਸਿੰਘ ਬੁੱਧੂਵਾਲ, ਸੁਖਰਾਜ ਸਿੰਘ, ਭੁਪਿੰਦਰ ਸਿੰਘ, ਮਲਕੀਤ ਸਿੰਘ, ਕਰਤਾਰ ਸਿੰਘ ਆਦਿ ਹਾਜ਼ਰ ਸਨ।