ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ’ਤੇ ਵਿਧਾਇਕ ਖਹਿਰਾ ਨੇ ਸਰਕਾਰ ’ਤੇ ਕੱਸੇ ਤੰਝ
ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੇ ਵਿਧਾਇਕ ਖਹਿਰਾ ਨੇ ਸਰਕਾਰ ਤੇ ਕੱਸੇ ਤੰਝ
Publish Date: Fri, 05 Dec 2025 08:41 PM (IST)
Updated Date: Sat, 06 Dec 2025 04:13 AM (IST)

ਸਰਕਾਰ ਨੇ ਆਪਣੀ ਹਾਰ ਨੂੰ ਦੇਖਦੇ ਕਾਂਗਰਸੀਆ ਦੇ ਪੇਪਰ ਰੱਦ ਕਰਵਾਏ ਹਨ : ਖਹਿਰਾ ਚੰਨਪ੍ਰੀਤ ਸਿੰਘ, ਪੰਜਾਬੀ ਜਾਗਰਣ, ਨਡਾਲਾ : ਹਲਕਾ ਭੁਲੱਥ ਦੀ ਬਲਾਕ ਸੰਮਤੀ ਚੋਣਾਂ ਲਈ ਕੁੱਲ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ, ਜਿੰਨ੍ਹਾਂ ਚੋ 7 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਅਤੇ ਇਨ੍ਹਾਂ ਰੱਦ ਹੋਏ 7 ਉਮੀਦਵਾਰਾਂ ਚੋ 6 ਕਾਂਗਰਸੀ ਤੇ 1 ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੈ। ਦੇਰ ਸ਼ਾਮ ਤੱਕ ਤਹਿਸੀਲ ਕੰਪਲੈਕਸ਼ ਵਿਚ ਆਪੋ-ਆਪਣੇ ਨਾਮਜ਼ਦਗੀ ਪੱਤਰ ਦੀ ਸਥਿਤੀ ਜਾਨਣ ਲਈ ਉਡੀਕ ਕਰਦੇ ਕਾਂਗਰਸੀ ਉਮੀਦਵਾਰਾਂ ਤੇ ਵਰਕਰਾਂ ਵਿਚ ਕਾਫੀ ਰੋਸ ਪੈਦਾ ਹੋਇਆ, ਵਰਕਰਾਂ ਦੇ ਰੋਸ ਨੂੰ ਦੇਖਦੇ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਤਹਿਸੀਲ ਕੰਪਲੈਕਸ ਭੁਲੱਥ ਚੋਣ ਰਿਟਰਨਿੰਗ ਦਫਤਰ ਪੁੱਜੇ ਤਾਂ ਉਹਨਾਂ ਦੇਰੀ ਨੂੰ ਦੇਖਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸ਼ਾਮ ਵਕਤ ਰਿਟਰਨਿੰਗ ਅਫਸਰਾਂ ਵਲੋਂ ਪੜਤਾਲ ਬਾਅਦ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਤਾਂ 6 ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੇ ਵਿਧਾਇਕ ਖਹਿਰਾ ਨੇ ਗੁੱਸੇ ਵਿੱਚ ਆਣਕੇ ਉੱਥੇ ਹੀ ਜ਼ੋਰਦਾਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਵਿਧਾਇਕ ਖਹਿਰਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਹਾਰ ਨੂੰ ਦੇਖਦੇ ਬੁਖਲਾਹਟ ਵਿਚ ਆਣਕੇ ਅਫਸਰਾਂ ਤੇ ਸਿਆਸੀ ਦਬਾਓ ਪਾਕੇ ਨਾਮਜ਼ਦਗੀਆਂ ਰੱਦ ਕਰਵਾਈਆ ਹਨ ਜਦ ਕਿ ਅਫਸਰਾ ਵਲੋਂ ਪੇਪਰ ਰੱਦ ਕਰਨ ਦਾ ਕੋਈ ਕਾਰਨ ਤੱਕ ਨਹੀ ਦੱਸਿਆ ਗਿਆ। ਖਹਿਰਾ ਨੇ ਕਿਹਾ ਪਿੱਛਲੇ ਕੁੱਝ ਦਿਨ ਤੋਂ ਮੇਰੇ ਸਾਥੀਆ ਨੂੰ ਪੁਲਿਸ ਵੱਲੋਂ ਕਾਫੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਉਹਨਾਂ ਵਿਰੁੱਧ ਝੂਠੇ ਮੁਕਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸਨੂੰ ਸਰਕਾਰ ਦੀ ‘ਬਦਲੇ ਦੀ ਰਾਜਨੀਤੀ’ ਕਰਾਰ ਦਿੰਦਿਆਂ ਕਿਹਾ ਕਿ ਇਸ ਧੱਕੇਸ਼ਾਹੀ ਵਿਰੁੱਧ ਮੈਦਾਨੀ ਪੱਧਰ ਤੇ ਵੀ ਤੇ ਹਾਈਕੋਰਟ ਵਿੱਚ ਵੀ ਲੜਾਈ ਲੜੀ ਜਾਵੇਗੀ। ਖਹਿਰਾ ਨੇ ਮੰਗ ਕਰਦੇ ਕਿਹਾ ਕਿ ਜਲਦ 6 ਉਮੀਦਵਾਰਾਂ ਦੇ ਪੱਤਰ ਰੱਦਗੀ ਦੇ ਹੁਕਮ ਜਾਰੀ ਕਰਵਾਏ ਜਾਣ ਤਾਂ ਜੋ ਅਸੀਂ ਪੰਜਾਬ ਅਤੇ ਹਰਿਆਣਾ ਦੇ ਮਾਣਯੋਗ ਹਾਈ ਕੋਰਟ ਦਾ ਰੁਖ ਕਰ ਸਕੀਏ ਤੇ ਇਸਦਾ ਇਨਸਾਫ ਲੈ ਸਕੀਏ।