ਸਿਲੰਡਰ ਲੈਣ ਤੋਂ ਇਕ ਦਿਨ ਪਹਿਲਾਂ ਬੁਕਿੰਗ ਜ਼ਰੂਰ ਕਰਵਾਓ : ਹੈਪੀ
ਸਿਲੰਡਰ ਲੈਣ ਤੋਂ ਇੱਕ ਦਿਨ ਪਹਿਲਾਂ ਬੁਕਿੰਗ ਜਰੂਰ ਕਰਵਾਓ : ਹੈਪੀ ਜੁਲਕਾ
Publish Date: Sun, 25 Jan 2026 09:40 PM (IST)
Updated Date: Sun, 25 Jan 2026 09:43 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਇਲਾਕੇ ਦੇ ਉੱਘੇ ਸਮਾਜ ਸੇਵੀ ਹੈਪੀ ਜੁਲਕਾ ਨੇ ਨਡਾਲਾ ਗੈਸ ਏਜੰਸੀ ਨਾਲ ਸਬੰਧਤ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਘੱਟੋ-ਘੱਟ ਇਕ ਦਿਨ ਪਹਿਲਾਂ ਜ਼ਰੂਰ ਕਰਵਾਇਆ ਕਰਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਕਈ ਖਪਤਕਾਰ ਆਖ਼ਰੀ ਸਮੇਂ ‘ਤੇ ਸਿਲੰਡਰ ਬੁੱਕ ਕਰਵਾਉਂਦੇ ਹਨ, ਜਿਸ ਕਾਰਨ ਗੈਸ ਸਪਲਾਈ ਵਿਚ ਦੇਰੀ ਹੋ ਜਾਂਦੀ ਹੈ ਤੇ ਘਰੇਲੂ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੁੰਦੇ ਹਨ। ਹੈਪੀ ਜੁਲਕਾ ਨੇ ਦੱਸਿਆ ਕਿ ਗੈਸ ਏਜੰਸੀਆਂ ਵੱਲੋਂ ਸਿਲੰਡਰਾਂ ਦੀ ਡਿਲੀਵਰੀ ਰੋਜ਼ਾਨਾ ਨਿਰਧਾਰਤ ਸ਼ਡਿਊਲ ਅਨੁਸਾਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇ ਖਪਤਕਾਰ ਪਹਿਲਾਂ ਤੋਂ ਬੁਕਿੰਗ ਕਰਵਾਉਣ ਤਾਂ ਉਨ੍ਹਾਂ ਨੂੰ ਸਮੇਂ ਸਿਰ ਸਿਲੰਡਰ ਮਿਲ ਸਕਦਾ ਹੈ ਤੇ ਬਿਨਾਂ ਲੋੜ ਦੀ ਭੀੜ ਜਾਂ ਘਬਰਾਹਟ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਚਾਨਕ ਲੋੜ ਪੈਣ ‘ਤੇ ਲੋਕਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਤ ਵਿਚ ਹੈਪੀ ਜੁਲਕਾ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਜ਼ਿੰਮੇਵਾਰੀ ਨਾਲ ਸਮੇਂ ਸਿਰ ਗੈਸ ਸਿਲੰਡਰ ਦੀ ਬੁਕਿੰਗ ਕਰਵਾਈ ਜਾਵੇ, ਤਾਂ ਜੋ ਨਾ ਸਿਰਫ਼ ਖਪਤਕਾਰਾਂ ਦੀ ਸਹੂਲਤ ਬਣੀ ਰਹੇ, ਸਗੋਂ ਡਿਲੀਵਰੀ ਪ੍ਰਣਾਲੀ ਵੀ ਸੁਚੱਜੇ ਤਰੀਕੇ ਨਾਲ ਚੱਲ ਸਕੇ।