ਪੁਨੀਤ ਨਿੱਝਰ ਦੀ ਯਾਦ ’ਚ ਮੈਡੀਕਲ ਤੇ ਅੱਖਾਂ ਦਾ ਕੈਂਪ ਲਾਇਆ
ਗੁ: ਟਾਹਲੀ ਸਾਹਿਬ ਬਲੇਰ ਖਾਨਪੁਰ ਵਿਖੇ ਬਾਸਕਿਟਬਾਲ ਖਿਡਾਰੀ ਪੁਨੀਤ ਨਿੱਝਰ ਦੀ ਯਾਦ " ਮੈਡੀਕਲ ਤੇ ਅੱਖਾਂ ਦਾ ਕੈਂਪ
Publish Date: Fri, 21 Nov 2025 07:22 PM (IST)
Updated Date: Fri, 21 Nov 2025 07:22 PM (IST)

- 325 ਮਰੀਜ਼ਾਂ ਦਾ ਚੈੱਕਅੱਪ ਕਰ ਕੇ ਦਿੱਤੀਆਂ ਮੁਫ਼ਤ ਦਵਾਈਆਂ, 60 ਲੋੜਵੰਦ ਮਰੀਜ਼ਾਂ ਦੇ ਪਾਏ ਮੁਫ਼ਤ ਲੈੱਨਜ਼ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਅਤੇ ਅਮਰੀਕਾ ਦੇ ਉੱਭਰਦੇ ਬਾਸਕਿਟਬਾਲ ਖਿਡਾਰੀ ਸਵ. ਪੁਨੀਤ ਨਿੱਝਰ ਪੁੱਤਰ ਜੱਸੀ ਨਿੱਝਰ ਯੂਐੱਸਏ ਦੀ ਨਿੱਘੀ ਯਾਦ ਵਿਚ ਨਿੱਝਰ ਪਰਿਵਾਰ ਵੱਲੋਂ ਗੁਰੂ ਹਰਗੋਬਿੰਦ ਹਸਪਤਾਲ ਗੁਰਦੁਆਰਾ ਛੇਵੀਂ ਪਾਤਸ਼ਾਹੀ ਜਲੰਧਰ ਦੇ ਵਿਸ਼ੇਸ਼ ਸਹਿਯੋਗ ਨਾਲ ਇਤਿਹਾਸਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲੇਰਖਾਨਪੁਰ ਵਿਖੇ ਮੁਫ਼ਤ ਮੈਡੀਕਲ ਅਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਦੀ ਸਰਪ੍ਰਸਤੀ ਹੇਠ ਲਾਇਆ ਗਿਆ। ਕੈਂਪ ਦੀ ਆਰੰਭਤਾ ਗੁਰੂ ਘਰ ਦੇ ਸੇਵਾਦਾਰ ਬਾਬਾ ਹੀਰਾ ਸਿੰਘ ਵੱਲੋਂ ਮਰੀਜ਼ਾਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕਰਨ ਉਪਰੰਤ ਕੀਤਾ ਗਿਆ। ਇਸ ਕੈਂਪ ਵਿਚ 325 ਦੇ ਕਰੀਬ ਮਰੀਜ਼ਾਂ ਵੱਲੋਂ ਆਪਣੀਆਂ ਅੱਖਾਂ ਤੇ ਹੋਰ ਬਿਮਾਰੀਆਂ ਦਾ ਚੈੱਕਅਪ ਕਰਵਾਇਆ ਗਿਆ ਅਤੇ ਇਸ ਕੈਂਪ ਦੌਰਾਨ 60 ਮਰੀਜ਼ਾਂ ਦੀਆਂ ਅੱਖਾਂ ਦੇ ਹਸਪਤਾਲ ਵਿਖੇ ਲਿਜਾ ਕੇ ਫੋਕੋ ਮਸ਼ੀਨ ਦੁਆਰਾ ਟਾਂਕਾ ਰਹਿਤ ਆਪ੍ਰੇਸ਼ਨ ਕਰ ਕੇ ਮੁਫ਼ਤ ਲੈੱਨਜ਼ ਪਾਏ ਗਏ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਲੰਗਰ-ਪਾਣੀ ਦੇ ਪ੍ਰਬੰਧ ਗੁਰਦੁਆਰਾ ਟਾਹਲੀ ਸਾਹਿਬ ਵੱਲੋਂ ਕੀਤੇ ਗਏ ਸਨ। ਇਸੇ ਦੌਰਾਨ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲਿਆਂ ਨੇ ਸਵਰਗੀ ਨੌਜਵਾਨ ਤੇ ਬਾਸਕਿਟਬਾਲ ਦੇ ਨਾਮੀ ਖਿਡਾਰੀ ਦੀ ਬੀਤੇ ਸਮੇਂ ’ਚ ਹੋਈ ਬੇਵਕਤੀ ਮੌਤ ਉੱਤੇ ਜਿੱਥੇ ਦੁੱਖ ਦਾ ਇਜ਼ਹਾਰ ਕੀਤਾ, ਉੱਥੇ ਹੀ ਉਨ੍ਹਾਂ ਦੇ ਪਰਿਵਾਰ ਖਾਸ ਕਰ ਕੇ ਪਿਤਾ ਤੇ ਮਾਤਾ ਜੀ ਤੇ ਬਾਕੀ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਨੂੰ ਚਿਰ ਸਦੀਵੀ ਬਣਾਉਣ ਲਈ ਸਮਾਜ ਭਲਾਈ ਦੇ ਆਰੰਭ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਭਲੇ ਦਾ ਕਾਰਜ ਹੈ, ਜਿਸ ਦੌਰਾਨ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਦੇ ਉਹ ਲੋਕ ਜੋ ਆਪਣੇ ਮਹਿੰਗੇ ਇਲਾਜ ਨਹੀਂ ਕਰਵਾ ਸਕਦੇ, ਉਨ੍ਹਾਂ ਨੂੰ ਵੱਡਾ ਲਾਭ ਹਾਸਲ ਹੋ ਰਿਹਾ ਹੈ। ਇਸੇ ਦੌਰਾਨ ਕੈਂਪ ਵਿਚ ਪੁੱਜੇ ਮਰਹੂਮ ਪੁਨੀਤ ਨਿੱਝਰ ਦੇ ਤਾਇਆ ਮਲਕੀਤ ਸਿੰਘ ਜਰਮਨੀ ਨੇ ਡਾਕਟਰੀ ਟੀਮ ਤੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਦਾ ਧੰਨਵਾਦ ਕੀਤਾ। ਇਸੇ ਦੌਰਾਨ ਹਸਪਤਾਲ ਦੇ ਚੇਅਰਮੈਨ ਸੁਰਜੀਤ ਸਿੰਘ ਚੀਮਾ ਨੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਤੇ ਸਵਰਗੀ ਪੁਨੀਤ ਨਿੱਝਰ ਦੇ ਪਰਿਵਾਰ ਦਾ ਕੈਂਪ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਸ ਕੈਂਪ ਵਿਚ ਅੱਖਾਂ ਤੋਂ ਇਲਾਵਾ ਦੰਦ, ਬਲੱਡ ਪ੍ਰੇਸ਼ਰ, ਸ਼ੂਗਰ, ਚਮੜੀ ਦੇ ਰੋਗ ਅਤੇ ਜੋੜਾਂ ਦੇ ਦਰਦ ਤੇ ਸਰਵਾਈਕਲ ਆਦਿ ਬਿਮਾਰੀਆਂ ਦੇ ਮਰੀਜ਼ਾ ਦੀ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਜਾਂਚ ਕਰ ਕੇ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਬਾਬਾ ਲੀਡਰ ਸਿੰਘ ਸੈਫਲਾਬਾਦ, ਬਾਬਾ ਹੀਰਾ ਸਿੰਘ, ਚੇਅਰਮੈਨ ਸਰਜੀਤ ਸਿੰਘ ਚੀਮਾ, ਮਲਕੀਤ ਸਿੰਘ ਨਿੱਝਰ ਜਰਮਨੀ, ਬਲਜੀਤ ਸਿੰਘ ਨਿੱਝਰ ਸੁਰਿੰਦਰ ਸਿੰਘ ਸੁੰਨੜ, ਬਲਜੀਤ ਸਿੰਘ ਸੰਘਾ ਅਮਰਜੀਤ ਸਿੰਘ ਨਿੱਝਰ, ਸਰਵਣ ਸਿੰਘ ਸੰਘਾ ਕਿਸਾਨ ਆਗੂ,ਸੰਤੋਖ ਸਿੰਘ ਸਹੋਤਾ ਸਰਪੰਚ ਅਠੌਲਾ ਰਾਜਵੀਰ ਸਿੰਘ ਟਰੱਸਟੀ, ਚਰਨਜੀਤ ਸਿੰਘ ਚੰਨਾ, ਇਕਬਾਲ ਸਿੰਘ ਨਿੱਝਰ ਕੈਨੇਡਾ, ਹਰਜੋਤ ਸਿੰਘ ਨਿੱਝਰ, ਸਰਬਜੀਤ ਸਿੰਘ ਸੰਧੂ ਕੁਲਦੀਪ ਸਿੰਘ ਸੰਧੂ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।