ਲੋੜਵੰਦ ਲੜਕੀ ਦੇ ਵਿਆਹ ’ਤੇ ਦਿੱਤੀ ਸਹਾਇਤਾ ਰਾਸ਼ੀ
ਲਾਇਨਜ਼ ਕਲੱਬ ਪ੍ਰਿੰਸ ਨੇ ਲੋੜਵੰਦ ਲੜਕੀ ਤੇ ਵਿਆਹ ਤੇ ਦਿੱਤੀ ਸਹਾਇਤਾ ਰਾਸ਼ੀ
Publish Date: Sun, 30 Nov 2025 07:27 PM (IST)
Updated Date: Sun, 30 Nov 2025 07:29 PM (IST)
- ਮਨੁੱਖਤਾ ਦੀ ਸੇਵਾ ਕਰਨਾ ਹੀ ਮੁੱਖ ਮੰਤਵ : ਪ੍ਰਧਾਨ ਮਿਹਰ ਸਿੰਘ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਪਿ੍ੰਸ ਵੱਲੋਂ ਪ੍ਰਧਾਨ ਮੇਹਰ ਸਿੰਘ ਦੀ ਅਗਵਾਈ ਵਿੱਚ ਪਿੰਡ ਸ਼ਾਲਾਪੁਰ ਵਿਖੇ ਇੱਕ ਲੋੜਵੰਦ ਅਤੇ ਗਰੀਬ ਲੜਕੀ ਦੇ ਵਿਆਹ ਵਿੱਚ ਮਦਦ ਕੀਤੀ। ਇਸ ਸਮੇਂ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਹੋਏ। ਕਲੱਬ ਦੇ ਪ੍ਰਧਾਨ ਮਿਹਰ ਸਿੰਘ ਨੇ ਦੱਸਿਆ ਕਿ ਲਾਇਨਜ਼ ਕਲੱਬ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ। ਜਿਸ ਦੇ ਲਈ ਕਲੱਬ ਵੱਲੋਂ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਅਤੇ ਬਲੱਡ ਕੈਂਪ ਆਦਿ ਲਾ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਨੇੜਲੇ ਭਵਿੱਖ ਵਿੱਚ ਵੀ ਅਜਿਹੇ ਹੋਰ ਵੀ ਪ੍ਰਾਜੈਕਟ ਕੀਤੇ ਜਾਣਗੇ। ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਸਹਿਯੋਗ ਲਈ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਮੇਹਰ ਸਿੰਘ, ਹੀਰਾ ਸਿੰਘ, ਅਜੀਤ ਸਿੰਘ, ਜਰਨੈਲ ਸਿੰਘ ਖਿੰਡਾ, ਜਰਨੈਲ ਸਿੰਘ ਜੰਮੂ, ਅਮਰਜੀਤ ਸਿੰਘ, ਇੰਦਰਜੀਤ ਸਿੰਘ, ਕਰਨੈਲ ਸਿੰਘ ਮੰਡ, ਗੁਰਪ੍ਰੀਤ ਸਿੰਘ ਗੋਤਰਾ ਗੁਲਵੰਤ ਸਿੰਘ, ਰਵੀਪਾਲ, ਸੁਰਜੀਤ ਸਿੰਘ, ਧਰਮਿੰਦਰ ਸਿੰਘ ਹਾਜ਼ਰ ਸਨ।