ਮਹਿਮਦਵਾਲ ਨੇ ਮਾਲਵਾ ਕਲੱਬ ਨੂੰ ਹਰਾ ਕੇ 5ਵੇਂ ਸਵ ਤਰਲੋਕ ਸਿੰਘ ਕਾਕੀ ਜਰਮਨੀ ਕਬੱਡੀ ਟੂਰਨਾਮੈਂਟ ਤੇ ਕਬਜ਼ਾ ਕੀਤਾ
5ਵੇਂ ਸਵ ਤਰਲੋਕ ਸਿੰਘ ਕਾਕੀ ਜਰਮਨੀ ਟੂਰਨਾਮੈਂਟ ’ਚ ਲੱਗੀਆਂ ਰੌਣਕਾਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਟੂਰਨਾਮੈਂਟ ਜ਼ਰੂਰੀ : ਜੋਸਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਦੀ ਮਾਂ ਖੇਡ ਕਬੱਡੀ ਨਾਲ ਅਥਾਹ ਪਿਆਰ ਕਰਨ ਵਾਲੇ ਐੱਨਆਰਆਈ ਸਵ. ਤਰਲੋਕ ਸਿੰਘ ਕਾਕੀ ਜਰਮਨੀ ਦੀ ਯਾਦ ਵਿਚ ਅੱਜ ਪਿੰਡ ਤਲਵੰਡੀ ਚੌਧਰੀਆਂ ਵਿਖੇ ਪ੍ਰਮੁੱਖ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਿਕਰਮਜੀਤ ਬਿੱਕਾ ਤੇ ਸਮਾਜ ਸੇਵੀ ਨਵੀ ਮੜੀਆ ਦੀ ਦੇਖ-ਰੇਖ ਹੇਠ 5ਵਾਂ ਕਬੱਡੀ ਟੂਰਨਾਮੈਂਟ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਟੂਰਨਾਮੈਂਟ ਵਿਚ ਸੂਬੇ ਦੀਆਂ 8 ਪ੍ਰਸਿੱਧ ਕਬੱਡੀ ਕਲੱਬਾਂ ਦੇ ਪਿੰਡ ਪੱਧਰੀ ਕਬੱਡੀ ਮੈਚ ਕਰਵਾਏ ਗਏ। ਪਿੰਡ ਪੱਧਰੀ ਫਾਈਨਲ ਮੁਕਾਬਲਾ ਰਸੂਲਪੁਰ ਤੇ ਤਲਵੰਡੀ ਚੌਧਰੀਆਂ ਦੇ ਦਰਮਿਆਨ ਖੇਡਿਆ ਗਿਆ, ਜਿਸ ਦੇ ਰੋਮਾਂਚਕ ਮੁਕਾਬਲੇ ਵਿਚ ਰਸੂਲਪੁਰ ਦੀ ਟੀਮ ਜੇਤੂ ਰਹੀ ਤੇ ਤਲਵੰਡੀ ਚੌਧਰੀਆਂ ਦੀ ਟੀਮ ਉਪ ਜੇਤੂ ਬਣੀ। ਕਬੱਡੀ ਕਲੱਬਾਂ ਦਾ ਫਾਈਨਲ ਮੁਕਾਬਲਾ ਮਹਿਮਦਵਾਲ ਤੇ ਮਾਲਵਾ ਕਬੱਡੀ ਕਲੱਬ ਦਰਮਿਆਨ ਖੇਡਿਆ ਗਿਆ, ਜਿਸ ਵਿਚ ਦੇਰ ਸ਼ਾਮ ਤੱਕ ਚੱਲੇ ਫਸਵੇਂ ਮੁਕਾਬਲੇ ਵਿਚ ਮਹਿਮਦਵਾਲ ਦੀ ਟੀਮ ਨੇ ਸਾਢੇ 33 ਅੰਕ ਦੇ ਮੁਕਾਬਲੇ 38 ਅੰਕ ਲੈ ਕੇ 5ਵੇਂ ਕਬੱਡੀ ਟੂਰਨਾਮੈਂਟ ’ਤੇ ਕਬਜ਼ਾ ਕੀਤਾ। ਟੂਰਨਾਮੈਂਟ ਦੀ ਜੇਤੂ ਟੀਮ ਨੂੰ ਢਾਈ ਲੱਖ ਰੁਪਏ ਨਗਦ ਤੇ ਗੋਲਡ ਕੱਪ ਨਾਲ ਸਨਮਾਨਿਤ ਕਰਦਿਆਂ ਪ੍ਰਮੁੱਖ ਕਬੱਡੀ ਪ੍ਰਮੋਟਰ ਇੰਦਰਜੀਤ ਸਿੰਘ ਜੋਸਨ ਤੇ ਸਿਮਰਜੀਤ ਸਿੰਘ ਜੋਸਨ ਨੇ ਕਿਹਾ ਕਿ ਜੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਮੋੜ ਕੇ ਅਜਿਹੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਦਾ ਮਨ ਖੇਡਾਂ ਨਾਲ ਜੁੜ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਸਾਨੂੰ ਸਿਆਸੀ ਬਦਲਾਖੋਰੀ ਤੋਂ ਉੱਪਰ ਉੱਠ ਕੇ ਨੌਜਵਾਨਾਂ ਦੀ ਭਲਾਈ ਲਈ ਸਾਰਿਆਂ ਦੇ ਸਹਿਯੋਗ ਨਾਲ ਕਰਵਾਉਣੇ ਚਾਹੀਦੇ ਹਨ। ਟੂਰਨਾਮੈਂਟ ਦੀ ਉਪਜੇਤੂ ਟੀਮ ਮਾਲਵਾ ਕਲੱਬ ਨੂੰ 2 ਲੱਖ ਰੁਪਏ ਨਗਦ ਤੇ ਗੋਲਡ ਕੱਪ ਨਾਲ ਸਨਮਾਨਿਤ ਕਰਦਿਆਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਿਕਰਮਜੀਤ ਬਿੱਕਾ, ਨਵੀ ਮੜੀਆ, ਸਰਪੰਚ ਗੋਲਡੀ ਜੋਸਨ, ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਪੰਜਾਬੀ ਗਭਰੂਆਂ ’ਤੇ ਜਿਨ੍ਹਾਂ ਮਾਂ ਖੇਡ ਕਬੱਡੀ ਨਾਲ ਜੀਅ-ਜਾਨ ਨਾਲ ਪਿਆਰ ਕੀਤਾ ਤੇ ਇਸ ਕਬੱਡੀ ਨੇ ਅੱਜ ਨੌਜਵਾਨਾਂ ਨੂੰ ਸਿਖਰਾਂ ਤੇ ਪਹੁੰਚਾ ਕੇ ਆਪਣੇ ਪਰਿਵਾਰ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ। ਕਬੱਡੀ ਟੂਰਨਾਮੈਂਟ ਵਿਚ ਮੈਚ ਰੈਫਰੀ ਦੀ ਭੂਮਿਕਾ ਤਰਲੋਕ ਮੱਲੀ ਤੇ ਕੁਮੈਂਟਰ ਮਿੱਠਾ ਦਰੀਏਵਾਲ ਨੇ ਬਾਖੂਬੀ ਨਿਭਾਈ। ਟੂਰਨਾਮੈਂਟ ਮੌਕੇ ਵਿਸ਼ੇਸ਼ ਮੁਫਤ ਕੂਪਨਾਂ ਰਾਹੀਂ ਲੱਕੀ ਡਰਾਅ ਕੱਢੇ ਗਏ, ਜਿਸ ਵਿਚ ਐੱਲਈਡੀ ਇਲੈਕਟ੍ਰੋਨਿਕ ਸਕੂਟਰੀਆਂ ਤੇ ਹੋਰ ਇਨਾਮ ਵੀ ਵੰਡੇ ਗਏ। ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਬਿਕਰਮਜੀਤ ਸਿੰਘ ਬਿੱਕਾ, ਬਲਜੀਤ ਸਿੰਘ ਬੱਲੀ, ਬਲਵਿੰਦਰ ਸਿੰਘ ਤੁੜ, ਪਲਵਿੰਦਰ ਸਿੰਘ ਹੋਠੀ ਬਲਾਕ ਸੰਮਤੀ ਮੈਂਬਰ, ਸਰਬਜੀਤ ਸਿੰਘ ਸਾਬੀ ਮੈਂਬਰ ਪੰਚਾਇਤ ਆਦਿ ਨੇ ਸਮੂਹ ਪਿੰਡ ਵਾਸੀਆਂ ਐੱਨਆਰਆਈ ਵੀਰਾਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿਮਰਨਜੀਤ ਸਿੰਘ ਜੋਸਨ, ਇੰਦਰਜੀਤ ਸਿੰਘ ਜੋਸਨ, ਸੰਨੀ ਮੜੀਆ, ਬਿਕਰਮਜੀਤ ਬਿੱਲਾ, ਪ੍ਰਮੋਦ ਸ਼ਾਹ ਪੱਪੂ, ਸਰਪੰਚ ਬਲਵਿੰਦਰ ਸਿੰਘ, ਸਰਬਜੀਤ ਸਿੰਘ ਜੇਈ, ਪੰਚ ਸੁਰਿੰਦਰ ਕੌਰ, ਪੰਚ ਸੁਖਦੇਵ ਸਿੰਘ, ਸਰਬਜੀਤ ਸਿੰਘ, ਰਜਿੰਦਰ ਭਾਰਜ, ਕਮਲਜੀਤ ਸਿੰਘ ਬਬਲਾ, ਪੰਚ ਲਖਵਿੰਦਰ ਸਿੰਘ ਲੱਖਾ, ਪੰਚ ਰਣਜੀਤ ਸਿੰਘ ਰਾਜਾ, ਪੰਚ ਵੀਰ ਪਾਲ ਕੋਚ, ਦਵਿੰਦਰ ਹੋਠੀ ਪੰਚ, ਜਗੀਰ ਸਿੰਘ ਲੰਬੜ, ਰਸ਼ਪਾਲ ਸਿੰਘ, ਨਿਸ਼ਾਨ ਸਿੰਘ ਮਹਿਤਮਾਵਾਲ, ਦਰਸ਼ਨ ਸਿੰਘ ਕੋਠੇ, ਸੁਖਦੇਵ ਸਿੰਘ ਕੋਠੇ, ਜਸਪਾਲ ਸਿੰਘ ਥਿੰਦ, ਬਿਕਰਮਜੀਤ ਸਿੰਘ, ਲਕਸ਼ਦੀਪ ਸਿੰਘ, ਰਾਜਬੀਰ ਰਾਜੂ ਯੂਕੇ, ਲਵ ਵਰਮਾ ਰਾਇਲ ਜਿਮ, ਤਰਸੇਮ ਸਿੰਘ ਜੋਸਨ, ਸਰਵਣ ਸਿੰਘ, ਰਣਜੀਤ ਸਿੰਘ ਸੋਢੀ, ਸਾਹਿਬਪ੍ਰੀਤ ਜੋਸਨ, ਨਿਰਮਲ ਸਿੰਘ ਜੋਸਨ, ਪੰਮਾ ਮੰਗੂਪੁਰ, ਰਾਣਾ ਮਿੱਢਾ, ਬਿੱਕਾ ਯੂਕੇ, ਸ਼ਮਸ਼ੇਰ ਸਿੰਘ, ਰਾਜਵੀਰ ਸਿੰਘ ਯੂਕੇ, ਕੰਵਲਜੀਤ ਸਿੰਘ ਯੂਕੇ, ਸੰਨੀ ਮੜੀਆ, ਰਾਜਬੀਰ ਸਿੰਘ ਹਾਲੈਂਡ, ਸਰਵਣ ਸਿੰਘ ਬਾਵਾ, ਪ੍ਰਿਤਪਾਲ ਸਿੰਘ, ਸਾਬੀ ਸਪੇਨ, ਰਾਣਾ ਹਰਜੀਤ ਸਿੰਘ, ਬਚਿੱਤਰ ਸਿੰਘ ਸੱਦੂਵਾਲ, ਨਿਰਮਲ ਸਿੰਘ ਸੈਕਟਰੀ, ਰਿਕੀ ਸੋਨੂ, ਦਰਸ਼ਨ ਸੰਧੂ, ਜਸਵਿੰਦਰ ਸਿੰਘ ਭਰੋਆਣਾ, ਸਰੂਪ ਸਿੰਘ ਟਿੱਬਾ, ਕਿੰਦਾ ਬਿਹਾਰੀਪੁਰੀਆ, ਸਿਕੰਦਰ ਕਾਂਜਲੀ, ਤਰਸੇਮ ਸਿੰਘ, ਲਾਲੀ ਜੋਸਨ, ਡਾਕਟਰ ਪਰਮਜੀਤ ਸਿੰਘ ਪੰਮਾ, ਕੁਲਦੀਪ ਸਿੰਘ , ਰੇਸ਼ਮ ਸਿੰਘ, ਡਾਕਟਰ ਜਸਪਾਲ ਸਿੰਘ, ਹੁਕਮ ਸਿੰਘ ਸਰਪੰਚ ,ਸਤਨਾਮ ਸਿੰਘ, ਹਰਦੇਵ ਸਿੰਘ, ਜੋਗਿੰਦਰ ਸਿੰਘ ਕੋਚ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਤੇ ਨਗਰ ਨਿਵਾਸੀ ਹਾਜ਼ਰ ਸਨ।